ਕੋਰੋਨਾਵਾਇਰਸ ਕਾਲ 'ਚ ਪਿਆਰ ਦੀ ਇਬਾਰਤ ਵੀ ਲਿਖੀ ਜਾ ਰਹੀ ਹੈ। ਹਾਲਾਂਕਿ ਵਿਸ਼ਵਵਿਆਪੀ ਸੰਕਟ ਨੇ ਲੋਕਾਂ ਦੇ ਜੀਵਨ ਨੂੰ ਪਟੜੀ ਤੋਂ ਹੇਠਾਂ ਲਾਹ ਦਿੱਤਾ ਹੈ, ਉਥੇ ਪ੍ਰੇਮੀਆਂ ‘ਤੇ ਇਸ ਦਾ ਕੋਈ ਪ੍ਰਭਾਵ ਦਿਖਾਈ ਨਹੀਂ ਦੇ ਰਿਹਾ। ਕੁਝ ਅਜਿਹਾ ਹੀ ਮਿਸਰ ਵਿੱਚ ਵਾਪਰਿਆ ਜਿਥੇ ਇੱਕ ਕੋਰੋਨਾ ਮਰੀਜ਼ ਦਾ ਦਿਲ ਉਸ ਡਾਕਟਰ ‘ਤੇ ਆਇਆ ਜਿਸਨੇ ਉਸ ਦਾ ਇਲਾਜ ਕੀਤਾ। ਮਰੀਜ਼ ਨੇ ਬਿਨਾਂ ਦੇਰੀ ਕੀਤੇ ਆਪਣੇ ਡਾਕਟਰ ਨੂੰ ਹਸਪਤਾਲ ਵਿੱਚ ਪ੍ਰੋਪੋਜ਼ ਕਰ ਦਿੱਤਾ।

ਡਾਕਟਰ‘ਤੇ ਆਇਆ ਕੋਰੋਨਾ ਮਰੀਜ਼ ਦਾ ਦਿਲ

ਮਿਸਰ ਵਿੱਚ ਇੱਕ ਵਿਅਕਤੀ ਹਸਪਤਾਲ 'ਚ ਇਲਾਜ ਕਰਵਾਉਣ ਆਇਆ ਸੀ, ਪਰ ਆਪਣਾ ਦਿਲ ਗਵਾ ਬੈਠਾ। ਡਾਕਟਰ ਮੁਹੰਮਦ ਫਾਹਮੀ ਨੂੰ ਕੋਰੋਨਾਵਾਇਰਸ ਦੀ ਮਾਰ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਦਾ ਇਲਾਜ ਕਰਨ ਦੀ ਜ਼ਿੰਮੇਵਾਰੀ ਮਹਿਲਾ ਡਾਕਟਰ ਨੂੰ ਮਿਲੀ ਸੀ, ਇਲਾਜ ਦੌਰਾਨ ਹੀ ਉਸ ਦਾ ਦਿਲ ਮਿਸਬਾਹ ਨਾਮੀ ਡਾਕਟਰ 'ਤੇ ਆ ਗਿਆ।

ਹੁਣ ਰੋਬੋਟ ਰਾਹੀਂ ਹੋਵੇਗੀ ਕੋਰੋਨਾ ਵਾਇਰਸ ਦੀ ਜਾਂਚ

ਹਸਪਤਾਲ ‘ਚ ਹੀ ਦਿੱਤਾ ਵਿਆਹ ਦਾ ਪ੍ਰਸਤਾਵ

ਦੋ ਮਹੀਨਿਆਂ ਦੇ ਇਲਾਜ ਤੋਂ ਬਾਅਦ ਮੁਹੰਮਦ ਫਾਹਮੀ ਬਿਮਾਰੀ ਤੋਂ ਠੀਕ ਹੋ ਗਏ। ਉਸ ਤੋਂ ਬਾਅਦ, ਬਿਨਾਂ ਇੰਤਜ਼ਾਰ ਕੀਤੇ ਉਸ ਨੇ ਆਪਣੇ ਜੀਵਨ-ਬਚਾਉਣ ਵਾਲੇ ਮਸੀਹਾ ਨਾਲ ਵਿਆਹ ਦੀ ਪੇਸ਼ਕਸ਼ ਕੀਤੀ। ਲੇਡੀ ਡਾਕਟਰ ਨੇ ਵੀ ਖ਼ੁਸ਼ੀ ਨਾਲ ਵਿਆਹ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਅਤੇ ਉਸ ਦੀ ਸਹਿਮਤੀ 'ਤੇ ਮੋਹਰ ਲਗਾ ਦਿੱਤੀ। ਮੁਹੰਮਦ ਫਾਹਮੀ ਨੇ ਹਸਪਤਾਲ ‘ਚ ਆਪਣੀ ਪ੍ਰੇਮਿਕਾ ਡਾਕਟਰ ਨੂੰ ਆਪਣੀ ਨਾਮ ਦੀ ਰਿੰਗ ਪਾਈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ