ਪੜਚੋਲ ਕਰੋ
Advertisement
ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਦੇ ਬਿਆਨ 'ਤੇ ਭਾਜਪਾ ਦਾ ਪਲਟਵਾਰ
ਮਾਈਕ੍ਰੋਸਾਫਟ ਦੇ ਭਾਰਤੀ ਮੂਲ ਦੇ ਸੀਈਓ ਸੱਤਿਆ ਨਡੇਲਾ ਨੇ ਸੀਏਏ ਨੂੰ ਲੈ ਕੇ ਕਿਹਾ ਹੈ ਕਿ ਭਾਰਤ 'ਚ ਜੋ ਹੋ ਰਿਹਾ ਹੈ, ਉਹ 'ਬਹੁਤ ਦੁਖੀ' ਕਰਨ ਵਾਲਾ ਹੈ। ਹੁਣ ਕੇਂਦਰ ਦੀ ਸੱਤਾਧਾਰੀ ਭਾਜਪਾ ਨੇ ਨਡੇਲਾ ਦੇ ਇਸ ਬਿਆਨ 'ਤੇ ਪਲਟਵਾਰ ਕੀਤਾ ਹੈ। ਭਾਜਪਾ ਸਾਂਸਦ ਮੀਨਾਕਸ਼ੀ ਲੇਖੀ ਨੇ ਸੱਤਿਆ ਨਡੇਲਾ ਦੇ ਬਿਆਨ ਨੂੰ ਟਵਿੱਟਰ 'ਤੇ ਸ਼ੇਅਰ ਕਰਦਿਆਂ ਪ੍ਰਤੀਕ੍ਰਿਆ ਦਿੱਤੀ।
ਨਵੀਂ ਦਿੱਲੀ: ਮਾਈਕ੍ਰੋਸਾਫਟ ਦੇ ਭਾਰਤੀ ਮੂਲ ਦੇ ਸੀਈਓ ਸੱਤਿਆ ਨਡੇਲਾ ਨੇ ਸੀਏਏ ਨੂੰ ਲੈ ਕੇ ਕਿਹਾ ਹੈ ਕਿ ਭਾਰਤ 'ਚ ਜੋ ਹੋ ਰਿਹਾ ਹੈ, ਉਹ 'ਬਹੁਤ ਦੁਖੀ' ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਇੱਕ ਬੰਗਲਾਦੇਸ਼ੀ ਸ਼ਰਨਾਰਥੀ ਨੂੰ ਭਾਰਤ 'ਚ ਇੱਕ ਬਹੁਰਾਸ਼ਟਰੀ ਕੰਪਨੀ ਦੀ ਅਗਵਾਈ ਕਰਨੀ ਚਾਹੀਦੀ ਹੈ ਜੋ ਦੇਸ਼ ਦੀ ਆਰਥਿਕਤਾ ਨੂੰ ਲਾਭ ਪਹੁੰਚਾਵੇ।
ਹੁਣ ਕੇਂਦਰ ਦੀ ਸੱਤਾਧਾਰੀ ਭਾਜਪਾ ਨੇ ਨਡੇਲਾ ਦੇ ਇਸ ਬਿਆਨ 'ਤੇ ਪਲਟਵਾਰ ਕੀਤਾ ਹੈ। ਭਾਜਪਾ ਸਾਂਸਦ ਮੀਨਾਕਸ਼ੀ ਲੇਖੀ ਨੇ ਸੱਤਿਆ ਨਡੇਲਾ ਦੇ ਬਿਆਨ ਨੂੰ ਟਵਿੱਟਰ 'ਤੇ ਸ਼ੇਅਰ ਕਰਦਿਆਂ ਪ੍ਰਤੀਕ੍ਰਿਆ ਦਿੱਤੀ। ਉਨ੍ਹਾਂ ਕਿਹਾ, “ਸਾਹਿਤਕਾਰਾਂ ਨੂੰ ਸਿੱਖਿਅਤ ਕਰਨ ਦੀ ਜ਼ਰੂਰਤ ਹੈ! ਇਹ ਸੰਪੂਰਨ ਉਦਾਹਰਨ ਹੈ। ਸੀਏਏ ਲਿਆਉਣ ਦਾ ਮਕਸਦ ਬੰਗਲਾਦੇਸ਼, ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਸਤਾਏ ਘੱਟ ਗਿਣਤੀਆਂ ਨੂੰ ਇੱਕ ਮੌਕਾ ਪ੍ਰਦਾਨ ਕਰਨਾ ਹੈ। ਕੀ ਹੁੰਦਾ ਜੇ ਅਮਰੀਕਾ 'ਚ ਇਹ ਮੌਕਾ ਯਜ਼ੀਦੀਜ਼ ਦੀ ਬਜਾਏ, ਸੀਰੀਆ ਦੇ ਮੁਸਲਮਾਨਾਂ ਨੂੰ ਦਿੱਤਾ ਜਾਵੇ?
ਹੈਦਰਾਬਾਦ 'ਚ ਜੰਮੇ, ਨਡੇਲਾ ਨੇ ਸ਼ਨੀਵਾਰ ਨੂੰ ਮਾਈਕ੍ਰੋਸਾਫਟ ਪ੍ਰੋਗਰਾਮ 'ਚ ਸੰਪਾਦਕਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਂ ਆਪਣੀ ਭਾਰਤੀ ਵਿਰਾਸਤ ਨਾਲ ਅੱਗੇ ਵਧਿਆ ਹਾਂ। ਮੈਂ ਬਹੁ-ਸੱਭਿਆਚਾਰਕ ਭਾਰਤ ਤੇ ਅਮਰੀਕਾ 'ਚ ਆਪਣੇ ਇਮੀਗ੍ਰੇਸ਼ਨ ਤਜ਼ਰਬੇ ਨਾਲ ਵੱਡਾ ਹੋਇਆ ਹਾਂ। ਮੈਂ ਉਮੀਦ ਕਰਦਾ ਹਾਂ ਕਿ ਭਾਰਤ 'ਚ ਸ਼ਰਨਾਰਥੀ ਕਿਸੇ ਸਟਾਰਟ-ਅੱਪ ਨੂੰ ਅੱਗੇ ਵਧਾਵੇ ਜਾਂ ਕਿਸੇ ਬਹੁ-ਰਾਸ਼ਟਰੀ ਕੰਪਨੀ ਨੂੰ ਅਗਵਾਈ ਪ੍ਰਦਾਨ ਕਰੇ, ਜਿਸ ਨਾਲ ਭਾਰਤੀ ਸਮਾਜ ਤੇ ਆਰਥਿਕਤਾ ਨੂੰ ਲਾਭ ਹੋਵੇ।"How literate need to be educated ! Perfect example. Precise reason for CAA is to grant opportunities to persecuted minorities from Bangladesh, Pakistan & Afghanistan. How about granting these opportunities to Syrian Muslims instead of Yezidis in USA ? pic.twitter.com/eTm0EQ1O25
— Meenakashi Lekhi (@M_Lekhi) January 14, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਪੰਜਾਬ
Advertisement