ਪੜਚੋਲ ਕਰੋ
(Source: ECI/ABP News)
ਕਾਨਪੁਰ ਐਨਕਾਊਂਟਰ ਦਾ ਮੁੱਖ ਦੋਸ਼ੀ ਵਿਕਾਸ ਦੂਬੇ ਪੁਲਿਸ ਨੇ ਦਬੋਚਿਆ
ਕਾਨਪੁਰ ਮੁਕਾਬਲੇ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਨੂੰ ਉਜੈਨ ਤੋਂ ਗ੍ਰਿਫਤਾਰ ਕੀਤਾ ਗਿਆ। ਉਹ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਦੇ ਦਰਸ਼ਨ ਕਰਕੇ ਬਾਹਰ ਨਿਕਲਿਆ ਸੀ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਸਭ ਤੋਂ ਪਹਿਲਾਂ ਮਹਾਕਾਲ ਮੰਦਰ ਦੇ ਗਾਰਡਾਂ ਦੁਆਰਾ ਪਛਾਣਿਆ ਗਿਆ ਸੀ। ਫਿਰ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਦੱਸ ਦਈਏ ਕਿ 10 ਰਾਜਾਂ ਦੀ ਪੁਲਿਸ ਉਸ ਦੀ ਭਾਲ ਕਰ ਰਹੀ ਸੀ।
![ਕਾਨਪੁਰ ਐਨਕਾਊਂਟਰ ਦਾ ਮੁੱਖ ਦੋਸ਼ੀ ਵਿਕਾਸ ਦੂਬੇ ਪੁਲਿਸ ਨੇ ਦਬੋਚਿਆ The main culprit of the Kanpur encounter, Vikas Dubey nabbed by police ਕਾਨਪੁਰ ਐਨਕਾਊਂਟਰ ਦਾ ਮੁੱਖ ਦੋਸ਼ੀ ਵਿਕਾਸ ਦੂਬੇ ਪੁਲਿਸ ਨੇ ਦਬੋਚਿਆ](https://static.abplive.com/wp-content/uploads/sites/5/2020/07/09095708/vv.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕਾਨਪੁਰ ਮੁਕਾਬਲੇ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਨੂੰ ਉਜੈਨ ਤੋਂ ਗ੍ਰਿਫਤਾਰ ਕੀਤਾ ਗਿਆ। ਉਹ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਦੇ ਦਰਸ਼ਨ ਕਰਕੇ ਬਾਹਰ ਨਿਕਲਿਆ ਸੀ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਸਭ ਤੋਂ ਪਹਿਲਾਂ ਮਹਾਕਾਲ ਮੰਦਰ ਦੇ ਗਾਰਡਾਂ ਦੁਆਰਾ ਪਛਾਣਿਆ ਗਿਆ ਸੀ। ਫਿਰ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਦੱਸ ਦਈਏ ਕਿ 10 ਰਾਜਾਂ ਦੀ ਪੁਲਿਸ ਉਸ ਦੀ ਭਾਲ ਕਰ ਰਹੀ ਸੀ।
ਇਸ ਤੋਂ ਪਹਿਲਾਂ ਅੱਜ ਮੁਕਾਬਲੇ ‘ਚ ਵਿਕਾਸ ਦੂਬੇ ਦੇ ਦੋ ਹੋਰ ਸਾਥੀ ਪ੍ਰਭਾਤ ਮਿਸ਼ਰਾ ਤੇ ਬਉਅਨ ਨੂੰ ਪੁਲਿਸ ਨੇ ਮਾਰ ਦਿੱਤਾ ਹੈ। ਵਿਕਾਸ ਦੇ ਨੇੜੇ ਮੰਨੇ ਜਾਂਦੇ ਦੋਵੇਂ ਅਪਰਾਧੀ ਕਾਨਪੁਰ ਮਾਮਲੇ ‘ਚ ਸ਼ਾਮਲ ਸਨ। ਪ੍ਰਭਾਤ ਕਾਨਪੁਰ ਦੇ ਪਨਕੀ ਥਾਣਾ ਖੇਤਰ ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ।
ਵਿਕਾਸ ਦੁਬੇ ਕੇਸ ‘ਚ ਵੱਡੀ ਕਾਮਯਾਬੀ, ਦੋ ਸਾਥੀਆਂ ਦਾ ਐਨਕਾਊਂਟਰ
ਪ੍ਰਭਾਤ ਨੂੰ ਫਰੀਦਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਨੂੰ ਰਿਮਾਂਡ 'ਤੇ ਲਿਆਂਦਾ ਜਾ ਰਿਹਾ ਸੀ। ਇਸ ਦੌਰਾਨ ਉਸਨੇ ਪੁਲਿਸ ਦਾ ਹਥਿਆਰ ਖੋਹ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਮਾਰ ਦਿੱਤਾ ਗਿਆ। ਪ੍ਰਭਾਤ ਨੇ ਭੱਜਣ ਦੀ ਅਸਫਲ ਕੋਸ਼ਿਸ਼ ਕੀਤੀ ਕਿਉਂਕਿ ਪੁਲਿਸ ਦੀ ਕਾਰ ਪੈਂਚਰ ਸੀ। ਪ੍ਰਭਾਤ ਨੇ ਪੁਲਿਸ ਦਾ ਹਥਿਆਰ ਖੋਹ ਲਿਆ ਅਤੇ ਗੋਲੀਬਾਰੀ ਕੀਤੀ ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਪ੍ਰਭਾਤ ਬਿੱਕਰੂ ਪਿੰਡ ਦਾ ਵਸਨੀਕ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਧਰਮ
ਪੰਜਾਬ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)