ਪੜਚੋਲ ਕਰੋ
Advertisement
ਭਾਰਤੀ ਜਵਾਨਾਂ ਸਾਹਮਣੇ ਠੰਡ 'ਚ ਵੀ ਚੀਨੀ ਫੌਜੀਆਂ ਦੇ ਛੁੱਟੇ ਪਸੀਨੇ
ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੀ ਸਥਿਤੀ ਪੂਰਬੀ ਲੱਦਾਖ 'ਚ ਭਾਰੀ ਠੰਡ ਕਾਰਨ ਵਿਗੜਨ ਲੱਗੀ ਹੈ। ਅਜਿਹੀ ਸਥਿਤੀ ਵਿੱਚ ਸਵਾਲ ਇਹ ਉੱਠਦਾ ਹੈ ਕਿ ਉਹ ਕਿੰਨੀ ਦੇਰ ਇਸ ਠੰਡ ਵਿੱਚ ਭਾਰਤੀ ਸੈਨਿਕਾਂ ਦੇ ਸਾਹਮਣੇ ਖੜੇ ਰਹਿ ਸਕਣਗੇ।
ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੀ ਸਥਿਤੀ ਪੂਰਬੀ ਲੱਦਾਖ 'ਚ ਭਾਰੀ ਠੰਡ ਕਾਰਨ ਵਿਗੜਨ ਲੱਗੀ ਹੈ। ਅਜਿਹੀ ਸਥਿਤੀ ਵਿੱਚ ਸਵਾਲ ਇਹ ਉੱਠਦਾ ਹੈ ਕਿ ਉਹ ਕਿੰਨੀ ਦੇਰ ਇਸ ਠੰਡ ਵਿੱਚ ਭਾਰਤੀ ਸੈਨਿਕਾਂ ਦੇ ਸਾਹਮਣੇ ਖੜੇ ਰਹਿ ਸਕਣਗੇ। ਠੰਡੇ ਮੌਸਮ 'ਚ ਚੀਨੀ ਸੈਨਾ ਰੋਜ਼ਾਨਾ ਚੌਕੀਆਂ 'ਤੇ ਆਪਣੀਆਂ ਫੌਜੀਆਂ ਨੂੰ ਬਦਲ ਰਹੇ ਹਨ, ਜਦਕਿ ਭਾਰਤੀ ਸੈਨਿਕ ਲੰਬੇ ਸਮੇਂ ਤੋਂ ਉਸੇ ਜਗ੍ਹਾ 'ਤੇ ਤਾਇਨਾਤ ਹਨ।
ਸਰਕਾਰੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਨਿਊਜ਼ ਏਜੰਸੀ ਏਐੱਨਆਈ ਨੇ ਕਿਹਾ, "ਸਾਡੇ ਸੈਨਿਕ ਚੀਨੀ ਸੈਨਿਕਾਂ ਨਾਲੋਂ ਕਿਤੇ ਜ਼ਿਆਦਾ ਅਸਲ ਕੰਟਰੋਲ ਰੇਖਾ ਦੇ ਨਾਲ ਲੱਗ ਦੀਆਂ ਚੌਕੀਆਂ 'ਤੇ ਤਾਇਨਾਤ ਹਨ। ਸਰਦੀਆਂ ਦੀ ਠੰਡ ਅਤੇ ਇਸ ਸੀਜ਼ਨ 'ਚ ਬਿਨ੍ਹਾਂ ਤਜ਼ੁਰਬੇ ਦੇ ਚੀਨੀ ਸੈਨਿਕਾਂ ਨੂੰ ਹਰ ਰੋਜ਼ ਚੀਨ ਵਲੋਂ ਬਦਲਿਆ ਜਾ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਭਾਰਤੀ ਫੌਜ ਦੇ ਜਵਾਨਾਂ ਨੇ ਚੀਨ ਦੇ ਮੁਕਾਬਲੇ ਅਜਿਹੇ ਮੌਸਮ 'ਚ ਮੁਕਾਬਲਾ ਕਰਨ 'ਚ ਪਹਿਲ ਹਾਸਿਲ ਕੀਤੀ ਹੈ, ਕਿਉਂਕਿ ਉਨ੍ਹਾਂ 'ਚੋਂ ਬਹੁਤ ਸਾਰੇ ਪੂਰਬੀ ਲੱਦਾਖ ਅਤੇ ਸਿਆਚਿਨ ਵਰਗੀਆਂ ਹੋਰ ਚੋਟੀਆਂ 'ਤੇ ਪਹਿਲਾਂ ਹੀ ਡਿਊਟੀ ਕਰ ਚੁੱਕੇ ਹਨ।
ਕੰਗਣਾ ਦੇ ਮੂੰਹ 'ਤੇ ਚਪੇੜ ਵਾਂਗ ਵੱਜਣਗੀਆਂ ਬੇਬੇ ਦੀਆਂ ਗੱਲਾਂ, ਟਵਿੱਟਰ 'ਤੇ 100 ਰੁਪਏ ਵਾਲੀ ਦਾਦੀ ਕਹਿ ਕੇ ਉਡਾਇਆ ਸੀ ਮਜ਼ਾਕ
ਮਈ ਤੋਂ ਹੀ ਪੂਰਬੀ ਲੱਦਾਖ 'ਚ ਭਾਰਤ ਅਤੇ ਚੀਨ ਵਿਚਾਲੇ ਵਿਵਾਦ ਸ਼ੁਰੂ ਹੋ ਗਿਆ ਸੀ। ਪੂਰਬੀ ਲੱਦਾਖ ਵਿੱਚ ਭਾਰਤੀ ਸਰਹੱਦ ਨਾਲ ਲਗਦੀ ਐਲਏਸੀ 'ਤੇ ਚੀਨ ਨੇ ਭਾਰੀ ਹਥਿਆਰਾਂ ਅਤੇ ਟੈਂਕਾਂ ਨਾਲ ਲਗਭਗ 60 ਹਜ਼ਾਰ ਸਿਪਾਹੀ ਤਾਇਨਾਤ ਕੀਤੇ ਸੀ।
Solar Eclipse 2020: ਇਸ ਦਿਨ ਲੱਗੇਗਾ ਸਾਲ ਦਾ ਆਖਰੀ ਸੂਰਜ ਗ੍ਰਹਿਣ, ਜਾਣੋ ਇਹ ਜ਼ਰੂਰੀ ਗੱਲਾਂ
ਇਸ ਤੋਂ ਬਾਅਦ ਭਾਰਤੀ ਫੌਜ ਨੇ ਵੀ ਚੀਨ ਦੀ ਇਸ ਹਰਕਤ ਨੂੰ ਪਛਾਣਦਿਆਂ ਆਪਣੇ ਸੈਨਿਕਾਂ ਨੂੰ ਉਥੇ ਬਰਾਬਰ ਗਿਣਤੀ 'ਚ ਤਾਇਨਾਤ ਕੀਤਾ। 15 ਜੂਨ ਨੂੰ ਗਲਵਾਨ 'ਚ ਦੋਵਾਂ ਧਿਰਾਂ ਵਿਚਾਲੇ ਭਾਰੀ ਹਿੰਸਕ ਝੜਪ ਹੋਈ, ਜਿਸ 'ਚ 20 ਭਾਰਤੀ ਸੈਨਿਕ ਮਾਰੇ ਗਏ ਅਤੇ ਤਕਰੀਬਨ 40 ਚੀਨੀ ਸੈਨਿਕ ਮਾਰੇ ਗਏ। ਭਾਰਤ ਚਾਹੁੰਦਾ ਹੈ ਕਿ ਚੀਨ ਆਪਣੀ ਫੌਜਾਂ ਨੂੰ ਦੱਖਣੀ ਪਨਗੋਂਗ ਤਸੋ ਨੇੜੇ ਫਿੰਗਰ ਇਲਾਕਿਆਂ ਵਿੱਚ ਵਾਪਸ ਭੇਜ ਦੇਵੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਯਾਤਰਾ
ਪੰਜਾਬ
ਦੇਸ਼
Advertisement