ਪੜਚੋਲ ਕਰੋ
Advertisement
ਪੰਜਾਬ ਐਂਡ ਸਿੰਧ ਬੈਂਕ 'ਚ 112 ਕੋਰੜ ਤੋਂ ਵੱਧ ਦਾ ਘੁਟਾਲਾ, ਸੀਬੀਆਈ ਜਾਂਚ ਦੀ ਮੰਗ
ਪੰਜਾਬ ਅਤੇ ਸਿੰਧ ਬੈਂਕ ਵਿੱਚ112.42 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ।ਇਹ ਖਾਤੇ ਮਹਾ ਐਸੋਸੀਏਟਿਡ ਅਤੇ ਅਡੀਅਰ ਜ਼ਿੰਕ ਨਾਲ ਸਬੰਧਤ ਹਨ।
ਨਵੀਂ ਦਿੱਲੀ: ਪੰਜਾਬ ਅਤੇ ਸਿੰਧ ਬੈਂਕ ਨੇ ਆਪਣੇ ਕਰਜ਼ੇ ਵਾਲੇ ਖਾਤਿਆਂ ਵਿੱਚ 112.42 ਕਰੋੜ ਰੁਪਏ ਦੀ ਧੋਖਾਧੜੀ ਦੱਸੀ ਹੈ। ਇਹ ਖਾਤੇ ਮਹਾ ਐਸੋਸੀਏਟਿਡ ਅਤੇ ਅਡੀਅਰ ਜ਼ਿੰਕ ਨਾਲ ਸਬੰਧਤ ਹਨ। ਪੀਟੀਆਈ ਦੀ ਇਕ ਖ਼ਬਰ ਅਨੁਸਾਰ ਬੈਂਕ ਨੇ ਰੈਗੂਲੇਟਰੀ ਜਾਣਕਾਰੀ 'ਚ ਕਿਹਾ ਹੈ ਕਿ ਉਸ ਨੇ ਇਸ ਧੋਖਾਧੜੀ ਬਾਰੇ ਆਰਬੀਆਈ ਨੂੰ ਜਾਣਕਾਰੀ ਦਿੱਤੀ ਹੈ। ਬੈਂਕ ਸੀਬੀਆਈ ਕੋਲ ਸ਼ਿਕਾਇਤ ਦਰਜ ਕਰਨ ਦੀ ਤਿਆਰੀ ਵਿੱਚ ਹੈ।
ਇਸ ਦੀ ਜਾਣਕਾਰੀ ਆਰਬੀਆਈ ਨੂੰ ਦਿੱਤੀ:ਬੈਂਕ ਨੇ ਸਟਾਕ ਮਾਰਕੀਟ ਨੂੰ ਦੱਸਿਆ ਕਿ ਮਹਾ ਐਸੋਸੀਏਟਡ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਖਾਤਿਆਂ ਵਿੱਚ 71.18 ਕਰੋੜ ਰੁਪਏ ਬਕਾਇਆ ਹਨ। ਉਨ੍ਹਾਂ ਕਿਹਾ ਕਿ ਐਨਪੀਏ ਖਾਤੇ ਦੀ ਧੋਖਾਧੜੀ ਘੋਸ਼ਿਤ ਕਰਨ ਦੀ ਜਾਣਕਾਰੀ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੂੰ ਦਿੱਤੀ ਗਈ ਹੈ। ਇਸ ਸਮੇਂ ਮਹਾਂ ਐਸੋਸੀਏਟਡ ਹੋਟਲਾਂ ਦਾ ਕੇਸ ਐਨਸੀਐਲਟੀ ਵਿੱਚ ਵਿਚਾਰ ਅਧੀਨ ਹੈ। ਬੈਂਕ ਨੇ ਕਿਹਾ ਹੈ ਕਿ ਇਸ ਧੋਖਾਧੜੀ ਦੀ ਜਾਂਚ ਉਸ ਵੱਲੋਂ ਕੀਤੀ ਜਾ ਰਹੀ ਹੈ ਪਰ ਰੈਗੂਲੇਟਰੀ ਜ਼ਰੂਰਤ ਅਨੁਸਾਰ ਇਸ ਦੀ ਜਾਣਕਾਰੀ ਆਰਬੀਆਈ ਨੂੰ ਦਿੱਤੀ ਗਈ ਹੈ। ਨਾਲ ਹੀ ਸੀਬੀਆਈ ਤੋਂ ਜਾਂਚ ਦੀ ਬੇਨਤੀ ਕੀਤੀ ਜਾ ਰਹੀ ਹੈ। ਬੈਂਕ ਨੇ ਕਿਹਾ ਹੈ ਕਿ ਇਸ ਧੋਖਾਧੜੀ ਤੋਂ ਬੈਂਕ ਨੂੰ ਹੋਏ ਨੁਕਸਾਨ ਦੀ ਭਰਪਾਈਕਰ ਲਈ ਜਾਏਗੀ।
HBSE 10th result 2020: ਹਰਿਆਣਾ ਸਕੂਲ ਸਿੱਖਿਆ ਬੋਰਡ 10ਵੀਂ ਦੇ ਨਤੀਜੇ ਐਲਾਨ,ਰਿਸ਼ਿਤਾ ਨੇ 500 'ਚੋਂ 500 ਮਾਰਕਸ ਲੈ ਕੇ ਕੀਤਾ ਟੌਪ
ਬੈਂਕ ਦੀ ਜਾਣਕਾਰੀ ਅਨੁਸਾਰ ਸੇਬੀ ਦੇ ਨਿਯਮਾਂ ਅਤੇ ਬੈਂਕ ਦੀ ਨੀਤੀ ਦੇ ਲਾਗੂ ਪ੍ਰਾਵਧਾਨਾਂ ਅਨੁਸਾਰ ਬਕਾਇਆ ਐਨਪੀਏ ਖਾਤਾ 'ਮਹਾ ਐਸੋਸੀਏਟਡ ਹੋਟਲਜ਼ ਪ੍ਰਾਈਵੇਟ ਲਿਮਟਿਡ' 'ਚ 44.40 ਕਰੋੜ ਰੁਪਏ ਦੀ ਵਿਵਸਥਾ ਵਾਲਾ 71.18 ਕਰੋੜ ਰੁਪਏ ਹੈ। ਇਕ ਹੋਰ ਜਾਣਕਾਰੀ ਮੁਤਾਬਕ ਬੈਂਕ ਨੇ ਕਿਹਾ ਕਿ ਐਡੀਅਰ ਜ਼ਿੰਕ ਦੇ ਐਨਪੀਏ ਖਾਤੇ ਨੂੰ 41.24 ਕਰੋੜ ਰੁਪਏ ਦਾ ਬਕਾਇਆ ਰਕਮ ਵਾਲਾ ਧੋਖਾਧੜੀ ਖਾਤਾ ਘੋਸ਼ਿਤ ਕੀਤਾ ਗਿਆ ਹੈ ਅਤੇ ਇਸ ਦੀ ਜਾਣਕਾਰੀ ਆਰਬੀਆਈ ਨੂੰ ਦੇ ਦਿੱਤੀ ਗਈ ਹੈ।
ਕੰਗਨਾ ਰਣੌਤ ਨੇ ਸ਼ੁਰੂ ਕੀਤੀ ਅਪਕਮਿੰਗ ਐਕਸ਼ਨ ਫਿਲਮ 'ਧਾਕੜ' ਦੀ ਤਿਆਰੀ, ਸ਼ੇਅਰ ਕੀਤੀ ਵਰਚੁਅਲ ਸਕ੍ਰਿਪਟ ਰੀਡਿੰਗ ਸੈਸ਼ਨ ਦੀ ਤਸਵੀਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਅਜ਼ਬ ਗਜ਼ਬ
ਪੰਜਾਬ
Advertisement