ਸਮਰਾਲਾ: ਪਿੰਡ ਭੋਰਲਾ ਤੋਂ ਇੱਕ ਪੋਤੇ ਵੱਲੋਂ ਆਪਣੀ ਦਾਦੀ 'ਤੇ ਤਸ਼ੱਦਦ ਢਾਹੁਣ ਦੀ ਖ਼ਬਰ ਸਾਹਮਣੇ ਆਈ ਹੈ। ਬਚਪਨ 'ਚ ਸੁਣਾਈਆਂ ਦਾਦੀ ਮਾਂ ਦੀਆਂ ਲੋਰੀਆਂ ਦਾ ਇਸ ਪੋਤੇ ਨੇ ਚੰਗਾ ਮੁੱਲ ਮੋੜਿਆ ਹੈ। ਪੋਤੇ ਨੇ ਬਜ਼ੁਰਗ ਦਾਦੀ ਨੂੰ ਘਸੀਟ ਕੇ ਘਰੋਂ ਬਾਹਰ ਕੱਢ ਦਿੱਤਾ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਬਜ਼ੁਰਗ ਔਰਤ ਨੇਤਰਹੀਣ ਹੈ।

ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੰਜੀਵ ਸਿੰਘ ਬਜ਼ੁਰਗ ਦਾ ਪੋਤਾ ਹੈ ਤੇ ਉਹ ਨਸ਼ਾ ਕਰਨ ਦਾ ਆਦੀ ਹੈ। ਨਸ਼ੇ ਲਈ ਉਹ ਮਾਤਾ ਤੋਂ ਕੁੱਟ ਕੇ ਰੁਪਏ ਦੀ ਮੰਗ ਕਰਦਾ ਹੈ। ਉਸ ਨੂੰ ਬੁਢਾਪਾ ਪੈਨਸ਼ਨ ਮਿਲਦੀ ਹੈ ਤੇ ਪਿੰਡ ਦੇ ਵੀ ਲੋਕ ਉਸ ਗਰੀਬ ਮਾਤਾ ਨੂੰ ਰੁਪਏ ਮਦਦ ਲਈ ਦੇ ਜਾਂਦੇ ਹਨ। ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਦਾ ਪੁੱਤ ਵੀ ਮਰ ਚੁੱਕਿਆ ਹੈ।

ਅਕਸ਼ੈ ਕੁਮਾਰ ਨੇ ਰੱਖੜੀ ਦੇ ਤਿਓਹਾਰ 'ਤੇ ਫੈਨਜ਼ ਨੂੰ ਦਿੱਤਾ ਖ਼ਾਸ ਤੋਹਫ਼ਾ

ਜਦ ਲੜਕੇ ਦੀ ਮਾਂ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਲੜਕਾ ਨਸ਼ੇ ਦਾ ਆਦੀ ਹੈ ਤੇ ਉਹ ਉਸ ਨਾਲ ਵੀ ਕੁੱਟ ਮਾਰ ਕਰਦਾ ਹੈ ਤੇ ਲੋਕਾਂ ਨੂੰ ਵੀ ਗਾਲ੍ਹਾਂ ਕੱਢਦਾ ਹੈ। ਉਸ ਨੇ ਮੰਗ ਕੀਤੀ ਕਿ ਉਸ ਦੇ ਪੁੱਟ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।