ਨਵੀਂ ਦਿੱਲੀ: ਸੀਬੀਐਸਈ (CBSE) ਦੀਆਂ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ। ਅਜਿਹੀ ਸਥਿਤੀ ਵਿੱਚ, ਬੱਚਿਆਂ ਦੇ ਅੰਕਾਂ ਦੀ ਮਾਰਕਿੰਗ ਕਿਸ ਅਧਾਰ ਤੇ ਕੀਤੀ ਜਾਏਗੀ, ਇਸ ਫਾਰਮੂਲੇ ਦਾ ਐਲਾਨ ਹੋ ਗਿਆ ਹੈ। ਸੀਬੀਐਸਈ ਨੇ ਸੁਪਰੀਮ ਕੋਰਟ ਵਿੱਚ ਦੱਸਿਆ ਹੈ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਰਿਜ਼ਲਟ ਉਨ੍ਹਾਂ ਦੇ 10ਵੀਂ, 11ਵੀਂ ਤੇ 12ਵੀਂ ਦੀ ਪ੍ਰੀਖਿਆ ਵਿੱਚ 30:30:40 ਫ਼ਾਰਮੂਲੇ ਦੇ ਆਧਾਰ ਉੱਤੇ ਆਵੇਗਾ। 31 ਜੁਲਾਈ ਨੂੰ ਰਿਜ਼ਲਟ ਐਲਾਨਿਆ ਜਾ ਸਕਦਾ ਹੈ। ਇੱਥੇ ਸਮਝੋ, ਆਖ਼ਰ ਕੀ ਹੈ ਫ਼ਾਰਮੂਲਾ:


 
ਕੀ ਹੈ 30:30:40 ਫਾਰਮੂਲਾ
ਸੀਬੀਐਸਈ (CBSE) ਦੇ 13-ਮੈਂਬਰੀ ਪੈਨਲ ਨੇ 12ਵੀਂ ਜਮਾਤ ਦੇ ਨਤੀਜਿਆਂ ਲਈ 30:30:40 ਦੇ ਅਨੁਪਾਤ ਦਾ ਫ਼ਾਰਮੂਲਾ ਤੈਅ ਕੀਤਾ ਹੈ। ਭਾਵ 12 ਵੀਂ ਦੀ 40 ਫ਼ੀਸਦੀ ਵੇਟੇਜ, 11ਵੀਂ ਦੀ 30 ਫ਼ੀਸਦੀ ਵੇਟੇਜ ਤੇ 12ਵੀਂ ਦੀ 40 ਫ਼ੀਸਦੀ ਵੇਟੇਜ ਦੇ ਆਧਾਰ ਉੱਤੇ 12ਵੀਂ ਦੇ ਕੁੱਲ ਅੰਕ ਤੈਅ ਕੀਤੇ ਜਾਣਗੇ। ਵਿਦਿਆਰਥੀ ਦੇ 10ਵੀਂ ਤੇ 11ਵੀਂ ਕਲਾਸ ਦੇ ਬੈਸਟ ਤਿੰਨ ਵਿਸ਼ਿਆਂ ਦੇ 30 ਫ਼ੀਸਦੀ ਅੰਕ ਲਏ ਜਾਣਗੇ। ਇਸ ਦੇ ਨਾਲ ਹੀ 12ਵੀਂ ’ਚ ਯੂਨਿਟ ਪੇਪਰਜ਼, ਟਰਮ ਤੇ ਪ੍ਰੈਕਟੀਕਲ ਦੇ 40 ਫ਼ੀਸਦੀ ਅੰਕ ਜੋੜੇ ਜਾਣਗੇ। ਇਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਜੋੜ ਕੇ ਕੁੱਲ ਅੰਕ ਗਿਣੇ ਜਾਣਗੇ।

 

ਕਲਾਸ 10 ਵੀਂ - ਕੁੱਲ 5 ਵਿਸ਼ਿਆਂ ਵਿਚੋਂ ਪਹਿਲੇ 3 ਵਿਸ਼ਿਆਂ ਦੀ ਚੋਣ ਕੀਤੀ ਜਾਵੇਗੀ, ਜਿਸ ਵਿਚ ਵਿਦਿਆਰਥੀ ਦੀ ਕਾਰਗੁਜ਼ਾਰੀ ਸਭ ਤੋਂ ਵਧੀਆ ਰਹੀ ਹੋਵੇਗੀ। ਇਨ੍ਹਾਂ ਤਿੰਨਾਂ ਵਿਸ਼ਿਆਂ ਲਈ 30% ਅੰਕ ਸ਼ਾਮਲ ਕੀਤੇ ਜਾਣਗੇ।

ਕਲਾਸ 11ਵੀਂ - ਫ਼ਾਈਨਲ ਪ੍ਰੀਖਿਆ ਵਿਚ, ਸਾਰੇ ਵਿਸ਼ਿਆਂ ਦੇ ਥਿਓਰੀ ਪੇਪਰਾਂ ਦੀ ਕਾਰਗੁਜ਼ਾਰੀ ਦੇ ਅਧਾਰ ਤੇ 30 ਪ੍ਰਤੀਸ਼ਤ ਅੰਕ ਸ਼ਾਮਲ ਕੀਤੇ ਜਾਣਗੇ।

ਕਲਾਸ 12 ਵੀਂ - 40 ਪ੍ਰਤੀਸ਼ਤ ਅੰਕ ਮਿਡ ਟਰਮ ਪ੍ਰੀਖਿਆ, ਯੂਨਿਟ ਟੈਸਟ ਤੇ ਪ੍ਰੀ–ਬੋਰਡ ਪ੍ਰੀਖਿਆ ਵਿੱਚ ਕਾਰਗੁਜ਼ਾਰੀ ਦੇ ਅਧਾਰ ਤੇ ਜੋੜੇ ਜਾਣਗੇ। ਇਸ ਤੋਂ ਇਲਾਵਾ, ਪ੍ਰੈਕਟੀਕਲ ਦੇ ਅੰਕ ਵੱਖਰੇ ਤੌਰ 'ਤੇ ਜੁੜਣਗੇ।

 

ਹੁਣ ਉਦਾਹਰਣ ਨਾਲ ਸਮਝੋ
ਮੰਨ ਲਓ ਕਿ ਜੇ ਕੋਈ ਵਿਸ਼ਾ 100 ਅੰਕਾਂ ਦਾ ਹੈ, ਜਿਸ ਵਿਚ ਥਿਓਰੀ 80 ਅੰਕਾਂ ਦੀ ਹੈ ਤੇ ਪ੍ਰੈਕਟੀਕਲ ਦੇ 20 ਅੰਕ ਹਨ, ਤਾਂ ਸਮਝੋ ਇਸ ਦੇ ਅੰਕ ਕਿਵੇਂ ਕੱਢੇ ਜਾਣਗੇ। ਇਸ ਲਈ 10 ਵੀਂ ਦੀ 30 ਫ਼ੀ ਸਦੀ ਵੇਟੇਜ ਭਾਵ 24 ਅੰਕ, 11ਵੀਂ ਦੀ 30 ਫ਼ੀ ਸਦੀ ਵੇਟੇਜ ਭਾਵ 24 ਅੰਕ ਅਤੇ 12ਵੀਂ ਦੀ 40 ਫ਼ੀ ਸਦੀ ਵੇਟੇਜ ਭਾਵ 32 ਅੰਕ। ਇਸ ਤੋਂ ਇਲਾਵਾ 20 ਅੰਕ ਪ੍ਰੈਕਟੀਕਲ ਦੇ ਹੋਏ; ਭਾਵ 12ਵੀਂ ਦਾ ਸ਼ੇਅਰ 52 ਫ਼ੀਸਦੀ ਹੋ ਜਾਵੇਗਾ।

 

ਹੁਣ ਉਦਾਹਰਣ ਵਜੋਂ, ਜੇ ਕੋਈ ਵਿਸ਼ਾ 100 ਅੰਕ ਦਾ ਹੁੰਦਾ ਹੈ, ਜਿਸ ਵਿਚ ਥਿਓਰੀ 30 ਅੰਕ ਤੇ ਪ੍ਰੈਕਟੀਕਲ 70 ਅੰਕਾਂ ਦਾ ਹੈ, ਤਾਂ 10ਵੀਂ ਦਾ 30 ਪ੍ਰਤੀਸ਼ਤ ਵੇਟੇਜ ਭਾਵ 9 ਅੰਕ, 11ਵੀਂ ਦਾ 30 ਫ਼ੀਸਦੀ ਵੇਟੇਜ ਭਾਵ 9 ਅੰਕ ਅਤੇ 12ਵੀਂ ਦਾ 40 ਫ਼ੀਸਦੀ ਵੇਟੇਜ ਭਾਵ 12 ਅੰਕ। ਇਸ ਤੋਂ ਇਲਾਵਾ 70 ਅੰਕ ਪ੍ਰੈਕਟੀਕਲ ਦੇ ਹੋਏ। ਭਾਵ 12ਵੀਂ ਦਾ ਸ਼ੇਅਰ 82 ਫ਼ੀਸਦੀ ਹੋ ਜਾਵੇਗਾ।

 

ਇਮਤਿਹਾਨ ਦੇਣ ਦਾ ਵੀ ਇੱਕ ਮੌਕਾ
ਸੀਬੀਐਸਈ ਲਈ ਪੇਸ਼ ਹੋਏ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਕਿ ਜੇ ਵਿਦਿਆਰਥੀ ਉਨ੍ਹਾਂ ਦੇ ਮੁਲਾਂਕਣ ਫਾਰਮੂਲੇ ਤੋਂ ਸੰਤੁਸ਼ਟ ਨਹੀਂ ਹੁੰਦੇ ਹਨ, ਤਾਂ ਸੀਬੀਐਸਈ ਵਿਦਿਆਰਥੀਆਂ ਨੂੰ 12 ਵੀਂ ਦੀ ਪ੍ਰੀਖਿਆ ਦੇਣ ਦਾ ਮੌਕਾ ਵੀ ਦਿੱਤਾ ਜਾਵੇਗਾ। ਇਹ ਪ੍ਰੀਖਿਆ ਉਦੋਂ ਲਈ ਜਾਏਗੀ ਜਦੋਂ ਮਹਾਂਮਾਰੀ ਦੀ ਸਥਿਤੀ ਵਿੱਚ ਪੂਰੀ ਤਰ੍ਹਾਂ ਸੁਧਾਰ ਹੋਏਗਾ। ਸੀਬੀਐਸਈ ਨੇ ਇਹ ਵੀ ਕਿਹਾ ਹੈ ਕਿ ਹਰ ਸਕੂਲ ਵਿੱਚ ਪ੍ਰਿੰਸੀਪਲ ਅਧੀਨ ਇੱਕ ਨਤੀਜਾ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਇੱਕੋ ਸਕੂਲ ਦੇ ਦੋ ਸੀਨੀਅਰ ਪੀਜੀਟੀ ਤੇ ਗੁਆਂਢੀ ਸਕੂਲਾਂ ਦੇ ਦੋ ਪੀਜੀਟੀ ਸ਼ਾਮਲ ਹੋਣਗੇ।

Education Loan Information:

Calculate Education Loan EMI