ਡਬਲ ਮਿਊਟੇਸ਼ਨ ਮਗਰੋਂ ਕੋਰੋਨਾ ਦੇ ਟ੍ਰਿਪਲ ਮਿਊਟੇਸ਼ਨ ਦੀ ਦਹਿਸ਼ਤ, ਜਾਣੋ ਨਵਾਂ ਵੇਰੀਐਂਟ ਕਿੰਨਾ ਘਾਤਕ ?
ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੋਰੋਨਾ ਦੇ ਮਾਮਲੇ ਘਟਣ ਦਾ ਨਾਂ ਨਹੀਂ ਲੈ ਰਹੇ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਲਗਪਗ ਤਿੰਨ ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 2 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ ਹੈ। ਅਚਾਨਕ ਕੋਰੋਨਾ ਦੇ ਮਾਮਲੇ ਵਧਣ ਦਾ ਕਾਰਨ ਡਬਲ ਮਿਊਟੈਂਟ ਦੱਸਿਆ ਜਾ ਰਿਹਾ ਹੈ।

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੋਰੋਨਾ ਦੇ ਮਾਮਲੇ ਘਟਣ ਦਾ ਨਾਂ ਨਹੀਂ ਲੈ ਰਹੇ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਲਗਪਗ ਤਿੰਨ ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 2 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ ਹੈ। ਅਚਾਨਕ ਕੋਰੋਨਾ ਦੇ ਮਾਮਲੇ ਵਧਣ ਦਾ ਕਾਰਨ ਡਬਲ ਮਿਊਟੈਂਟ ਦੱਸਿਆ ਜਾ ਰਿਹਾ ਹੈ। ਇਸੇ ਵਿਚਾਲੇ ਇਸ ਵੇਰੀਐਂਟ (ਰੂਪ) ਦਾ ਇੱਕ ਹੋਰ ਨਵਾਂ ਮਿਊਟੇਸ਼ਨ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਜੋ ਟ੍ਰਿਪਲ ਮਿਊਟੇਸ਼ਨ ਹੋ ਗਿਆ ਹੈ। ਇਹ ਨਵਾਂ ਰੂਪ ਚੁਣੌਤੀ ਵਜੋਂ ਸਾਹਮਣੇ ਆਇਆ ਹੈ।
ਇੱਕ ਨਵਾਂ ਰੂਪ ਬਣਨ ਲਈ ਤਿੰਨ ਵੱਖ-ਵੱਖ ਕੋਵਿਡ ਸਟ੍ਰੇਸ ਮਿਲੇ ਹਨ, ਜਿਸ ਨੂੰ ਟ੍ਰਿਪਲ ਮਿਊਟੇਸ਼ਨ ਕਿਹਾ ਗਿਆ ਹੈ। ਇਹ ਨਵਾਂ ਰੂਪ ਦੇਸ਼ ਦੇ ਕੁਝ ਹਿੱਸਿਆਂ ਵਿੱਚ ਪਾਇਆ ਗਿਆ ਹੈ। ਮੰਨਿਆ ਗਿਆ ਹੈ ਕਿ ਮਹਾਰਾਸ਼ਟਰ, ਦਿੱਲੀ ਤੇ ਪੱਛਮੀ ਬੰਗਾਲ ਵਰਗੇ ਸੂਬੇ ਵਿੱਚ ਟ੍ਰਿਪਲ ਮਿਊਟੈਂਟ ਦੇ ਮਾਮਲੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਵਿਸ਼ਵ ਪੱਧਰ ਉੱਤੇ ਨਵੇਂ ਕੋਰੋਨਾ ਵੇਰੀਐਂਟ ਕਾਰਨ ਮਾਮਲੇ ਵਧ ਰਹੇ ਹਨ।
ਮੈਕਗਿਲ ਯੂਨੀਵਰਸਿਟੀ ਵਿੱਚ ਏਪਡੇਮੀਆਲਜੀ ਦੇ ਪ੍ਰੋਫੈਸਰ ਮਧੁਕਰ ਪਈ ਨੇ ਕਿਹਾ, ''ਇਹ ਇੱਕ ਜ਼ਿਆਦਾ ਸੰਕਰਮਨ ਫੈਲਾਉਣ ਵਾਲਾ ਰੂਪ ਹੈ। ਇਹ ਬਹੁਤ ਸਾਰੇ ਲੋਕਾਂ ਨੂੰ ਬਹੁਤ ਜਲਦੀ ਬੀਮਾਰ ਕਰ ਦਿੰਦਾ ਹੈ। ਸਾਨੂੰ ਵੈਕਸੀਨ ਵਿੱਚ ਲਗਾਤਾਰ ਸੁਧਾਰ ਕਰਦੇ ਰਹਿਣਾ ਹੋਵੇਗਾ। ਇਸ ਲਈ ਸਾਨੂੰ ਬੀਮਾਰੀ ਨੂੰ ਸਮਝਣਾ ਹੋਵੇਗਾ ਪਰ ਸਾਨੂੰ ਜੰਗੀ ਪੱਧਰ ਉੱਤੇ ਸੀਕੁਇੰਸਿੰਗ ਦੀ ਲੋੜ ਹੈ। ਡਬਲ ਮਿਊਟੇਸ਼ਨ ਦਾ ਪਤਾ ਲਾਉਣ ਵਿੱਚ ਦੇਰੀ ਦੇ ਚੱਲਦੇ ਮੌਜੂਦਾ ਸਮੇਂ ਵਿੱਚ ਵਾਇਰਸ ਫੈਲਣ ਦਾ ਕਾਰਨ ਹੋ ਸਕਦਾ ਹੈ।'' ਇਹ ਭਾਰਤ ਲਈ ਵੱਡੀ ਚੁਣੌਤੀ ਹੈ, ਜਿੱਥੇ ਵਰਤਮਾਨ ਵਿੱਚ ਕੋਰੋਨਾ ਦੇ ਸਾਰੇ ਮਾਮਲਿਆਂ ਦੀ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਲਈ ਜੀਨੋਮ ਸੀਕੁਇੰਸਿੰਗ ਕੀਤੀ ਜਾ ਰਹੀ ਹੈ।
ਟ੍ਰਿਪਲ ਮਿਊਟੇਸ਼ਨ ਕੀ ਹੈ ?
ਕੁਝ ਸਮੇਂ ਪਹਿਲਾਂ ਡਬਲ ਮਿਊਟੇਸ਼ਨ ਭਾਰਤ ਵਿੱਚ ਸਾਹਮਣੇ ਆਇਆ ਸੀ ਜੋ ਦੋ ਸਟ੍ਰੇਨਾਂ ਨਾਲ ਬਣ ਕੇ ਤਿਆਰ ਹੋਇਆ ਸੀ। ਇਸ ਤੋਂ ਬਾਅਦ ਹੁਣ ਤਿੰਨ ਕੋਵਿਡ ਵੇਰੀਐਂਟ ਨਾਲ ਮਿਲ ਕੇ ਟ੍ਰਿਪਲ ਮਿਊਟੇਸ਼ਨ ਤਿਆਰ ਹੋਇਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਮਿਊਟੇਸ਼ਨ ਨਾ ਕੇਵਲ ਭਾਰਤ ਵਿੱਚ ਬਲਕਿ ਦੁਨੀਆ ਭਰ 'ਚ ਨਵਾਂ ਸੰਕਰਮਨ ਫੈਲਾ ਰਿਹਾ ਹੈ। ਟ੍ਰਿਪਲ ਮਿਊਟੇਸ਼ਨ ਕਿੰਨਾ ਸੰਕਰਾਮਕ ਹੈ ਜਾਂ ਕਿੰਨਾ ਘਾਤਕ ਹੈ, ਇਹ ਜ਼ਿਆਦਾ ਅਧਿਆਨਾਂ ਤੋਂ ਹੀ ਪਤਾ ਚੱਲੇਗਾ। ਅਜੇ ਭਾਰਤ ਭਰ ਵਿੱਚ ਕੇਵਲ 10 ਲੈਬਾਂ ਵਾਇਰਸ ਜੀਨੋਮ ਅਧਿਐਨ 'ਚ ਸ਼ਾਮਲ ਹਨ।
ਟ੍ਰੈਂਡਿੰਗ ਟੌਪਿਕ





















