ਤਾਮਿਲਨਾਡੂ: CM ਸਟਾਲਿਨ ਨੇ ਬੱਚਿਆਂ ਨੂੰ ਪਰੋਸਿਆ ਖਾਣਾ, ਮੁਫਤ ਨਾਸ਼ਤਾ ਯੋਜਨਾ ਦੀ ਕੀਤੀ ਸ਼ੁਰੂਆਤ
ਇਸ ਯੋਜਨਾ ਤਹਿਤ ਕੁੱਲ 33.56 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ, ਜਿਸ ਨਾਲ ਸੂਬੇ ਭਰ ਦੇ 1,14,095 ਵਿਦਿਆਰਥੀਆਂ ਨੂੰ ਲਾਭ ਮਿਲੇਗਾ ਅਤੇ ਇਹ ਯੋਜਨਾ ਕੁੱਲ 1,545 ਸਕੂਲਾਂ ਵਿੱਚ ਲਾਗੂ ਕੀਤੀ ਜਾਵੇਗੀ।
CM Stalin Launches Free Breakfast Plan:ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ ਸਟਾਲਿਨ(Tamil Nadu CM MK Stalin)) ਨੇ ਵੀਰਵਾਰ ਨੂੰ ਇੱਥੇ ਕਲਾਸ 1 ਤੋਂ 5 ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਮੁਫਤ ਨਾਸ਼ਤਾ ਯੋਜਨਾ ਸ਼ੁਰੂ ਕੀਤੀ। ਇਸ ਦੌਰਾਨ ਸੀਐੱਮ ਸਟਾਲਿਨ ਨੇ ਸਕੂਲੀ ਬੱਚਿਆਂ ਨੂੰ ਖਾਣਾ ਪਰੋਸਿਆ ਅਤੇ ਉਨ੍ਹਾਂ ਨਾਲ ਬੈਠ ਕੇ ਖਾਣਾ ਵੀ ਖਾਧਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸਕੀਮ ਗ਼ਰੀਬ ਲੋਕਾਂ ਦੇ ਜੀਵਨ ਵਿੱਚ ਲਾਹੇਵੰਦ ਬਦਲਾਅ ਲਿਆਵੇਗੀ।
ਸੀਐੱਮ ਸਟਾਲਿਨ ਨੇ ਅਮਰੀਕਾ ਅਤੇ ਯੂਰਪ ਵਿੱਚ ਇਸੇ ਤਰ੍ਹਾਂ ਦੀਆਂ ਪਹਿਲਕਦਮੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਈ ਖੋਜਾਂ ਤੋਂ ਇਹ ਸਿੱਟਾ ਨਿਕਲਿਆ ਹੈ ਕਿ ਅਜਿਹੀਆਂ ਨਾਸ਼ਤੇ ਸਕੀਮਾਂ ਨੇ ਬੱਚਿਆਂ ਵਿੱਚ ਸਿੱਖਣ ਦੇ ਹੁਨਰ ਨੂੰ ਸੁਧਾਰਿਆ ਅਤੇ ਉਨ੍ਹਾਂ ਦੀ ਸਕੂਲ ਵਿੱਚ ਹਾਜ਼ਰੀ ਵਿੱਚ ਵਾਧਾ ਕੀਤਾ।
ਦੱਸ ਦੇਈਏ ਕਿ ਇਸ ਯੋਜਨਾ ਤਹਿਤ ਕੁੱਲ 33.56 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ, ਜਿਸ ਨਾਲ ਸੂਬੇ ਭਰ ਦੇ 1,14,095 ਵਿਦਿਆਰਥੀਆਂ ਨੂੰ ਲਾਭ ਮਿਲੇਗਾ ਅਤੇ ਇਹ ਯੋਜਨਾ ਕੁੱਲ 1,545 ਸਕੂਲਾਂ ਵਿੱਚ ਲਾਗੂ ਕੀਤੀ ਜਾਵੇਗੀ। ਇਹ ਇਸ ਯੋਜਨਾ ਦਾ ਪਹਿਲਾ ਪੜਾਅ ਹੈ।
ਉੱਘੇ ਨੇਤਾਵਾਂ ਦਾ ਸੁਪਨਾ ਕਰ ਰਹੇ ਹਾਂ ਪੂਰਾ
ਸਟਾਲਿਨ ਨੇ ਕਿਹਾ ਕਿ ਪਹਿਲੀ ਵਾਰ ਮਿਡ-ਡੇ ਮੀਲ 1992 ਵਿੱਚ ਚੇੱਨਈ ਕਾਰਪੋਰੇਸ਼ਨ ਸਕੂਲ ਵਿੱਚ ਦ੍ਰਾਵਿੜ ਅੰਦੋਲਨ ਦੇ ਮੋਢੀ ਅਤੇ ਜਸਟਿਸ ਪਾਰਟੀ ਦੇ ਇੱਕ ਦਿੱਗਜ ਨੇਤਾ ਪਿਟੀ ਥੇਗਰਯਾਰ ਦੁਆਰਾ ਸ਼ੁਰੂ ਕੀਤੀ ਗਈ ਸੀ, ਪਰ ਆਜ਼ਾਦੀ ਤੋਂ ਕੁਝ ਮਹੀਨੇ ਪਹਿਲਾਂ, ਬ੍ਰਿਟਿਸ਼ ਰਾਜ ਆਰਥਿਕ ਤੰਗੀ ਦਾ ਹਵਾਲਾ ਦਿੰਦੇ ਹੋਏ ਹੋਏ ਬੱਚਿਆਂ ਨੂੰ ਦੁਪਹਿਰ ਸਮੇਂ ਦਿੱਤੇ ਜਾਣ ਵਾਲੇ ਭੋਜਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਤੋਂ ਬਾਅਦ ਸਾਲ 1955 ਵਿੱਚ ਸਾਬਕਾ ਮੁੱਖ ਮੰਤਰੀ ਕੇ. ਕਾਮਰਾਜ ਨੇ ਦੁਪਹਿਰ ਦੇ ਖਾਣੇ ਦੀ ਸਕੀਮ ਦਾ ਮੁੜ ਉਦਘਾਟਨ ਕੀਤਾ।
ਸਰਕਾਰ ਦਾ ਕਤਰੱਵ ਤੇ ਜ਼ਿੰਮੇਵਾਰੀ
ਸਟਾਲਿਨ ਨੇ ਕਿਹਾ ਕਿ ਚੇੱਨਈ ਦੇ ਸਰਕਾਰੀ ਸਕੂਲਾਂ ਦੇ ਨਿਰੀਖਣ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਕਈ ਬੱਚੇ ਨਾਸ਼ਤਾ ਕੀਤੇ ਬਿਨਾਂ ਸਕੂਲ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਚਾਹੀਦਾ ਅਤੇ ਇਸੇ ਕਾਰਨ ਨਾਸ਼ਤੇ ਦੀ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਸਕੀਮ ਵਿੱਚ ਇੱਕ ਬੱਚੇ ’ਤੇ ਪ੍ਰਤੀ ਦਿਨ 12.75 ਰੁਪਏ ਦਾ ਖਰਚਾ ਆਉਂਦਾ ਹੈ। ਸਟਾਲਿਨ ਨੇ ਕਿਹਾ ਕਿ ਇਹ ਕੋਈ ਖਰਚਾ ਨਹੀਂ ਹੈ, ਸਗੋਂ ਮੇਰਾ ਅਤੇ ਸਾਡੀ ਸਰਕਾਰ ਦਾ ਫਰਜ਼ ਹੈ।