ਪੜਚੋਲ ਕਰੋ
(Source: ECI/ABP News)
ਹੈਦਰਾਬਾਦ ਦੀ ਬੇਟੀ ਦਾ ਕਮਾਲ, ਪਹਿਲੀ ਵਾਰ ਕਿਸੇ ਭਾਰਤੀ ਨੂੰ ਆਸਟਰੇਲੀਆਈ ਯੂਨੀਵਰਸਿਟੀ ਤੋਂ ਮਿਲੀ 60 ਲੱਖ ਦੀ ਸਕਾਲਰਸ਼ਿਪ
ਸ੍ਰਿਸ਼ਟੀ ਵਾਨੀ ਕੌਲੀ ਨੇ ਕਿਹਾ ਕਿ ਉਸ ਨੂੰ ਵੀਡੀਓ ਐਪਲੀਕੇਸ਼ਨ ਜਮ੍ਹਾਂ ਕਰਨ ਤੋਂ ਬਾਅਦ ਸਕਾਲਰਸ਼ਿਪ ਲਈ ਚੁਣਿਆ ਗਿਆ। ਉਸਨੇ ਕਿਹਾ ਕਿ ਉਸਨੇ ਇਸ ਸਕਾਲਰਸ਼ਿਪ ਲਈ ਮਾਰਚ 2019 ਵਿੱਚ ਅਰਜ਼ੀ ਦਿੱਤੀ ਸੀ।
![ਹੈਦਰਾਬਾਦ ਦੀ ਬੇਟੀ ਦਾ ਕਮਾਲ, ਪਹਿਲੀ ਵਾਰ ਕਿਸੇ ਭਾਰਤੀ ਨੂੰ ਆਸਟਰੇਲੀਆਈ ਯੂਨੀਵਰਸਿਟੀ ਤੋਂ ਮਿਲੀ 60 ਲੱਖ ਦੀ ਸਕਾਲਰਸ਼ਿਪ this daughter of hyderabad got scholarship of 60 lakhs from university of volanggong ਹੈਦਰਾਬਾਦ ਦੀ ਬੇਟੀ ਦਾ ਕਮਾਲ, ਪਹਿਲੀ ਵਾਰ ਕਿਸੇ ਭਾਰਤੀ ਨੂੰ ਆਸਟਰੇਲੀਆਈ ਯੂਨੀਵਰਸਿਟੀ ਤੋਂ ਮਿਲੀ 60 ਲੱਖ ਦੀ ਸਕਾਲਰਸ਼ਿਪ](https://static.abplive.com/wp-content/uploads/sites/5/2019/12/28115440/Srishti-Vani-Kollie.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਹੈਦਰਾਬਾਦ ਦੀ ਇੱਕ 19 ਸਾਲਾ ਲੜਕੀ ਨੂੰ ਵੋਲੋਂਗੋਂਗ ਯੂਨੀਵਰਸਿਟੀ ਦੁਆਰਾ ਲਗਭਗ 60 ਲੱਖ ਰੁਪਏ ਦੀ 'ਚੇਂਜ ਦ ਵਰਲਡ' ਨਾਮੀ ਵਜ਼ੀਫ਼ਾ ਦਿੱਤਾ ਗਿਆ ਹੈ। ਇਹ ਯੂਨੀਵਰਸਿਟੀ ਆਸਟ੍ਰੇਲੀਆ 'ਚ ਹੈ। ਲੜਕੀ ਦਾ ਨਾਂ ਸ੍ਰਿਸਟਿ ਵਾਨੀ ਕੌਲੀ ਹੈ। ਹਾਲ ਹੀ 'ਚ ਕੌਲੀ ਨੇ "ਵਾਇਲਡ ਵਿੰਗਜ਼" ਨਾਂ ਦੀ ਕਵਿਤਾਵਾਂ 'ਤੇ ਅਧਾਰਤ ਇੱਕ ਕਿਤਾਬ ਵੀ ਪ੍ਰਕਾਸ਼ਤ ਕੀਤੀ ਸੀ।
ਸ੍ਰਿਸ਼ਟੀ ਵਾਨੀ ਕੌਲੀ ਨੇ ਕਿਹਾ ਕਿ ਉਸ ਨੂੰ ਵੀਡੀਓ ਐਪਲੀਕੇਸ਼ਨ ਜਮ੍ਹਾਂ ਕਰਨ ਤੋਂ ਬਾਅਦ ਸਕਾਲਰਸ਼ਿਪ ਲਈ ਚੁਣਿਆ ਗਿਆ। ਉਸਨੇ ਕਿਹਾ, “ਇਸ ਸਕਾਲਰਸ਼ਿਪ ਲਈ ਮੈਂ ਮਾਰਚ 2019 'ਚ ਅਪਲਾਈ ਕੀਤਾ ਸੀ। "ਮੈਂ ਦੁਨੀਆ ਨੂੰ ਕਿਵੇਂ ਬਦਲਾਂਗੀ" ਵਿਸ਼ੇ 'ਤੇ ਇੱਕ ਵੀਡੀਓ ਬਣਾ ਕੇ ਵੋਲੋਂਗੋਂਗ ਯੂਨੀਵਰਸਿਟੀ ਨੂੰ ਅਰਜ਼ੀ ਦਿੱਤੀ। ਵੀਡੀਓ 'ਚ ਮੈਂ ਲਿਖਤ ਤੌਰ 'ਤੇ ਦੁਨੀਆ ਨੂੰ ਬਦਲਣ ਦੀ ਗੱਲ ਕੀਤੀ। ਇਸ ਤੋਂ ਪਹਿਲਾਂ ਵੀ ਮੇਰੀ ਇੱਕ ਕਿਤਾਬ 2018 'ਚ ਪ੍ਰਕਾਸ਼ਤ ਹੋਈ ਸੀ। ਮੈਨੂੰ ਲਗਦਾ ਹੈ ਕਿ ਇਸ ਲਈ ਸਕਾਲਰਸ਼ਿਪ ਲਈ ਮੈਨੂੰ ਚੁਣਿਆ ਗਿਆ।
ਕੌਲੀ ਨੇ ਕਿਹਾ ਕਿ ਉਹ ਇਸ ਸਾਲ ਵੋਲੋਂਗੋਂਗ ਯੂਨੀਵਰਸਿਟੀ ਤੋਂ ਵਜ਼ੀਫ਼ਾ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਹੈ। ਉਸਨੇ ਕਿਹਾ ਕਿ ਇਹ ਪੈਸਾ ਉਸਦੇ ਮਾਪਿਆਂ ਦਾ ਭਾਰ ਘੱਟ ਕਰੇਗਾ। ਕੌਲੀ ਇਸ ਸਮੇਂ ਬੰਗਲੁਰੂ 'ਚ ਰੇਵਾ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜਾਈ ਕਰ ਰਹੀ ਹੈ। ਉਹ 2020 'ਚ ਆਸਟਰੇਲੀਆ ਜਾਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)