ਪੜਚੋਲ ਕਰੋ
Advertisement
ਕੋਰੋਨਾਵਾਇਰਸ ਨੇ ਅਮਰੀਕਾ ਨੂੰ ਬੁਰੀ ਤਰ੍ਹਾਂ ਨਿਚੋੜਿਆ, ਅਪ੍ਰੈਲ ਤੱਕ ਡੇਢ ਕਰੋੜ ਤੋਂ ਵੱਧ ਹੋ ਸਕਦੇ ਬੇਰੁਜ਼ਗਾਰ
ਕੋਰੋਨਾਵਾਇਰਸ ਦਾ ਕਹਿਰ ਕਾਰਨ ਅਮਰੀਕੀ ਅਰਥ-ਵਿਵਸਥਾ ਨੂੰ ਢਾਹ ਲੱਗਦੀ ਜਾ ਰਹੀ ਹੈ। ਦੇਸ਼ ਭਰ ‘ਚ ਕਾਰੋਬਾਰ ਠੱਪ ਹੈ। ਵਪਾਰ ਤੇ ਵਿੱਤੀ ਗਤੀਵੀਧਿਆਂ ਦੇ ਕੇਂਦਰ ਨਿਊਯਾਰਕ ਦੀਆਂ ਸਥਿਤੀਆਂ ਚਿੰਤਾਜਨਕ ਬਣੀਆਂ ਹੋਈਆਂ ਹਨ। ਇਹ ਦੇਖਣਾ ਮੁਸ਼ਕਲ ਹੈ ਕਿ ਸਥਿਤੀ ਕਿਸ ਹੱਦ ਤੱਕ ਵਿਗੜੇਗੀ।
ਨਿਊਯਾਰਕ: ਕੋਰੋਨਾਵਾਇਰਸ ਦਾ ਕਹਿਰ ਕਾਰਨ ਅਮਰੀਕੀ ਅਰਥ-ਵਿਵਸਥਾ ਨੂੰ ਢਾਹ ਲੱਗਦੀ ਜਾ ਰਹੀ ਹੈ। ਦੇਸ਼ ਭਰ ‘ਚ ਕਾਰੋਬਾਰ ਠੱਪ ਹੈ। ਵਪਾਰ ਤੇ ਵਿੱਤੀ ਗਤੀਵੀਧਿਆਂ ਦੇ ਕੇਂਦਰ ਨਿਊਯਾਰਕ ਦੀਆਂ ਸਥਿਤੀਆਂ ਚਿੰਤਾਜਨਕ ਬਣੀਆਂ ਹੋਈਆਂ ਹਨ। ਇਹ ਦੇਖਣਾ ਮੁਸ਼ਕਲ ਹੈ ਕਿ ਸਥਿਤੀ ਕਿਸ ਹੱਦ ਤੱਕ ਵਿਗੜੇਗੀ। ਆਕਸਫੋਰਡ ਇਕੋਨਾਮਿਕਸ ਦੇ ਪ੍ਰਮੁੱਖ ਅਮਰੀਕੀ ਅਰਥਸ਼ਾਸਤਰੀ ਗ੍ਰੇਗ ਡੇਕੋ ਦਾ ਕਹਿਣਾ ਹੈ ਕਿ ਅਰਥਵਿਵਸਥਾ ‘ਚ ਸਾਲ ਦੀ ਪਹਿਲੀ ਤਿਮਾਹੀ ‘ਚ 0.4% ਤੇ ਦੂਸਰੀ ਤਿਮਾਹੀ ‘ਚ 12% ਤੱਕ ਗਿਰਾਵਟ ਹੋਵੇਗੀ।
ਗੋਲਡਮੈਨ ਸਾਕਸ ਦਾ ਕਹਿਣਾ ਹੈ ਕਿ ਦੂਸਰੀ ਤਿਮਾਹੀ ‘ਚ ਗਿਰਾਵਟ ਦਾ ਅੰਕੜਾ 24% ਤੱਕ ਹੋ ਸਕਦਾ ਹੈ। ਉਸ ਦਾ ਇਹ ਦਾਅਵਾ ਹੈ ਕਿ ਇਸ ਸਮੇਂ ਬੇਰੁਜ਼ਗਾਰ ਲੋਕਾਂ ਦੀ ਗਿਣਤੀ 22 ਲੱਖ ਤੱਕ ਪਹੁੰਚ ਚੁਕੀ ਹੈ। ਉੱਧਰ ਡੇਕੋ ਦਾ ਅਨੁਮਾਨ ਹੈ, ਅਪ੍ਰੈਲ ਤੱਕ ਬੇਰੁਜ਼ਗਾਰਾਂ ਦੀ ਗਿਣਤੀ 1 ਕਰੋੜ 65 ਲੱਖ ਹੋ ਸਕਦੀ ਹੈ। ਅਮਰੀਕਾ ਕਿਰਤ ਵਿਭਾਗ ਮੁਤਾਬਕ ਪਿਛਲੇ ਹਫਤੇ ਬੇਰੁਜ਼ਗਾਰੀ ਦੀ ਦਰ ਉਛਲ ਕੇ 30% ਤੱਕ ਪਹੁੰਚ ਗਈ ਸੀ।
ਛਾਂਟੀ ਦੇ ਦਾਇਰੇ ‘ਚ ਆਉਣ ਵਾਲੇ ਲੋਕਾਂ ਦੀ ਗਿਣਤੀ 2 ਲੱਖ 81 ਹਜ਼ਾਰ ਸੀ। ਹੁਣ ਇਹ ਗਿਣਤੀ ਬੇਹਦ ਛੋਟੀ ਲੱਗ ਰਹੀ ਹੈ। ਗੋਲਡਮੈਨ ਸਾਕਸ ਦਾ ਦਾਅਵਾ ਹੈ ਕਿ ਅਗਲੇ ਹਫਤੇ ਤੱਕ ਇਹ ਅੰਕੜਾ 22 ਲੱਖ ਤੋਂ ਵੱਧ ਹੋਣ ਦਾ ਖਦਸ਼ਾ ਹੈ। ਡੇਕੋ ਦਾ ਕਹਿਣਾ ਹੈ ਕਿ ਬੇਰੁਜ਼ਗਾਰੀ ਦਰ ਅਪ੍ਰੈਲ ‘ਚ 10% ਹੋ ਸਕਦੀ ਹੈ। ਇਸ ਹਿਸਾਬ ਨਾਲ ਇੱਕ ਕਰੋੜ 65 ਲੱਖ ਵਿਅਕਤੀ ਨੌਕਰੀਆਂ ਗੁਆ ਦੇਣਗੇ।
ਡੇਕੋ ਦਾ ਅਨੁਮਾਨ ਹੈ, ਅਪ੍ਰੈਲ ਤੱਕ ਬੇਰੁਜ਼ਗਾਰਾਂ ਦੀ ਗਿਣਤੀ 1 ਕਰੋੜ 65 ਲੱਖ ਹੋ ਸਕਦੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement