ਪੜਚੋਲ ਕਰੋ
(Source: ECI/ABP News)
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਵੈਲਨਟਾਈਨ ਡੇਅ 'ਤੇ ਮੋਦੀ ਨੂੰ ਦਿੱਤਾ ਸੱਦਾ, ਕਿਹਾ- ਆਪਣਾ ਤੋਹਫਾ ਲੈ ਜਾਓ
ਵਿਰੋਧ ਪ੍ਰਦਰਸ਼ਨ ਵਾਲੀ ਥਾਂ 'ਤੇ ਪੋਸਟਰ ਲਗਾਏ ਗਏ ਹਨ, ਜਿਨ੍ਹਾਂ 'ਤੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਕਿਰਪਾ ਕਰਕੇ ਸ਼ਾਹੀਨ ਬਾਗ ਆਓ, ਆਪਣਾ ਤੋਹਫਾ ਲਓ ਅਤੇ ਸਾਡੇ ਨਾਲ ਗੱਲ ਕਰੋ।
![ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਵੈਲਨਟਾਈਨ ਡੇਅ 'ਤੇ ਮੋਦੀ ਨੂੰ ਦਿੱਤਾ ਸੱਦਾ, ਕਿਹਾ- ਆਪਣਾ ਤੋਹਫਾ ਲੈ ਜਾਓ shaheen bagh protesters valentines day invitation to pm modi ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਵੈਲਨਟਾਈਨ ਡੇਅ 'ਤੇ ਮੋਦੀ ਨੂੰ ਦਿੱਤਾ ਸੱਦਾ, ਕਿਹਾ- ਆਪਣਾ ਤੋਹਫਾ ਲੈ ਜਾਓ](https://static.abplive.com/wp-content/uploads/sites/5/2020/02/14190024/SHAHIN-BAGH-V-DAY-MODI.jpeg?impolicy=abp_cdn&imwidth=1200&height=675)
ਨਵੀਂ ਦਿੱਲੀ: ਸ਼ਾਹੀਨ ਬਾਗ ਵਿਚ ਸੀਏਏ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੁੱਕਰਵਾਰ ਨੂੰ ਉੱਥੇ ਆਉਣ ਅਤੇ ਆਪਣੇ ਨਾਲ ਵੈਲੇਨਟਾਈਨ ਡੇਅ ਮਨਾਉਣ ਦਾ ਸੱਦਾ ਦਿੱਤਾ ਹੈ। ਪਿਛਲੇ ਸਾਲ 15 ਦਸੰਬਰ ਤੋਂ ਸੀਏਏ ਅਤੇ ਪ੍ਰਸਤਾਵਿਤ ਐਨਆਰਸੀ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਮੁਜ਼ਾਹਰਾਕਾਰਾਂ ਨੇ ਮੋਦੀ ਲਈ ਇੱਕ 'ਲਵ ਸੌਂਗ' ਅਤੇ ਸਰਪ੍ਰਾਇਜ਼ ਗਿਫਟ ਵੀ ਪੇਸ਼ ਕਰਨਗੇ।
ਵਿਰੋਧ ਦੇ ਸਥਾਨ 'ਤੇ ਪੋਸਟਰ ਲਗਾਏ ਗਏ ਹਨ ਅਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਨ੍ਹਾਂ ਨੂੰ ਪ੍ਰਸਾਰਿਤ ਕੀਤਾ ਗਿਆ ਹੈ। ਇਸ 'ਚ ਲਿਖਿਆ ਹੈ, "ਪ੍ਰਧਾਨ ਮੰਤਰੀ ਮੋਦੀ, ਕਿਰਪਾ ਕਰਕੇ ਸ਼ਾਹੀਨ ਬਾਗ ਆਓ, ਆਪਣਾ ਤੋਹਫਾ ਹਾਸਲ ਕਰੋ ਅਤੇ ਸਾਡੇ ਨਾਲ ਗੱਲ ਕਰੋ।"
ਸ਼ਾਹੀਨ ਬਾਗ ਦੇ ਇੱਕ ਪ੍ਰਦਰਸ਼ਨਕਾਰੀ ਤਾਸੀਰ ਅਹਿਮਦ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਆਉਣ ਜਾਂ ਕੋਈ ਹੋਰ, ਉਹ ਆ ਸਕਦੇ ਹਨ ਅਤੇ ਸਾਡੇ ਨਾਲ ਗੱਲ ਕਰ ਸਕਦੇ ਹਨ। ਜੇ ਉਹ ਸਾਨੂੰ ਸਮਝਾ ਦੇਣਗੇ ਕਿ ਜੋ ਹੋ ਰਿਹਾ ਹੈ ਉਹ ਸੰਵਿਧਾਨ ਦੇ ਵਿਰੁੱਧ ਨਹੀਂ ਹੈ, ਤਾਂ ਅਸੀਂ ਇਸ ਪ੍ਰਦਰਸ਼ਨ ਨੂੰ ਖ਼ਤਮ ਕਰ ਦਿਆਂਗੇ।"
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)