ਪੜਚੋਲ ਕਰੋ
(Source: ECI/ABP News)
ਕੋਹੜੇ ਮਾਰਨ ਦੀ ਸਜ਼ਾ ਖ਼ਤਮ ਕਰਨ ਤੋਂ ਬਾਅਦ ਕਿੰਗ ਸਲਮਾਨ ਨੇ ਜਾਰੀ ਕੀਤੇ ਨਵੇਂ ਆਦੇਸ਼, ਹੁਣ ਨਾਬਾਲਿਗਾਂ ਨੂੰ ਨਹੀਂ ਦਿੱਤੀ ਜਾਏਗੀ ਮੌਤ ਦੀ ਸਜ਼ਾ
ਸਾਊਦੀ ਅਰਬ ਦੇ ਕਿੰਗ ਸਲਮਾਨ ਨੇ ਐਤਵਾਰ ਨੂੰ ਨਾਬਾਲਿਗਾਂ ਨੂੰ ਮੌਤ ਦੀ ਸਜ਼ਾ ਨਾ ਦੇਣ ਦਾ ਆਦੇਸ਼ ਜਾਰੀ ਕੀਤਾ। ਦੇਸ਼ ਦੇ ਇੱਕ ਉੱਚ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
![ਕੋਹੜੇ ਮਾਰਨ ਦੀ ਸਜ਼ਾ ਖ਼ਤਮ ਕਰਨ ਤੋਂ ਬਾਅਦ ਕਿੰਗ ਸਲਮਾਨ ਨੇ ਜਾਰੀ ਕੀਤੇ ਨਵੇਂ ਆਦੇਸ਼, ਹੁਣ ਨਾਬਾਲਿਗਾਂ ਨੂੰ ਨਹੀਂ ਦਿੱਤੀ ਜਾਏਗੀ ਮੌਤ ਦੀ ਸਜ਼ਾ Saudi Arabia ends death penalty for minors and flogging ਕੋਹੜੇ ਮਾਰਨ ਦੀ ਸਜ਼ਾ ਖ਼ਤਮ ਕਰਨ ਤੋਂ ਬਾਅਦ ਕਿੰਗ ਸਲਮਾਨ ਨੇ ਜਾਰੀ ਕੀਤੇ ਨਵੇਂ ਆਦੇਸ਼, ਹੁਣ ਨਾਬਾਲਿਗਾਂ ਨੂੰ ਨਹੀਂ ਦਿੱਤੀ ਜਾਏਗੀ ਮੌਤ ਦੀ ਸਜ਼ਾ](https://static.abplive.com/wp-content/uploads/sites/5/2020/04/29013551/prince-salman.jpg?impolicy=abp_cdn&imwidth=1200&height=675)
ਰਿਆਦ: ਸਾਊਦੀ ਅਰਬ (Saudi Arabia) ਦੇ ਕਿੰਗ ਸਲਮਾਨ (Crown Prince Salman) ਨੇ ਐਤਵਾਰ ਨੂੰ ਨਾਬਾਲਿਗਾਂ ਨੂੰ ਮੌਤ ਦੀ ਸਜ਼ਾ (death penalty) ਨਾ ਦੇਣ ਦਾ ਆਦੇਸ਼ ਜਾਰੀ ਕੀਤਾ। ਦੇਸ਼ ਦੇ ਇੱਕ ਉੱਚ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਕਿੰਗ ਨੇ 10 ਸਾਲਾਂ ਲਈ ਕੈਦ ਕੱਟ ਚੁੱਕੇ ਲੋਕਾਂ ਦੇ ਕੇਸਾਂ ਦੀ ਸਮੀਖਿਆ ਦਾ ਵੀ ਆਦੇਸ਼ ਦਿੱਤਾ ਤੇ ਉਨ੍ਹਾਂ ਦੀ ਅਗਲੀ ਸਜ਼ਾ ਮੁਆਫ਼ ਕਰ ਦਿੱਤੀ।
ਪਿਛਲੇ ਦੋ ਦਿਨਾਂ ‘ਚ ਇੱਥੇ ਦੋ ਸਖ਼ਤ ਸਜ਼ਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਇੱਥੇ ਸ਼ਨੀਵਾਰ ਨੂੰ ਕੋਹੜੇ ਮਾਰਨ ਦੀ ਸਜ਼ਾ ‘ਤੇ ਪਾਬੰਦੀ ਲਗਾਈ ਗਈ ਸੀ। ਸੁਪਰੀਮ ਕੋਰਟ ਵੱਲੋਂ ਸਜ਼ਾ ਸੁਣਾਈ ਦੇ ਢੰਗ ‘ਤੇ ਟਿੱਪਣੀ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਹੁਣ ਕੋਹੜੇ ਮਾਰਨ ਦੀ ਸਜ਼ਾ ਨੂੰ ਜੇਲ ਜਾਂ ਜੁਰਮਾਨਾ ਕਰ ਦਿੱਤਾ ਗਿਆ ਹੈ।
ਇਹ ਮੰਨਿਆ ਜਾਂਦਾ ਹੈ ਕਿ ਕਿੰਗ ਸਲਮਾਨ ਦੇ ਬੇਟੇ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਕਾਰਨ, ਇਸਲਾਮੀ ਕਾਨੂੰਨ ਦੇ ਤਹਿਤ ਸਖ਼ਤ ਸਜ਼ਾ ਦੀਆਂ ਵਿਵਸਥਾਵਾਂ ਨੂੰ ਬਦਲਿਆ ਗਿਆ ਹੈ। ਇਸਲਾਮੀ ਕਾਨੂੰਨ ਕੱਟੜਪੰਥੀ ਵਹਾਬੀ ਵਿਸ਼ਵਾਸਾਂ ‘ਤੇ ਅਧਾਰਤ ਹੈ। ਇਸਦਾ ਪਾਲਣ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਕੀਤਾ ਜਾਂਦਾ ਹੈ।
ਕ੍ਰਾਊਨ ਪ੍ਰਿੰਸ ਨੇ ਬਹੁਤ ਸਾਰੀਆਂ ਉਦਾਰਵਾਦੀ ਨੀਤੀਆਂ ਅਪਣਾ ਲਈਆਂ:
ਕ੍ਰਾਊਨ ਪ੍ਰਿੰਸ ਸਲਮਾਨ ਨੇ ਸਾਊਦੀ ਅਰਬ ਵਿੱਚ ਕਈ ਉਦਾਰਵਾਦੀ ਨੀਤੀਆਂ ਅਪਣਾ ਲਈਆਂ ਹਨ। 2018 ‘ਚ ਉਸਨੇ ਦੇਸ਼ ‘ਚ ਔਰਤਾਂ ਨੂੰ ਕਾਰ ਚਲਾਉਣ ਦੀ ਇਜਾਜ਼ਤ ਦਿੱਤੀ। ਉਸ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਵੀ ਕੀਤੀ ਗਈ, ਪਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਉਸ ਨੂੰ ਅਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਤੋਂ ਬਾਅਦ ਉਸ ‘ਤੇ ਗੰਭੀਰ ਇਲਜ਼ਾਮ ਲਗਾਏ ਗਏ। ਸਾਲ 2019 ‘ਚ ਤੁਰਕੀ ਵਿੱਚ ਸਾਊਦੀ ਦੂਤਘਰ ਵਿੱਚ ਖਸ਼ੋਗੀ ਦਾ ਕਤਲ ਕਰ ਦਿੱਤਾ ਗਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)