ਪੜਚੋਲ ਕਰੋ

ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਇੱਕਜੁੱਟ ਹੋਈਆਂ ਵਿਦਿਆਰਥੀ ਜਥੇਬੰਦੀਆਂ

ਵਿਦਿਆਰਥੀ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਉਹ ਇੱਕਜੁੱਟ ਹੋਏ ਹਨ। ਇਸ ਬਾਰੇ 4 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਦੇ ਮੁੱਦੇ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕੀਤੀ।

ਚੰਡੀਗੜ੍ਹ: ਵਿਦਿਆਰਥੀ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਲਈ ਉਹ ਇੱਕਜੁੱਟ ਹੋਏ ਹਨ। ਇਸ ਬਾਰੇ 4 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਦੇ ਮੁੱਦੇ ਨੂੰ ਲੈ ਕੇ ਵਿਦਿਆਰਥੀ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ASA, AISA, AISF, SOI, PUSU, NSUI, PSU(L), SFS, PUSF, Y4S, SATH ਨੇ ਸ਼ਮੂਲੀਅਤ ਕੀਤੀ। ਪਿਛਲੇ ਸਮੇਂ ਵਿੱਚ ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਦਾ ਮਸਲਾ ਭਖਿਆ ਹੋਇਆ ਹੈ। ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਦੋ ਵਾਰੀ ਸੈਨੇਟ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਸਭ ਕੁਝ ਸਿੰਡੀਕੇਟ ਦੀ ਮਰਜ਼ੀ ਤੋਂ ਬਿਨ੍ਹਾਂ ਤੇ ਉਨ੍ਹਾਂ ਨੂੰ ਪੁੱਛੇ ਬਿਨ੍ਹਾਂ ਕੀਤਾ ਗਿਆ ਹੈ। ਇਸ ਦੌਰਾਨ ਇਹ ਸੂਚਨਾ ਵੀ ਆ ਰਹੀ ਹੈ ਕਿ ਕੇਂਦਰ ਸਰਕਾਰ ਨਵੀਂ ਸਿੱਖਿਆ ਨੀਤੀ ਤਹਿਤ ਸੈਨੇਟ ਨੂੰ ਭੰਗ ਕਰਕੇ ਬੋਰਡ ਆਫ ਗਵਰਨਸ ਬਣਾਉਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਯੂਨੀਵਰਸਿਟੀ ਇੱਕ ਖਾਸ ਐਕਟ ਤਹਿਤ ਬਣੀ ਸੀ ਤੇ ਇੱਥੋਂ ਦੀ ਸਭ ਤੋਂ ਉੱਚ ਸੰਸਥਾ ਸੈਨੇਟ ਨੂੰ ਮੰਨਦੇ ਹੋਏ ਹਰ ਚਾਰ ਸਾਲ ਬਾਅਦ ਇਸ ਦੀ ਚੋਣ ਹੋਣੀ ਸੀ, ਜੋ 31 ਅਕਤੂਬਰ 2016 ਤੱਕ ਹੁੰਦੀ ਆ ਰਹੀ ਸੀ ਪਰ ਇਸ ਸਾਲ ਭਾਜਪਾ ਸਰਕਾਰ ਦੇ ਪਿੱਠੂ ਵੀਸੀ ਵੱਲੋਂ ਕਰੋਨਾ ਮਹਾਂਮਾਰੀ ਦਾ ਖਤਰਾ ਦੱਸ ਕੇ ਚੋਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਅਤੇ ਦਸੰਬਰ 2019 ਤੋਂ ਸੈਨੇਟ ਦੀ ਮੀਟਿੰਗ ਨਹੀਂ ਬੁਲਾਈ ਗਈ। ਜੋ ਸਿੰਡੀਕੇਟ ਦੀ ਮੀਟਿੰਗ ਵੀ ਹਰ ਮਹੀਨੇ ਹੋਣੀ ਜ਼ਰੂਰੀ ਹੈ ਉਹ ਵੀ ਜੂਨ 2020 ਤੋਂ ਨਹੀਂ ਬੁਲਾਈ ਗਈ। ਸ਼ੰਭੂ ਮੋਰਚੇ 'ਤੇ ਪਹੁੰਚੇ ਢੀਂਡਸਾ, ਹੁਣ 26 ਨਵੰਬਰ ਨੂੰ ਪਾਰਟੀ ਲੀਡਰ ਪਹੁੰਚਣਗੇ ਦਿੱਲੀ ਇਸ ਪਿੱਛੇ ਭਾਜਪਾ ਤੇ ਰਾਸ਼ਟਰੀ ਸਵੈਸੇਵਕ ਸੰਘ ਵੱਲੋਂ ਸੈਨੇਟ ਨੂੰ ਖਤਮ ਕਰਨ ਦੀ ਮਨਸ਼ਾ ਸਾਫ ਦਿਖਦੀ ਹੈ। ਪੰਜਾਬ ਯੂਨੀਵਰਸਿਟੀ ਪੰਜਾਬ ਖਿੱਤੇ ਦੀ ਪ੍ਰਤੀਨਿਧਤਾ ਕਰਦੀ ਹੈ ਤੇ ਇਸ ਉੱਪਰ ਪੰਜਾਬ ਦਾ ਹੱਕ ਬਣਦਾ ਹੈ ਪਰ ਜੋ ਥੋੜਾ ਜਿਹਾ ਵੀ ਪੰਜਾਬ ਦਾ ਇਸ ਉੱਪਰ ਹੱਕ ਹੈ ਕੇਂਦਰ ਸਰਕਾਰ ਉਸਨੂੰ ਵੀ ਖਤਮ ਕਰਨਾ ਚਾਹੁੰਦੀ ਹੈ ਅਤੇ ਆਪਣੀ ਤਾਨਾਸ਼ਾਹ ਕਾਰਜਕਾਰਨੀ ਥੱਲੇ ਲਿਆਉਣਾ ਚਾਹੁੰਦੀ ਹੈ। ਸੈਨੇਟ ਫੈਸਲੇ ਲੈਣ ਦਾ ਇੱਕ ਜਮਹੂਰੀ ਢਾਂਚਾ ਹੈ। ਅਸੀਂ ਪਿਛਲੇ ਸਮੇਂ ਵਿਚ ਦੇਖਿਆ ਹੈ ਜਿਨ੍ਹਾਂ ਵਿਦਿਆਰਥੀ ਵਿਰੋਧੀ ਫੈਸਲਿਆਂ ਨੂੰ ਯੂਨੀਵਰਸਿਟੀ ਪ੍ਰਸ਼ਾਸ਼ਨ ਨੇ ਥੋਪਿਆ ਸੀ, ਉਸ ਉਲਟ ਸੰਘਰਸ਼ ਕਰਦੇ ਹੋਏ ਉਹ ਫੈਸਲੇ ਸੈਨੇਟ ਰਾਹੀਂ ਹੱਲ ਕਰਵਾਏ ਜਾਂਦੇ ਰਹੇ ਹਨ ਅਤੇ ਆਪਣੇ ਹੱਕ ਲੜ ਕੇ ਲਏ ਹਨ। ਜਦੋਂ ਇਸ ਸੰਸਥਾ ਨੂੰ ਭੰਗ ਕਰ ਕੇ ਬੋਰਡ ਆਫ ਗਵਰਨਸ ਨੂੰ ਲਾਗੂ ਕੀਤਾ ਜਾਵੇਗਾ ਤਾਂ ਫੈਸਲੇ ਵੀ ਤਾਨਾਸ਼ਾਹੀ ਨਾਲ ਸਿੱਧੇ ਦਿੱਲੀ ਤੋਂ ਥੋਪੇ ਜਾਣਗੇ, ਜਿਨ੍ਹਾਂ ਖਿਲਾਫ਼ ਲੜਨ ਦੀ ਸਮਰੱਥਾ ਘਟ ਜਾਵੇਗੀ। ਕੇਂਦਰ ਸਰਕਾਰ ਦੁਆਰਾ ਸਿੱਖਿਆ ਦਾ ਵਪਾਰੀਕਰਨ, ਭਗਵਾਂਕਰਨ ਅਤੇ ਨਿੱਜੀਕਰਨ ਕਰਨ ਦੀਆਂ ਨੀਤੀਆਂ ਨੂੰ ਹੋਰ ਜ਼ਿਆਦਾ ਤੇਜੀ ਨਾਲ ਲਾਗੂ ਕਰਨਾ ਸੌਖਾ ਹੋ ਜਾਵੇਗਾ। ਇਹਨਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਆਰਥੀ ਜਥੇਬੰਦੀਆਂ  ਵੱਲੋਂ Joint Student Action Committee(JSAC) ਦਾ ਗਠਨ ਕੀਤਾ ਗਿਆ ਹੈ ਅਤੇ ਇਸ ‘ਤੇ ਅਗਲੀ ਕਾਰਵਾਈ ਲਈ ਹੇਠ ਲਏ ਗਏ ਫੈਸਲੇ ਲਏ ਗਏ ਹਨ। Bihar Election Results: NDA ਨੂੰ ਬਹੁਮਤ ਮਿਲਣ 'ਤੇ ਵੀ ਨੀਤੀਸ਼ ਬਣਨਗੇ ਮੁੱਖ ਮੰਤਰੀ?  1. ਇਹ ਮੰਗ ਕੀਤੀ ਜਾਂਦੀ ਹੈ ਕਿ ਸੈਨੇਟ ਦੀਆਂ ਚੋਣਾਂ ਜਲਦ ਤੋਂ ਜਲਦ ਕਰਵਾਈਆਂ ਜਾਣ ਅਤੇ ਜਦੋਂ ਤੱਕ ਚੋਣਾਂ ਨਹੀਂ ਹੁੰਦੀਆਂ ਉਦੋਂ ਤੱਕ ਪੁਰਾਣੀ ਸੈਨੇਟ ਦੇ ਕਾਲ ਵਿਚ ਵਾਧਾ ਕੀਤਾ ਜਾਵੇ। 2. ਬੋਰਡ ਆਫ ਗਵਰਨਸ ਦੇ ਪ੍ਰਸਤਾਵ ਨੂੰ ਰੱਦ ਕਰਦੇ ਹੋਏ ਇੱਕ ਖੁਦਮੁਖਤਿਆਰ ਸੈਨੇਟ ਨੂੰ  ਜਾਰੀ ਰੱਖਿਆ ਜਾਵੇ। 3. ਸੈਨੇਟ ਦੀਆਂ ਚੋਣਾਂ ਕਰਵਾਉਣ ਸੰਬੰਧੀ ਇੱਕ ਮੰਗ ਪੱਤਰ JSAC ਦੇ ਨਾਮ ਹੇਠ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕਰਦੇ ਹੋਏ 9 ਨਵੰਬਰ ਨੂੰ ਚੰਡੀਗੜ੍ਹ ਪ੍ਰਸ਼ਾਸ਼ਨ ਨੂੰ ਦਿੱਤਾ ਜਾਵੇਗਾ। 4. ਇਸ ਸਬੰਧੀ ਪੰਜਾਬ ਸਰਕਾਰ ਅਤੇ ਉਪ-ਰਾਸ਼ਟਰਪਤੀ ਨੂੰ ਚਿੱਠੀ ਭੇਜੀ ਜਾਵੇਗੀ। 5. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੈਨੇਟ ਬਚਾਉਣ ਅਤੇ ਇਸ ਉੱਤੇ ਦਿੱਲੀ ਦਾ ਕਬਜ਼ਾ ਹੋਣ ਤੋਂ ਰੋਕਣ ਲਈ ਪੰਜਾਬ ਦੀਆਂ ਵਿਦਿਆਰਥੀ, ਮੁਲਾਜ਼ਮ, ਕਿਸਾਨ, ਮਜ਼ਦੂਰ ਜਥੇਬੰਦੀਆਂ ਦੇ ਨਾਮ ਇੱਕ ਖੁੱਲ੍ਹੀ ਚਿੱਠੀ ਜਾਰੀ ਕਰਦੇ ਹੋਏ ਉਹਨਾਂ ਦੀ ਇਸ ਮਸਲੇ ‘ਤੇ ਹਮਾਇਤ ਜਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। 6. ਸੰਘਰਸ਼ ਨੂੰ ਵਿਸ਼ਾਲ ਕਰਨ ਲਈ ਸੈਨੇਟ ਮੈਬਰਾਂ, ਪੂਟਾ  ਅਤੇ ਯੂਨੀਵਰਸਿਟੀ ਵਿਚ ਹੋਰ ਵਰਗਾਂ ਵਿਚ ਕੰਮ ਕਰਦੀਆਂ ਜਥੇਬੰਦੀਆਂ ਨੂੰ ਇੱਕ ਮੰਚ ਉੱਤੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

Barnala News : ਪਤੀ ਨੇ ਕੁਹਾੜੀ ਮਾਰ ਕੇ ਪਤਨੀ ਦਾ ਕੀਤਾ ਕਤਲ , ਫਿਰ ਖ਼ੁਦ ਵੀ ਕੀਤੀ ਖ਼ੁਦਕੁਸ਼ੀ
Barnala News : ਪਤੀ ਨੇ ਕੁਹਾੜੀ ਮਾਰ ਕੇ ਪਤਨੀ ਦਾ ਕੀਤਾ ਕਤਲ , ਫਿਰ ਖ਼ੁਦ ਵੀ ਕੀਤੀ ਖ਼ੁਦਕੁਸ਼ੀ
Parvinder Jhotta 'ਚ 19 ਅਕਤੂਬਰ ਨੂੰ ਪੰਜਾਬ ਭਰ 'ਚ AAP ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ  
Parvinder Jhotta 'ਚ 19 ਅਕਤੂਬਰ ਨੂੰ ਪੰਜਾਬ ਭਰ 'ਚ AAP ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਾ ਕੀਤਾ ਜਾਵੇਗਾ ਘਿਰਾਓ  
Parvinder Jhotta ਮਾਮਲੇ 'ਚ ਕੇਂਦਰ ਨੇ ਪੰਜਾਬ ਦੇ ਮੁੱਖ ਸਕੱਤਰ ਤੋਂ ਮੰਗਿਆ ਜਵਾਬ , ਚੌਥੇ ਦਿਨ ਵੀ ਧਰਨਾ ਜਾਰੀ
Parvinder Jhotta ਮਾਮਲੇ 'ਚ ਕੇਂਦਰ ਨੇ ਪੰਜਾਬ ਦੇ ਮੁੱਖ ਸਕੱਤਰ ਤੋਂ ਮੰਗਿਆ ਜਵਾਬ , ਚੌਥੇ ਦਿਨ ਵੀ ਧਰਨਾ ਜਾਰੀ
Sangrur Protest  : 18 ਅਕਤੂਬਰ ਨੂੰ ਅਨੋਖਾ ਦਸਹਿਰਾ ! CM ਸਮੇਤ ਕੈਬਨਿਟ ਦੇ ਪੁਤਲੇ ਫੂਕਣਗੇ ਅੱਕੇ ਬੇਰੁਜ਼ਗਾਰ
Sangrur Protest  : 18 ਅਕਤੂਬਰ ਨੂੰ ਅਨੋਖਾ ਦਸਹਿਰਾ ! CM ਸਮੇਤ ਕੈਬਨਿਟ ਦੇ ਪੁਤਲੇ ਫੂਕਣਗੇ ਅੱਕੇ ਬੇਰੁਜ਼ਗਾਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
Embed widget