ਪੁੱਡੂਚੇਰੀ ’ਚ ਡਿੱਗੀ ਕਾਂਗਰਸ ਸਰਕਾਰ, ਹੁਣ ਲੱਗੇਗਾ ਰਾਸ਼ਟਰਪਤੀ ਸਾਸ਼ਨ
ਪੁੱਡੂਚੇਰੀ ’ਚ ਨਾਰਾਇਣਸਾਮੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਡਿੱਗ ਗਈ ਹੈ। ਘੱਟ ਗਿਣਤੀ ’ਚ ਆਈ ਨਾਰਾਇਣਸਾਮੀ ਸਰਕਾਰ ਨੇ ਅੱਜ ਬਹੁਮਤ ਹਾਸਲ ਨਹੀਂ ਕਰ ਸਕੀ। ਪੁੱਡੂਚੇਰੀ ’ਚ ਐਤਵਾਰ ਨੂੰ ਇੱਕ ਹੋਰ ਵਿਧਾਇਕ ਦੇ ਅਸਤੀਫ਼ੇ ਤੋਂ ਬਾਅਦ ਸਿਆਸੀ ਸੰਕਟ ਹੋਰ ਵੀ ਜ਼ਿਆਦਾ ਡੂੰਘਾ ਹੋ ਗਿਆ ਸੀ। ਇਸ ਨਾਲ ਕਾਂਗਰਸ ਸਰਕਾਰ ਹੁਣ ਪੂਰੀ ਤਰ੍ਹਾਂ ਘੱਟ ਗਿਣਤੀ ’ਚ ਆ ਗਈ।

ਇਸ ਤੋਂ ਪਹਿਲਾਂ ਚਾਰ ਹੋਰ ਵਿਧਾਇਕਾਂ ਨੇ ਵੀ ਅਸਤੀਫ਼ੇ ਦਿੱਤੇ ਸਨ। ਵਿਧਾਇਕ ਲਕਸ਼ਮੀਨਾਰਾਇਣ ਦੇ ਅਸਤੀਫ਼ੇ ਨਾਲ ਉਨ੍ਹਾਂ ਦੀ ਕੁੱਲ ਗਿਣਤੀ ਪੰਜ ਹੋ ਗਈ। ਸੱਤਾਧਾਰੀ ਗੱਠਜੋੜ ’ਚ ਸ਼ਾਮਲ ਡੀਐਮਕੇ ਦੇ ਵਿਧਾਇਕ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ।
ਲਕਸ਼ਮੀਨਾਰਾਇਣ ਤੇ ਡੀਐਮਕੇ ਦੇ ਵਿਧਾਇਕ ਵੈਂਕਟੇਸ਼ਨ ਦੇ ਅਸਤੀਫ਼ੇ ਪਿੱਛੋਂ 33 ਮੈਂਬਰੀ ਵਿਧਾਨ ਸਭਾ ’ਚ ਕਾਂਗਰਸ ਡੀਐਮਕੇ ਗੱਠਜੋੜ ਦੇ ਵਿਧਾਇਕਾਂ ਦੀ ਗਿਣਤੀ ਘਟ ਕੇ 11 ਰਹਿ ਗਈ ਹੈ; ਜਦ ਕਿ ਵਿਰੋਧੀ ਪਾਰਟੀਆਂ ਦੇ 14 ਵਿਧਾਇਕ ਹਨ। ਅੱਜ ਸਦਨ ’ਚ ਨਾਰਾਇਣਸਾਮੀ ਸਰਕਾਰ ਭਰੋਸੇ ਦਾ ਵੋਟ ਹਾਸਲ ਨਹੀਂ ਕਰ ਪਾਈ। ਹੁਣ ਉੱਥੇ ਰਾਸ਼ਟਰਪਤੀ ਰਾਜ ਲਾਗੂ ਹੋ ਜਾਵੇਗਾ ਤੇ ਅਗਲੇ ਕੁਝ ਮਹੀਨਿਆਂ ’ਚ ਉੱਥੇ ਚੋਣ ਪ੍ਰਕਿਰਿਆ ਸ਼ੁਰੂ ਹੋਵੇਗੀ।
ਕਿਰਨ ਬੇਦੀ ਨੂੰ ਪੁੱਡੂਚੇਰੀ ਦੇ ਉੱਪ ਰਾਜਪਾਲ ਦੇ ਅਹੁਦੇ ਤੋਂ ਪਹਿਲਾਂ ਹੀ ਲਾਂਭੇ ਕਰ ਦਿੱਤਾ ਗਿਆ ਹੈ। ਹੁਣ ਤੇਲੰਗਾਨਾ ਦੇ ਰਾਜਪਾਲ ਤਮਿਲੀਸਈ ਸੌਂਦਰਾਜਨ ਨੂੰ ਪੁੱਡੂਚੇਰੀ ਦੀ ਵਧੀਕ ਜ਼ਿੰਮੇਵਾਰੀ ਸੌਂਪੀ ਗਈ ਹੈ।