ਦੁਨੀਆ ਦੇ ਸਭ ਤੋਂ ਮਹਿੰਗੇ ਸੱਪ, ਇਨ੍ਹਾਂ ਦੀ ਕੀਮਤ ‘ਚ ਤੁਸੀਂ ਦਿੱਲੀ-ਮੁੰਬਈ ‘ਚ ਖਰੀਦ ਸਕਦੇ ਹੋ ਬੰਗਲਾ
ਕੀ ਤੁਸੀਂ ਦੁਨੀਆ ਦੇ ਸਭ ਤੋਂ ਕੀਮਤੀ ਸੱਪ ਦੀ ਫੋਟੋ ਜਾਂ ਵੀਡੀਓ ਦੇਖੀ ਹੈ? ਜੀ ਹਾਂ ਦੁਨੀਆ ਦਾ ਸਭ ਤੋਂ ਮਹਿੰਗਾ ਸੱਪ ਜਿਸ ਦੀ ਕੀਮਤ ਲੱਖਾਂ ਜਾਂ ਕਰੋੜਾਂ ‘ਚ ਹੈ।
ਇੰਡੋਨੇਸ਼ੀਆ: ਤੁਸੀਂ ਹੁਣ ਤਕ ਸੱਪ ਦੇਖੇ ਹੋਣਗੇ। ਕੁਝ ਖ਼ਤਰਨਾਕ ਸੱਪਾਂ ਦੀਆਂ ਤਸਵੀਰਾਂ ਵੀ ਵੇਖੀਆ ਹੋਣਗੀਆਂ। ਇੰਡੀਆ ਤੋਂ ਬਾਹਰ ਵਿਦੇਸ਼ਾਂ ‘ਚ ਰਹਿ ਰਹੇ ਲੋਕਾਂ ਤੋਂ ਵਾਇਰਲ ਵੀਡੀਓ ਵੀ ਦੇਖੇ ਹੋਣਗੇ ਪਰ ਕੀ ਤੁਸੀਂ ਦੁਨੀਆ ਦੇ ਸਭ ਤੋਂ ਕੀਮਤੀ ਸੱਪ ਦੀ ਫੋਟੋ ਜਾਂ ਵੀਡੀਓ ਦੇਖੀ ਹੈ?
ਜੀ ਹਾਂ ਦੁਨੀਆ ਦਾ ਸਭ ਤੋਂ ਮਹਿੰਗਾ ਸੱਪ ਜਿਸ ਦੀ ਕੀਮਤ ਲੱਖਾਂ ਜਾਂ ਕਰੋੜਾਂ ‘ਚ ਹੈ। ਇਨ੍ਹਾਂ ਸੱਪਾਂ ਦੀ ਕੀਮਤ ਇੰਨੀ ਜ਼ਿਆਦਾ ਹੈ ਜਿਸ ‘ਚ ਤੁਸੀਂ ਦਿੱਲੀ ਜਾਂ ਮੁੰਬਈ ‘ਚ ਬੰਗਲਾ ਤਕ ਖਰੀਦ ਸਕਦੇ ਹੋ। ਇਹ ਸੱਪ ਹਨ ਗ੍ਰੀਨ ਟ੍ਰੀ ਪਾਈਥਨ। ਇਸ ਸੱਪ ਦੀ ਖਾਸ ਗੱਲ ਹੈ ਇਸ ਦਾ ਰੰਗ। ਇਹ ਪਾਈਥਨ ਗ੍ਰੀਨ ਸ਼ੇਡਸ ‘ਚ ਹੁੰਦਾ ਹੈ। ਇਸ ਸੱਪ ਦੀ ਕਿਸਮ ‘ਚ ਨੀਲਾ ਰੰਗ ਦਾ ਪਾਈਥਨ ਬੇਹੱਦ ਰੇਅਰ ਹੁੰਦਾ ਹੈ। ਆਪਣੇ ਇਸੇ ਰੰਗ ਕਰਕੇ ਇਸ ਸੱਪ ਦੀ ਕੀਮਤ ਲੱਖਾ ਕਰੋੜਾਂ ‘ਚ ਹੈ।
Sssscared of ssssnakes? 🐍 Watch this! —————————————————#snakes #greentreepython #python #animalkingdom #science #biology #snakeskin pic.twitter.com/1gyIcIWPe3
— Meteora (@MeteoraMedia) 31 March 2019
ਸੱਪ ਦੀ ਇਹ ਕਿਸਮ ਇੰਡੋਨੇਸ਼ੀਆ ਦੇ ਦੀਪਾਂ, ਨਿਊ ਗਿੰਨੀ ਤੇ ਆਸਟ੍ਰੇਲੀਆ ‘ਚ ਪਾਈ ਜਾਂਦੀ ਹੈ। ਸੱਪਾਂ ਨੂੰ ਪਸੰਦ ਕਰਨ ਵਾਲੇ ਜਾਂ ਨਾਲੇਜ ਰੱਖਣ ਵਾਲਿਆਂ ‘ਚ, ਗ੍ਰੀਨ ਟ੍ਰੀ ਪਾਈਥਨ ਪ੍ਰਜਾਤੀ ਬਹੁਤ ਪਸੰਦ ਹੈ। ਬੱਲੂ ਪਾਈਥਨ ਕਾਫੀ ਘੱਟ ਨਜ਼ਰ ਆਉਂਦਾ ਹੈ, ਜਿਸ ਕਰਕੇ ਇਹ ਕਾਫੀ ਫੇਮਸ ਹੈ।
🔥 Curled-Up Blue Tree Python 🔥 pic.twitter.com/ReaFCT66SM
— Nature is Lit (@Nature_Is_Lit) 16 February 2019
ਇਸ ਦੀ ਲੰਬਾਈ 2 ਮੀਟਰ ਤੇ ਇਸ ਦਾ ਭਾਰ 1.6 ਕਿਲੋਗ੍ਰਾਮ ਹੋ ਸਕਦੀ ਹੈ। ਜਦਕਿ ਫੀਮੇਲ ਗ੍ਰੀਨ ਟ੍ਰੀ ਪਾਈਥਨ ਇਸ ਤੋਂ ਲੰਬੀ ਤੇ ਭਾਰੀ ਹੁੰਦੀ ਹੈ। ਇਹ ਸੱਪ ਦਰਖ਼ਤਾਂ ‘ਤੇ ਰਹਿੰਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin