ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਇਹ ਵੇਖੋ ਕੋਰੋਨਾ ਦਾ ਪੁਆੜਾ, ਲਾੜਾ ਬਣਦਾ-ਬਣਦਾ ਰਹਿ ਗਿਆ ਕੁਆਰਾ
ਕੋਰੋਨਾ ਕਾਰਨ ਬਹੁਤ ਸਾਰੇ ਸਮਾਗਮਾਂ ਨੂੰ ਟਾਲਣਾ ਪੈ ਰਿਹਾ ਹੈ। ਹੁਣ ਮੋਗਾ 'ਚ ਵੀ ਇੱਕ ਵਿਆਹ ਖੜ੍ਹੇ ਪੈਰੀਂ ਕੋਰੋਨਾਵਾਇਰਸ ਕਰਕੇ ਟਾਲਣਾ ਪਿਆ। ਵਿਆਹ ਤੋਂ ਠੀਕ ਪਹਿਲਾਂ ਲਾੜਾ ਕੋਰੋਨਾ ਸਕਾਰਾਤਮਕ ਪਾਇਆ ਗਿਆ।
![ਇਹ ਵੇਖੋ ਕੋਰੋਨਾ ਦਾ ਪੁਆੜਾ, ਲਾੜਾ ਬਣਦਾ-ਬਣਦਾ ਰਹਿ ਗਿਆ ਕੁਆਰਾ The Groom was found to be Corona Positive before Marriage , both families were quarantined ਇਹ ਵੇਖੋ ਕੋਰੋਨਾ ਦਾ ਪੁਆੜਾ, ਲਾੜਾ ਬਣਦਾ-ਬਣਦਾ ਰਹਿ ਗਿਆ ਕੁਆਰਾ](https://static.abplive.com/wp-content/uploads/sites/5/2020/04/13220147/marriage.jpg?impolicy=abp_cdn&imwidth=1200&height=675)
ਮੋਗਾ: ਕੋਰੋਨਾ ਕਾਰਨ ਬਹੁਤ ਸਾਰੇ ਸਮਾਗਮਾਂ ਨੂੰ ਟਾਲਣਾ ਪੈ ਰਿਹਾ ਹੈ। ਹੁਣ ਮੋਗਾ 'ਚ ਵੀ ਇੱਕ ਵਿਆਹ ਖੜ੍ਹੇ ਪੈਰੀਂ ਕੋਰੋਨਾਵਾਇਰਸ ਕਰਕੇ ਟਾਲਣਾ ਪਿਆ। ਵਿਆਹ ਤੋਂ ਠੀਕ ਪਹਿਲਾਂ ਲਾੜਾ ਕੋਰੋਨਾ ਸਕਾਰਾਤਮਕ ਪਾਇਆ ਗਿਆ। ਲਾੜਾ ਫਰੀਦਕੋਟ ਦਾ ਵਸਨੀਕ ਹੈ ਤੇ ਲਾੜੀ ਮੋਗਾ ਦੀ ਰਹਿਣ ਵਾਲੀ ਹੈ। ਦੋਵਾਂ ਦਾ ਵਿਆਹ ਦਾ ਅੱਜ ਯਾਨੀ 13 ਅਪ੍ਰੈਲ ਨੂੰ ਹੋਣਾ ਸੀ।
ਇੱਕ ਮਹੀਨਾ ਪਹਿਲਾਂ ਦੋਵਾਂ ਦੀ ਮੰਗਣੀ ਹੋਈ ਸੀ। ਕੁਝ ਦਿਨ ਪਹਿਲਾਂ ਲਾੜਾ ਕੋਰੋਨਾ ਪੌਜੇਟਿਵ ਪਾਇਆ ਗਿਆ, ਜਿਸ ਕਾਰਨ ਵਿਆਹ ਮੁਲਤਵੀ ਕਰ ਦਿੱਤਾ ਗਿਆ। ਸਿਹਤ ਵਿਭਾਗ ਨੇ ਦੋਵਾਂ ਪਰਿਵਾਰਾਂ ਨੂੰ ਕਵਾਰੰਟਾਈਨ ਕਰ ਦਿੱਤਾ ਹੈ। ਦੇਰ ਰਾਤ ਮੋਗਾ ਦੇ ਪਰਮਾਨੰਦ ਖੇਤਰ ਵਿੱਚ ਅਚਾਨਕ ਇੱਕ ਐਂਬੂਲੈਂਸ ਦੇ ਪਿੱਛੇ ਪੁਲਿਸ ਦੀਆਂ ਕਈ ਗੱਡੀਆਂ ਦੇਖ ਕੇ ਲੋਕਾਂ ਵਿੱਚ ਅਚਾਨਕ ਹੰਗਾਮਾ ਹੋ ਗਿਆ।
ਬਾਅਦ ‘ਚ ਪਤਾ ਲੱਗਿਆ ਕਿ ਟੀਮ ਲੜਕੀ ਦੇ ਪਰਿਵਾਰ ਨੂੰ ਲੱਭਣ ਆਈ ਸੀ। ਰਾਤ ਨੂੰ ਡਾਕਟਰਾਂ ਨੇ ਲੜਕੀ ਦੇ ਸਾਰੇ ਪਰਿਵਾਰਕ ਮੈਂਬਰਾਂ ਦੀ ਜਾਂਚ ਕੀਤੀ। ਹਾਲਾਂਕਿ ਕਿਸੇ ਵੀ ਪਰਿਵਾਰਕ ਮੈਂਬਰ ‘ਚ ਕੋਰੋਨਾ ਦੇ ਕੋਈ ਲੱਛਣ ਨਹੀਂ ਪਾਏ ਗਏ। ਬਾਅਦ ਵਿੱਚ ਉਨ੍ਹਾਂ ਨੂੰ 14 ਦਿਨਾਂ ਲਈ ਕਵਾਰੰਟਾਈਨ ਕਰ ਦਿੱਤਾ ਗਿਆ।
![ਇਹ ਵੇਖੋ ਕੋਰੋਨਾ ਦਾ ਪੁਆੜਾ, ਲਾੜਾ ਬਣਦਾ-ਬਣਦਾ ਰਹਿ ਗਿਆ ਕੁਆਰਾ](https://ssl.gstatic.com/ui/v1/icons/mail/images/cleardot.gif)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਜਲੰਧਰ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)