ਸ਼੍ਰੀਨਗਰ 'ਚ ਸੀਆਰਪੀਐਫ ਦੀ ਟੀਮ 'ਤੇ ਅੱਤਵਾਦੀ ਹਮਲਾ, ਦੋ ਜਵਾਨ ਸ਼ਹੀਦ, ਦੋ ਜ਼ਖਮੀ
ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਲਾਵਾਪੋਰਾ ਵਿੱਚ ਸੀਆਰਪੀਐਫ ਦੀ ਟੀਮ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਇਸ ਹਮਲੇ 'ਚ ਇਕ ਅਧਿਕਾਰੀ ਸਣੇ 2 ਸਿਪਾਹੀ ਸ਼ਹੀਦ ਹੋ ਗਏ ਅਤੇ 2 ਜ਼ਖਮੀ ਹਨ। ਸੀਆਰਪੀਐਫ ਦੇ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਨੇ ਈ 73 ਬਟਾਲੀਅਨ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦੋਂ ਉਹ ਡਿਊਟੀ ’ਤੇ ਸੀ।
ਸ਼੍ਰੀਨਗਰ: ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਲਾਵਾਪੋਰਾ ਵਿੱਚ ਸੀਆਰਪੀਐਫ ਦੀ ਟੀਮ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ। ਇਸ ਹਮਲੇ 'ਚ ਇਕ ਅਧਿਕਾਰੀ ਸਣੇ 2 ਸਿਪਾਹੀ ਸ਼ਹੀਦ ਹੋ ਗਏ ਅਤੇ 2 ਜ਼ਖਮੀ ਹਨ। ਸੀਆਰਪੀਐਫ ਦੇ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਨੇ ਈ 73 ਬਟਾਲੀਅਨ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦੋਂ ਉਹ ਡਿਊਟੀ ’ਤੇ ਸੀ।
ਜ਼ਖਮੀ ਫੌਜੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਮਲੇ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਸ਼ਹੀਦ ਅਧਿਕਾਰੀ ਦੀ ਪਛਾਣ ਸਬ ਇੰਸਪੈਕਟਰ ਮੰਗਾ ਰਾਮ ਦੇਵਬਰਮਨ ਅਤੇ ਕਾਂਸਟੇਬਲ ਅਸ਼ੋਕ ਕੁਮਾਰ ਵਜੋਂ ਹੋਈ ਹੈ।
ਮੰਗਾ ਰਾਮ ਤ੍ਰਿਪੁਰਾ ਦਾ ਸੀ ਅਤੇ ਅਸ਼ੋਕ ਕੁਮਾਰ ਚੰਡੀਗੜ੍ਹ ਦਾ ਰਹਿਣ ਵਾਲਾ ਸੀ। ਕਾਂਸਟੇਬਲ ਨਾਜ਼ਿਮ ਅਲੀ ਅਤੇ ਜਗਨਨਾਥ ਰੇ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਪਰਮਪੋਰਾ ਥਾਣੇ ਅਧੀਨ ਲਵੇਪੋਰਾ ਵਿਖੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੇ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ।
ਅੱਤਵਾਦੀ ਸੰਗਠਨ ਟੀਆਰਐਫ (ਦਿ ਰੈਸਟੀਸਟੈਂਟ ਫਰੰਟ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਟੀਆਰਐਫ ਨੇ ਕਿਹਾ ਕਿ ਇਹ ਹਮਲਾ ਨਵੇਂ ਐਸਐਸਪੀ ਲਈ ਸਵਾਗਤ ਸੰਦੇਸ਼ ਹੈ। ਦੱਸ ਦੇਈਏ ਕਿ ਇਸ ਸਾਲ ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ਵਿੱਚ 19 ਅੱਤਵਾਦੀ ਮਾਰੇ ਗਏ ਹਨ। ਇਨ੍ਹਾਂ ਵਿਚੋਂ ਨੌਂ ਇਕੱਲੇ ਸ਼ੋਪੀਆਂ ਜ਼ਿਲ੍ਹੇ ਦੇ ਸੀ ਅਤੇ ਦੋ ਚੋਟੀ ਦੇ ਅੱਤਵਾਦੀ ਕਮਾਂਡਰ ਸੀ।