ਪੜਚੋਲ ਕਰੋ
(Source: ECI/ABP News)
ਅਮਰੀਕੀਆਂ ਵੀ ਕੀਤੀ ਬਿਹਾਰ ਵਾਲੀ! ਗੁੱਥਮ-ਗੁੱਥਾ ਹੋਏ ਟਰੰਪ ਤੇ ਬਾਇਡਨ ਦੇ ਹਮਾਇਤੀ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਣਾਂ ਵਿੱਚ ਗੜਬੜ ਹੋਣ ਦੇ ਦਾਅਵਿਆਂ ਨੂੰ ਸਮਰਥਨ ਦੇਣ ਦੇ ਹੱਕ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵਾਸ਼ਿੰਗਟਨ ਦੀਆਂ ਸੜਕਾਂ 'ਤੇ ਉੱਤਰ ਆਏ ਤੇ ਇਸ ਦੌਰਾਨ ਹਿੰਸਾ ਵੀ ਭੜਕ ਉੱਠੀ। ਇਸ ਦ੍ਰਿਸ਼ ਨੇ ਬਿਹਾਰ ਚੋਣਾਂ ਯਾਦ ਕਰਵਾ ਦਿੱਤੀਆਂ।

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਣਾਂ ਵਿੱਚ ਗੜਬੜ ਹੋਣ ਦੇ ਦਾਅਵਿਆਂ ਨੂੰ ਸਮਰਥਨ ਦੇਣ ਦੇ ਹੱਕ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵਾਸ਼ਿੰਗਟਨ ਦੀਆਂ ਸੜਕਾਂ 'ਤੇ ਉੱਤਰ ਆਏ ਤੇ ਇਸ ਦੌਰਾਨ ਹਿੰਸਾ ਵੀ ਭੜਕ ਉੱਠੀ। ਇਸ ਦ੍ਰਿਸ਼ ਨੇ ਬਿਹਾਰ ਚੋਣਾਂ ਯਾਦ ਕਰਵਾ ਦਿੱਤੀਆਂ।
ਦਰਅਸਲ ਰਾਸ਼ਟਰਪਤੀ ਚੋਣਾਂ ਵਿੱਚ ਜੋ ਬਾਇਡਨ ਨੂੰ ਜਿੱਤ ਹਾਸਲ ਹੋਣ ਤੋਂ ਹਫ਼ਤੇ ਬਾਅਦ ਸ਼ਨੀਵਾਰ ਨੂੰ 'ਮਿਲੀਅਨ ਮਾਗਾ ਮਾਰਚ' ਕੱਢਿਆ ਗਿਆ ਜੋ ਦਿਨ ਭਰ ਸ਼ਾਂਤੀ ਪੂਰਵਕ ਰਿਹਾ ਪਰ ਰਾਤ ਹੁੰਦੇ ਹੁੰਦੇ ਟਰੰਪ ਦੇ ਸਮਰਥਕਾਂ ਤੇ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਲੜਾਈ ਸ਼ੁਰੂ ਹੋ ਗਈ।
ਵ੍ਹਾਈਟ ਹਾਊਸ ਤੋਂ ਮਹਿਜ਼ ਪੰਜ ਬਲਾਕ ਦੂਰ ਸ਼ਨੀਵਾਰ ਰਾਤ ਨੂੰ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਤਿੱਖੀ ਝੜਪ ਹੋ ਗਈ। ਖਬਰਾਂ ਦੇ ਮੁਤਾਬਕ ਪ੍ਰਦਰਸ਼ਨ ਦੇ ਦੌਰਾਨ 20 ਸਾਲਾਂ ਦੇ ਇੱਕ ਵਿਅਕਤੀ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲੈ ਕੇ ਗਏ। ਇਸ ਘਟਨਾ ਵਿੱਚ ਦੋ ਪੁਲਿਸ ਵਾਲੇ ਵੀ ਜ਼ਖਮੀ ਹੋ ਗਏ।
ਮੰਨਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਬਲੈਕ ਲਾਈਫਜ਼ ਮੈਟਰ ਪ੍ਰਦਰਸ਼ਨਕਾਰੀਆਂ ਨਾਲ ਜੁੜਿਆ ਹੋਇਆ ਸੀ। ਖਬਰਾਂ ਮੁਤਾਬਕ ਇਹ ਲੜਾਈ ਕਈ ਮਿੰਟ ਤਕ ਚੱਲੀ। ਬਾਅਦ ਵਿਚ ਪੁਲਿਸ ਨੇ ਵਿਚ ਆ ਕੇ ਸਥਿਤੀ ਨੂੰ ਸਥਿਤੀ ਨੂੰ ਕਾਬੂ ਕੀਤਾ। ਅਮਰੀਕਾ ਦੇ ਅਲੱਗ-ਅਲੱਗ ਹਿੱਸਿਆਂ ਵਿੱਚ 'ਮੇਕ ਅਮੈਰਿਕਾ ਗਰੇਟ ਅਗੇਨ' (ਮਾਗਾ) ਦੇ ਪ੍ਰਦਰਸ਼ਨਕਾਰੀ ਵਾਸ਼ਿੰਗਟਨ ਡੀਸੀ ਵਿੱਚ ਇਕੱਠੇ ਹੋਏ ਤੇ ਉਨ੍ਹਾਂ ਨੇ ਕਿਹਾ ਕਿ ਟਰੰਪ ਚੁਣਾਵ ਜਿੱਤੇ ਹਨ। ਉਹ ਆਪਣੇ ਨੇਤਾ ਦੇ ਹੱਕ ਵਿਚ ਸਮਰਥਨ ਕਰਨ ਲਈ ਸ਼ਹਿਰ ਵਿਚ ਆਏ ਹਨ।
ਇੱਕ ਮੀਡੀਆ ਏਜੰਸੀ ਦੇ ਅਨੁਸਾਰ ਟਰੰਪ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਟਰੰਪ ਸਮਰਥਕਾਂ ਉੱਤੇ ਅੰਡੇ ਸੁੱਟੇ। ਟਰੰਪ ਨੇ ਬਾਅਦ ਵਿੱਚ ਟਵੀਟ ਕਰ ਕੇ ਇਲਜ਼ਾਮ ਲਾਇਆ ਕਿ ਖ਼ਬਰਾਂ ਵਾਲੇ ਚੈਨਲ ਉਨ੍ਹਾਂ ਦੇ ਸਮਰਥਕਾਂ ਦੀ ਜੁਟੀ ਹੋਈ ਭੀੜ ਨੂੰ ਨਹੀਂ ਦਿਖਾ ਰਹੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮੈਗਾ ਰੈਲੀ ਦੀ ਤਸਵੀਰ ਵੀ ਸਾਂਝੀ ਕੀਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
