ਪੜਚੋਲ ਕਰੋ
Advertisement
ਕੈਨੇਡਾ 'ਚ ਫਾਇਰਿੰਗ, 1 ਦੀ ਮੌਤ, 3 ਜ਼ਖਮੀ
ਓਟਾਵਾ 'ਚ ਫਾਇਰਿੰਗ ਦੀ ਖ਼ਬਰ ਹੈ। ਇਸ 'ਚ ਇੱਕ ਵਿਅਕਤੀ ਦੀ ਮੌਤ ਤੇ ਤਿੰਨ ਲੋਕ ਜ਼ਖਮੀ ਹੋਏ ਹਨ। ਓਟਾਵਾ ਪੁਲਿਸ ਮੇਜਰ ਕ੍ਰਾਈਮ ਯੂਨਿਟ ਨੇ ਆਪਣੇ ਜਾਂਚਕਰਤਾਵਾਂ ਨੂੰ ਸ਼ੱਕੀ ਦੀ ਪਛਾਣ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਹੈ।
ਓਟਾਵਾ: ਕੈਨੇਡਾ ਦੀ ਰਾਜਧਾਨੀ ਓਟਾਵਾ 'ਚ ਫਾਇਰਿੰਗ ਦੀ ਖ਼ਬਰ ਹੈ। ਇਸ 'ਚ ਇੱਕ ਵਿਅਕਤੀ ਦੀ ਮੌਤ ਤੇ ਤਿੰਨ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਕੈਨੇਡੀਅਨ ਸੰਸਦ ਦੇ ਨੇੜੇ ਵਾਪਰੀ। ਜਦੋਂ ਪੁਲਿਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਤਾਂ ਉਨ੍ਹਾਂ ਨੂੰ ਚਾਰ ਲੋਕ ਜ਼ਖਮੀ ਮਿਲੇ, ਜਿਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਪ੍ਰੈੱਸ ਕਾਨਫਰੰਸ 'ਚ ਦਿੱਤੀ। ਪੁਲਿਸ ਮੁਤਾਬਕ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਗਈ।
ਇਸ ਹਮਲੇ 'ਚ ਇੱਕ 15 ਸਾਲਾ ਬੱਚੇ ਨੂੰ ਵੀ ਗੋਲੀ ਲੱਗੀ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੋ ਹੋਰਨਾਂ ਨੂੰ ਵੀ ਹਸਪਤਾਲ ਲਿਜਾਇਆ ਗਿਆ। ਉਸ ਦੀ ਸਥਿਤੀ ਸਥਿਰ ਬਣੀ ਹੋਈ ਹੈ। ਇਹ ਘਟਨਾ ਸਵੇਰੇ 07:30 ਵਜੇ ਪਾਰਲੀਮੈਂਟ ਸਟ੍ਰੀਟ ਨੇੜੇ ਗਿਲਮੌਰ ਸਟ੍ਰੀਟ ‘ਤੇ ਵਾਪਰੀ। ਪੁਲਿਸ ਨੇ ਇੱਕ ਟਵੀਟ 'ਚ ਇਸ ਖੇਤਰ 'ਚ ਆਉਣ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਓਟਾਵਾ ਪੁਲਿਸ ਮੇਜਰ ਕ੍ਰਾਈਮ ਯੂਨਿਟ ਨੇ ਆਪਣੇ ਜਾਂਚਕਰਤਾਵਾਂ ਨੂੰ ਸ਼ੱਕੀ ਦੀ ਪਛਾਣ ਕਰਨ ਲਈ ਲੋਕਾਂ ਤੋਂ ਮਦਦ ਮੰਗੀ ਹੈ। ਇੱਕ ਬਿਆਨ ਵਿੱਚ ਉਸ ਨੇ ਕਿਹਾ ਕਿ ਫਿਲਹਾਲ ਸ਼ੱਕੀ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ। ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਕਾਰਨ ਕੌਮੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ।Le service de police répond présentement à une fusillade dans le pâté de maisons des 400 de la rue Gilmour. Plusieurs blessés ont été reportés. Une réponse coordonnée est en cour. Veuillez éviter le secteur. Des informations supplémentaires suivrons. https://t.co/f4M2PfNKSo
— Ottawa Police (@OttawaPolice) January 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਅਪਰਾਧ
ਪੰਜਾਬ
ਪੰਜਾਬ
Advertisement