ਪੜਚੋਲ ਕਰੋ
Advertisement
ਪੁਲਿਸ ਦੀ ਸਖਤੀ! ਮਾਸਕ ਨਾ ਪਾਉਣ 'ਤੇ 10,000 ਰੁਪਏ ਜੁਰਮਾਨਾ
ਯੂਪੀ ਦੇ ਦਿਉਰੀਆ ਦਾ ਰਹਿਣ ਵਾਲਾ ਵਿਅਕਤੀ ਪਹਿਲਾ ਸ਼ਖਸ ਹੈ ਜਿਸ ਨੂੰ ਮਾਸਕ ਨਾ ਪਹਿਨਣ 'ਤੇ 10,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਹ ਦੂਜਾ ਮੌਕਾ ਸੀ ਜਦੋਂ ਉਹ ਬਿਨਾ ਕਿਸੇ ਮਾਸਕ ਦੇ ਫੜਿਆ ਗਿਆ ਸੀ। ਇਸ ਤੋਂ ਪਹਿਲਾਂ ਉਸ ਨੂੰ ਮਾਸਕ ਨਾ ਪਹਿਨਣ 'ਤੇ 1000 ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ। ਪੁਲਿਸ ਅਨੁਸਾਰ, ਦਿਉਰੀਆ ਦੇ ਬਾਰੀਪੁਰ ਪੁਲਿਸ ਸਰਕਲ ਖੇਤਰ ਦਾ ਅਮਰਜੀਤ ਯਾਦਵ 17 ਤੇ 18 ਅਪ੍ਰੈਲ ਨੂੰ ਬਿਨਾ ਕਿਸੇ ਮਾਸਕ ਦੇ ਇਧਰ-ਉਧਰ ਘੁੰਮਦਾ ਪਾਇਆ ਗਿਆ।
ਲਖਨਉ: ਯੂਪੀ ਦੇ ਦਿਉਰੀਆ ਦਾ ਰਹਿਣ ਵਾਲਾ ਵਿਅਕਤੀ ਪਹਿਲਾ ਸ਼ਖਸ ਹੈ ਜਿਸ ਨੂੰ ਮਾਸਕ ਨਾ ਪਹਿਨਣ 'ਤੇ 10,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਹ ਦੂਜਾ ਮੌਕਾ ਸੀ ਜਦੋਂ ਉਹ ਬਿਨਾ ਕਿਸੇ ਮਾਸਕ ਦੇ ਫੜਿਆ ਗਿਆ ਸੀ। ਇਸ ਤੋਂ ਪਹਿਲਾਂ ਉਸ ਨੂੰ ਮਾਸਕ ਨਾ ਪਹਿਨਣ 'ਤੇ 1000 ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ। ਪੁਲਿਸ ਅਨੁਸਾਰ, ਦਿਉਰੀਆ ਦੇ ਬਾਰੀਪੁਰ ਪੁਲਿਸ ਸਰਕਲ ਖੇਤਰ ਦਾ ਅਮਰਜੀਤ ਯਾਦਵ 17 ਤੇ 18 ਅਪ੍ਰੈਲ ਨੂੰ ਬਿਨਾ ਕਿਸੇ ਮਾਸਕ ਦੇ ਇਧਰ-ਉਧਰ ਘੁੰਮਦਾ ਪਾਇਆ ਗਿਆ।
ਐਸਐਚਓ, ਲਾਰ, ਟੀਜੇ ਸਿੰਘ ਨੇ ਕਿਹਾ, “ਸੋਮਵਾਰ ਨੂੰ ਅਮਰਜੀਤ ਨੂੰ ਬਿਨਾ ਕਿਸੇ ਮਾਸਕ ਦੇ ਲਾਰ ਦੇ ਮੁੱਖ ਕਰਾਸਿੰਗ 'ਤੇ ਦੇਖਿਆ ਗਿਆ। ਤੁਰੰਤ ਹੀ ਪੁਲਿਸ ਨੇ 10,000 ਰੁਪਏ ਜੁਰਮਾਨਾ ਲਗਾਇਆ। ਅਸੀਂ ਪਹਿਲਾਂ ਹੀ ਉਸ ਨੂੰ 18 ਅਪ੍ਰੈਲ ਨੂੰ ਚੇਤਾਵਨੀ ਦਿੱਤੀ ਸੀ ਤੇ ਉਸ ਨੂੰ 1000 ਰੁਪਏ ਜੁਰਮਾਨਾ ਵੀ ਕੀਤਾ ਸੀ। ਅਸੀਂ ਉਸ ਨੂੰ ਇੱਕ ਮਾਸਕ ਵੀ ਦਿੱਤਾ ਸੀ।''
ਉੱਥੇ ਹੀ ਪੁਲਿਸ ਸੁਪਰਡੈਂਟ, ਦਿਉਰੀਆ, ਸ਼੍ਰੀਪਤੀ ਮਿਸ਼ਰਾ ਨੇ ਕਿਹਾ ਕਿ ਸੂਬੇ ਭਰ ਵਿੱਚ ਕੋਵਿਡ-19 ਮਾਮਲਿਆਂ 'ਚ ਅਚਾਨਕ ਵਾਧੇ ਦੇ ਨਾਲ, ਪੁਲਿਸ ਜ਼ਿਲੇ ਵਿੱਚ ਸੁਰੱਖਿਆ ਪ੍ਰੋਟੋਕੋਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਲ੍ਹੇ ਵਿੱਚ ਸੋਮਵਾਰ ਨੂੰ 390 ਸਰਗਰਮ ਮਾਮਲੇ ਸਨ।
ਉਨ੍ਹਾਂ ਅੱਗੇ ਕਿਹਾ ਕਿ “ਅਸੀਂ ਕੋਵਿਡ -19 ਸੇਫਟੀ ਪ੍ਰੋਟੋਕੋਲ ਲਾਗੂ ਕਰਨ ਲਈ ਟੀਮਾਂ ਦਾ ਗਠਨ ਕੀਤਾ ਹੈ ਤੇ ਜ਼ਿਲ੍ਹੇ ਨੂੰ ਸੈਕਟਰਾਂ 'ਚ ਵੰਡਿਆ ਹੈ। ਪ੍ਰੋਟੋਕੋਲ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਚੇਤਾਵਨੀ ਦਿੱਤੀ ਜਾਂਦੀ ਹੈ ਅਤੇ ਫਿਰ ਉਨ੍ਹਾਂ ਦਾ 1000 ਰੁਪਏ ਦਾ ਚਲਾਨ ਕੱਟਿਆ ਜਾਂਦਾ ਹੈ। ਜੇਕਰ ਕੋਈ ਇਸ ਤੋਂ ਬਾਅਦ ਵੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ 10,000 ਰੁਪਏ ਜੁਰਮਾਨਾ ਹੈ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/ abp-live-news/id811114904
https://apps.apple.com/in/app/
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement