ਬਠਿੰਡਾ: ਆਉਣ ਵਾਲੇ ਕੁਝ ਦਿਨਾਂ ਵਿੱਚ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਬਜਟ 'ਤੇ ਬਠਿੰਡਾ ਸ਼ਹਿਰ ਵਾਸੀਆਂ ਵੱਲੋਂ ਰੱਖੀ ਗਈ ਮੰਗ 'ਤੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕਿਸਾਨੀ ਨਹੀਂ ਉੱਪਰ ਉੱਠਦੀ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਜਟ 'ਚ ਕੁਝ ਨਹੀਂ ਮਿਲੇਗਾ ਬਠਿੰਡਾ ਸ਼ਹਿਰ ਵਾਸੀ ਨੇ ਕਿਹਾ ਕਿ ਜੋ ਕੇਂਦਰ ਦੇ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਜੋ ਬਜਟ ਪੇਸ਼ ਕਰਨ ਜਾ ਰਹੀ ਹੈ ਉਹ ਦੇਸ਼ ਦੇ ਜੋ ਜ਼ਰੂਰਤਾਂ ਹਨ ਉਨ੍ਹਾਂ ਨੂੰ ਧਿਆਨ 'ਚ ਰੱਖਦੇ ਹੋਏ ਬਜਟ ਪੇਸ਼ ਕਰਨਗੇ ਅਸੀਂ ਦੇਖਦੇ ਹਾਂ ਸਿੱਖਿਆ, ਸਿਹਤ ਅਤੇ ਡਿਫੈਂਸ 'ਤੇ ਬਜਟ ਘੱਟ ਕੀਤਾ ਜਾਂਦਾ ਹੈ। ਇਸ ਵਾਰ ਸਾਨੂੰ ਉਮੀਦ ਹੈ ਇਨ੍ਹਾਂ ਤਿੰਨ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਬਜਟ ਕੁਝ ਚੰਗਾ ਪੇਸ਼ ਹੋਵੇਗਾ

ਸਾਡਾ ਸੁਝਾਅ ਤਾਂ ਵਿੱਤ ਮੰਤਰੀ ਨੂੰ ਇਹੋ ਹੈ ਕਿ ਜੇ ਇਹ ਤਿੰਨਾਂ ਚੀਜ਼ਾਂ 'ਤੇ ਅਸੀਂ ਧਿਆਨ ਦੇਵਾਂਗੇ ਤਾਂ ਸਾਡਾ ਦੇਸ਼ ਅੰਦਰੋਂ ਤੇ ਬਾਹਰੋਂ ਮਜ਼ਬੂਤ ਹੋਵੇਗਾ ਇਸ ਦੇ ਨਾਲ ਹੀ ਖਾਣ-ਪੀਣ ਦੀਆਂ ਚੀਜ਼ਾਂ ਵੀ ਧਿਆਨ 'ਚ ਰੱਖਦੇ ਹੋਏ ਬਜਟ ਕੁਝ ਆਸਾਨ ਹੋਵੇਗਾ ਜਿਵੇਂ ਰੋਜ਼ਮਰਾਂ ਦੀਆਂ ਚੀਜ਼ਾਂ 'ਤੇ ਧਿਆਨ ਰੱਖੀਆ ਜਾਣਾ ਚਾਹੀਦਾ ਹੈ

ਕਿਸਾਨਾਂ ਨੇ ਮੰਗ ਰੱਖੀ ਕਿ ਹਾਲੇ ਤੱਕ ਸਾਨੂੰ ਇੱਕ ਵਾਰ ਵੀ ਕਦੇ ਬਜਟ ਤੋਂ ਰਾਹਤ ਨਹੀਂ ਮਿਲੀ ਹਰ ਵਾਰ ਹੀ ਦੁੱਖ ਮਿਲਿਆ ਹੈ ਲਗਾਤਾਰ ਵਧ ਰਹੀ ਮਹਿੰਗਾਈ 'ਤੇ ਸਰਕਾਰ ਧਿਆਨ ਦੇਵੇ ਇੱਥੋਂ ਤੱਕ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਨੇ ਮੰਗ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ ਕਿਸਾਨੀ ਅਗਰ ਕੋਈ ਵੀ ਚੀਜ਼ ਰੋਜ਼ਮਰਾ ਦੀ ਚੀਜ਼ਾਂ ਵਰਤੀਆਂ ਜਾਂਦੀਆਂ ਹਨਸਬਸਿਡੀਆਂ ਦੀ ਕਟੌਤੀ ਨਾਲ ਸਾਡੇ 'ਤੇ ਹੋਰ ਬੋਝ ਵਧਦਾ ਹੈ

ਅੱਜ ਅਸੀਂ ਸਪੱਸ਼ਟ ਕਹਿਣਾ ਚਾਹੁੰਦੇ ਹਾਂ ਕਿ ਦੇਸ਼ ਦੀ ਆਰਥਿਕ ਹਾਲਤ ਅਜਿਹੀ ਹੋ ਚੁੱਕੀ ਹੈ ਕਿ ਇਸ ਨੂੰ ਮੁੜ ਲੀਹਾਂ 'ਤੇ ਲਿਆਉਣ ਦੇ ਲਈ ਜੇਕਰ ਖੇਤੀ ਨੂੰ ਠੀਕ ਨਹੀਂ ਕੀਤਾ ਜਾਂਦਾ ਤਾਂ ਦੇਸ਼ ਦਾ ਆਰਥਿਕ ਹਾਲਾਤ ਹੋਰ ਬਹੁਤ ਮਾੜੇ ਹੋ ਜਾਵੇਗੀ। ਸਾਡਾ ਤਾਂ ਇਹੋ ਸੰਦੇਸ਼ ਹੈ ਵਿੱਤ ਮੰਤਰੀ ਨੂੰ ਬਜਟ ਅਤੇ ਦੇਸ਼ ਦੇ ਆਰਥਿਕ ਹਾਲਾਤ ਨੂੰ ਠੀਕ ਕਰਨਾ ਹੈ ਤਾਂ ਕਿਸਾਨ ਦੀ ਪੱਧਰ ਨੂੰ ਉੱਪਰ ਚੁੱਕਣਾ ਪਵੇਗਾ