ਗੁਰਦਾਸਪੁਰ: ਦਿੱਲੀ 'ਚ ਕਿਸਾਨੀ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਅੰਦੋਲਨ 'ਚ ਬੈਠੇ ਗੁਰਦਾਸਪੁਰ ਦੇ 75 ਸਾਲਾ ਕਿਸਾਨ ਅਮਰੀਕ ਸਿੰਘ ਦੀ ਮੌਤ ਹੋਈ ਹੈ। ਮ੍ਰਿਤਕ ਕਿਸਾਨ ਦੇ ਪਰਿਵਾਰ ਮੁਤਾਬਕ ਉਹ ਕਿਸਾਨੀ ਅੰਦੋਲਨ 'ਚ ਲੰਮੇ ਸਮੇਂ ਤੋਂ ਟਿੱਕਰੀ ਬਾਡਰ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਥੇ 'ਚ ਸ਼ਾਮਿਲ ਸੀ।


ਮ੍ਰਿਤਕ ਦਾ ਬੇਟਾ ਦਲਜੀਤ ਸਿੰਘ ਭਾਰਤੀ ਕਿਸਾਨ ਯੂਨੀਆਨ ਏਕਤਾ ਉਗਰਾਹਾਂ ਦਾ ਆਗੂ ਹੈ। ਉਸ ਨੇ ਦੱਸਿਆ ਕਿ ਉਹ ਪੂਰੇ ਪਰਿਵਾਰ ਨਾਲ ਦਿੱਲੀ 'ਚ ਚਲ ਰਹੇ ਸੰਘਰਸ਼ 'ਚ ਸ਼ਾਮਿਲ ਸੀ। ਉਥੇ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਹੁਣ ਉਨ੍ਹਾਂ ਦੇ ਪਿਤਾ ਦੀ ਮ੍ਰਿਤਕ ਦੇਹ ਉਥੇ ਸਰਕਾਰੀ ਹਸਪਤਾਲ 'ਚ ਹੈ।








ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਦੱਸਿਆ ਕਿ ਇਸ ਪਰਿਵਾਰ ਨਾਲ ਜਥੇਬੰਦੀ ਪੂਰਨ ਤੌਰ 'ਤੇ ਨਾਲ ਖੜੀ ਹੈ। ਇਸ ਦੁੱਖ ਦੀ ਘੜੀ 'ਚ ਜਥੇਬੰਦੀ ਵਲੋਂ ਪਰਿਵਾਰ ਨਾਲ ਪੂਰੀ ਹਮਦਰਦੀ ਹੈ। ਜਲਦ ਹੀ ਜਥੇਬੰਦੀ ਵਲੋਂ ਪੂਰੇ ਪਰਿਵਾਰ ਅਤੇ ਮ੍ਰਿਤਕ ਦੇਹ ਨੂੰ ਗੁਰਦਾਸਪੁਰ ਉਨ੍ਹਾਂ ਦੇ ਪਿੰਡ ਪਹੁੰਚਾਇਆ ਜਾਵੇਗਾ।