ਲੌਕਡਾਊਨ 'ਚ ਟਿਊਸ਼ਨ ਪੜ੍ਹਾ ਰਹੀ ਸੀ ਮੈਡਮ, ਬੱਚੇ ਨੇ ਖੋਲ੍ਹ ਦਿੱਤੀ ਸਾਰੀ ਪੋਲ
ਪੁਲਿਸ ਨੇ ਜਦ ਟਿਊਸ਼ਨ ਟੀਚਰ ਦਾ ਨਾਂ ਪੁੱਛਿਆ ਤਾਂ ਬੱਚੇ ਨੇ ਤੁਰੰਤ ਆਪਣੀ ਟੀਚਰ ਦਾ ਨਾਂ ਦੱਸ ਦਿੱਤਾ। ਹਾਲਾਂਕਿ, ਬੱਚੇ ਦੇ ਵਾਰਿਸ ਨੇ ਉਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਬੱਚੇ ਨੇ ਆਪਣੀ ਟਿਊਟਰ ਦੇ ਘਰ ਵੱਲ ਇਸ਼ਾਰਾ ਕਰ ਦਿੱਤਾ

ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤਿੰਨ ਮਈ ਤਕ ਪੂਰੇ ਦੇਸ਼ ਵਿੱਚ ਲੌਕਡਾਊਨ ਹੈ। ਪੰਜਾਬ ਸਰਕਾਰ ਨੇ ਕਰਫਿਊ ਲਾਇਆ ਹੋਇਆ ਹੈ ਪਰ ਕੁਝ ਲੋਕ ਸਰਕਾਰੀ ਹੁਕਮਾਂ ਨੂੰ ਕੁਝ ਨਹੀਂ ਸਮਝਦੇ ਤੇ ਨਾ ਹੀ ਹੁਕਮਾਂ ਪਿਛਲੇ ਕਾਰਨਾਂ ਦੀ ਗੰਭੀਰਤਾ ਨੂੰ ਗੌਲਦੇ ਹਨ। ਅਜਿਹਾ ਹੀ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਬਟਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਅਧਿਆਪਕਾ ਨੇ ਆਪਣੇ ਘਰ ਵਿੱਚ ਟਿਊਸ਼ਨ ਕਲਾਸਾਂ ਸ਼ੁਰੂ ਕੀਤੀਆਂ ਹੋਈਆਂ ਸਨ।
ਇਸ ਸਾਰੇ ਮਾਮਲੇ ਦਾ ਪਤਾ ਉਦੋਂ ਲੱਗਾ ਜਦ ਪੁਲਿਸ ਨੇ ਇੱਕ ਵਿਅਕਤੀ ਨੂੰ ਦੋ ਬੱਚਿਆਂ ਨਾਲ ਫੜਿਆ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਹ ਬੱਚਿਆਂ ਨੂੰ ਟਿਊਸ਼ਨ ਤੋਂ ਵਾਪਸ ਘਰ ਲੈ ਕੇ ਜਾ ਰਿਹਾ ਸੀ। ਪੁਲਿਸ ਨੇ ਸਖ਼ਤ ਲਹਿਜ਼ੇ ਵਿੱਚ ਪੁੱਛਿਆ ਕਿ ਲੌਕਡਾਊਨ ਸਮੇਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ ਤੇ ਤੁਸੀਂ ਆਪਣੇ ਬੱਚਿਆਂ ਨੂੰ ਟਿਊਸ਼ਨ ਭੇਜ ਰਹੇ ਹੋ? ਉਹ ਵੀ ਸਕੂਲ ਬੰਦ ਹੋਣ ਦੇ ਬਾਵਜੂਦ।
ਪੁਲਿਸ ਨੇ ਜਦ ਟਿਊਸ਼ਨ ਟੀਚਰ ਦਾ ਨਾਂ ਪੁੱਛਿਆ ਤਾਂ ਬੱਚੇ ਨੇ ਤੁਰੰਤ ਆਪਣੀ ਟੀਚਰ ਦਾ ਨਾਂ ਦੱਸ ਦਿੱਤਾ। ਹਾਲਾਂਕਿ, ਬੱਚੇ ਦੇ ਵਾਰਿਸ ਨੇ ਉਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਬੱਚੇ ਨੇ ਆਪਣੀ ਟਿਊਟਰ ਦੇ ਘਰ ਵੱਲ ਇਸ਼ਾਰਾ ਕਰ ਦਿੱਤਾ। ਫਿਰ ਬੱਚਾ ਪੁਲਿਸ ਨੂੰ ਆਪਣੀ ਟੀਚਰ ਦੇ ਘਰ ਵੀ ਲੈ ਗਿਆ। ਪੁਲਿਸ ਨੇ ਜਦ ਅਧਿਆਪਕਾ ਤੋਂ ਪੁੱਛਿਆ ਤਾਂ ਉਸ ਨੇ ਬੱਚੇ ਨੂੰ ਪੜ੍ਹਾਉਂਦੀ ਹੋਣ ਤੋਂ ਹੀ ਇਨਕਾਰ ਕਰ ਦਿੱਤਾ।
Upset over being made to attend tuition classes, this young child took the cops to his tutor's residence when he and his father were stopped by cops while returning from classes in Gurdaspur....@ndtvvideos @ndtv pic.twitter.com/7ZTEDE5HmX
— Mohammad Ghazali (@ghazalimohammad) April 26, 2020
ਇਹ ਸੁਣ ਬੱਚੇ ਨੇ ਆਪਣੇ ਨਾਲ ਆਏ ਡੀਐਸਪੀ ਨੂੰ ਕਿਹਾ ਕਿ ਉਸ ਨਾਲ ਤਿੰਨ ਬੱਚੇ ਟਿਊਸ਼ਨ ਕਲਾਸ ਲੈਣ ਆਉਂਦੇ ਹਨ। ਇਸ 'ਤੇ ਡੀਐਸਪੀ ਨੇ ਅਧਿਆਪਕਾ ਦੀ ਖ਼ੂਬ ਝਾੜ-ਝੰਬ ਕੀਤੀ। ਇਸ ਤੋਂ ਬਾਅਦ ਬੱਚੇ ਦੇ ਚਾਚਾ ਨੇ ਵੀ ਮੁਆਫੀ ਮੰਗੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।






















