ਪੜਚੋਲ ਕਰੋ
Advertisement
ਨਦੀ 'ਚ ਤੈਰ ਰਿਹਾ ਸੀ ਸ਼ਖਸ, ਮਗਰਮੱਛ ਨੇ ਅਚਾਨਕ ਮੂੰਹ ਖੋਲ੍ਹ ਕੇ ਕੀਤਾ ਅਟੈਕ
ਇਕ ਆਦਮੀ ਨਦੀ 'ਚ ਤੈਰਨ ਲਈ ਉਤਰਿਆ ਹੀ ਸੀ ਕਿ ਇਕ ਮਗਰਮੱਛ ਉਸ ਦੇ ਨੇੜੇ ਆਇਆ। ਇਸ ਤੋਂ ਬਾਅਦ ਮਗਰਮੱਛ ਨੇ ਉਸ ਵਿਅਕਤੀ ਨੂੰ ਮੂੰਹ ਖੋਲ੍ਹ ਕੇ ਖਾਣ ਦੀ ਕੋਸ਼ਿਸ਼ ਕੀਤੀ।
ਇਕ ਆਦਮੀ ਨਦੀ 'ਚ ਤੈਰਨ ਲਈ ਉਤਰਿਆ ਹੀ ਸੀ ਕਿ ਇਕ ਮਗਰਮੱਛ ਉਸ ਦੇ ਨੇੜੇ ਆਇਆ। ਇਸ ਤੋਂ ਬਾਅਦ ਮਗਰਮੱਛ ਨੇ ਉਸ ਵਿਅਕਤੀ ਨੂੰ ਮੂੰਹ ਖੋਲ੍ਹ ਕੇ ਖਾਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਮਗਰਮੱਛ ਆਪਣਾ ਮੂੰਹ ਖੋਲ੍ਹ ਕੇ ਵਿਅਕਤੀ ਵੱਲ ਆਇਆ ਤਾਂ ਉਹ ਆਦਮੀ ਆਪਣੀ ਜਾਨ ਬਚਾ ਕੇ ਉੱਥੋਂ ਫਰਾਰ ਹੋ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ।
ਵਾਇਰਲ ਵੀਡੀਓ 'ਚ ਇਕ ਆਦਮੀ ਨਦੀ 'ਚ ਤੈਰਨ ਲਈ ਉੱਤਰਿਆ ਹੈ। ਇਸ ਦੌਰਾਨ ਇਕ ਮਗਰਮੱਛ ਉਥੇ ਆਉਂਦਾ ਹੈ। ਸ਼ੁਰੂ 'ਚ ਉਹ ਵਿਅਕਤੀ ਮਗਰਮੱਛ ਨਾਲ ਬਿਨਾਂ ਕਿਸੇ ਡਰ ਦੇ ਤੈਰਨਾ ਸ਼ੁਰੂ ਕਰਦਾ ਹੈ। ਇਸ ਦੌਰਾਨ ਉਹ ਮਗਰਮੱਛਾਂ ਨਾਲ ਮਸਤੀ ਕਰਦੇ ਦਿਖਾਈ ਦਿੱਤਾ। ਪਰ ਇਸ ਦਾ ਅੰਤ ਕਾਫ਼ੀ ਡਰਾਉਣਾ ਹੈ।
ਜਦੋਂ ਇਕ ਮਗਰਮੱਛ ਉਸ ਦੇ ਨੇੜੇ ਆਉਂਦਾ ਹੈ ਤਾਂ ਉਹ ਵਿਅਕਤੀ ਮੁਸਕਰਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਸੈਕਿੰਡ ਬਾਅਦ ਹੀ ਉਸ ਦੀ ਮੁਸਕਾਨ ਚੀਕ-ਚਿਹਾੜ 'ਚ ਬਦਲ ਗਈ। ਮਗਰਮੱਛ ਆਪਣਾ ਜਬਾੜਾ ਖੋਲ੍ਹਦਾ ਹੈ ਅਤੇ ਵਿਅਕਤੀ 'ਤੇ ਹਮਲਾ ਕਰਦਾ ਹੈ। ਇਹ ਵੇਖਦਿਆਂ ਹੀ ਉਹ ਵਿਅਕਤੀ ਚੀਕਦਾ ਹੈ ਅਤੇ ਤੁਰੰਤ ਪਾਣੀ ਵਿੱਚੋਂ ਬਾਹਰ ਆ ਜਾਂਦਾ ਹੈ। ਇਸ ਵੀਡੀਓ ਨੂੰ ਮਿਊਜ਼ਿਕ ਆਰਟਿਸਟ ਟੁੰਡੇ ਅਡਨਟ ਨੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। ਉਸ ਨੇ ਕੈਪਸ਼ਨ 'ਚ ਲਿਖਿਆ, "ਕੀ ਤੁਸੀਂ ਪਾਗਲ ਹੋ?"
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement