ਪੜਚੋਲ ਕਰੋ

ਟ੍ਰੈਫਿਕ ਪੁਲਿਸ ਘੇਰੇ ਤਾਂ ਵਰਤੋ ਆਪਣੇ ਕਾਨੂੰਨੀ ਅਧਿਕਾਰ, ਚਲਾਨ ਕੱਟਣ ਦੀ ਪ੍ਰਕ੍ਰਿਆ ਬਾਰੇ ਅਹਿਮ ਨੁਕਤੇ

ਜੇ ਟ੍ਰੈਫਿਕ ਪੁਲਿਸ ਵਾਲਾ ਤੁਹਾਨੂੰ ਰੋਕਦਾ ਹੈ, ਤਾਂ ਤੁਸੀਂ ਉਸ ਦਾ ਪਛਾਣ ਪੱਤਰ ਪੁੱਛ ਸਕਦੇ ਹੋ, ਤੁਸੀਂ ਉਸ ਦਾ ਬੈਲਟ ਨੰਬਰ ਜਾਂ ਨਾਂ ਨੋਟ ਕਰ ਸਕਦੇ ਹੋ, ਜੇ ਬੈਲਟ ਨਹੀਂ ਹੈ, ਤਾਂ ਤੁਸੀਂ ਇੱਕ ਆਈਡੀ ਕਾਰਡ ਦੀ ਮੰਗ ਕਰ ਸਕਦੇ ਹੋ।

Traffic rules in india: ਪਿਛਲੇ ਸਾਲ ਹੀ ਲਾਗੂ ਹੋਏ ਸੋਧੇ ਹੋਏ ਮੋਟਰ ਵਾਹਨ ਐਕਟ ਤੋਂ ਬਾਅਦ ਟ੍ਰੈਫਿਕ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਪੁਲਿਸ ਨਵੇਂ ਐਕਟ ਮੁਤਾਬਕ ਚਲਾਨ ਕੱਟ ਰਹੀ ਹੈ ਪਰ ਜੇ ਕੋਈ ਟ੍ਰੈਫਿਕ ਪੁਲਿਸ ਤੁਹਾਨੂੰ ਰੋਕਦੀ ਹੈ, ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਤੁਹਾਡੇ ਵੀ ਕੁਝ ਅਧਿਕਾਰ ਹਨ, ਜੋ ਕਾਨੂੰਨ ਤੁਹਾਨੂੰ ਦਿੰਦਾ ਹੈ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ 'ਤੇ ਵੀ ਕੁਝ ਬੰਦਸ਼ਾਂ ਹਨ, ਜਿਨ੍ਹਾਂ ਦਾ ਪਾਲਣ ਕਰਨਾ ਉਨ੍ਹਾਂ ਲਈ ਲਾਜ਼ਮੀ ਹੈ। ਜਾਣੋ ਤੁਹਾਡੇ ਅਧਿਕਾਰਾਂ ਬਾਰੇ:-

ਟ੍ਰੈਫਿਕ ਪੁਲਿਸ ਕੀ ਮੰਗ ਸਕਦੀ ਹੈ?

ਜੇ ਕੋਈ ਟ੍ਰੈਫਿਕ ਪੁਲਿਸ ਤੁਹਾਨੂੰ ਰੋਕਦੀ ਹੈ, ਤਾਂ ਉਹ ਤੁਹਾਡੇ ਤੋਂ ਪਹਿਲਾਂ ਡਰਾਈਵਿੰਗ ਲਾਇਸੈਂਸ ਦੀ ਮੰਗ ਕਰੇਗੀ। ਇਸ ਲਈ ਹਮੇਸ਼ਾਂ ਆਪਣੇ ਕੋਲ ਲਾਇਸੈਂਸ ਰੱਖੋ। ਹੇਠਾਂ ਦਿੱਤੇ ਦਸਤਾਵੇਜ਼ਾਂ ਦੀ ਅਸਲ ਕਾਪੀ ਰੱਖਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਆਵਾਜਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਆਦੇਸ਼ ਮੁਤਾਬਕ Digilocker ਜਾਂ mParivahan ਐਪ ਵਿੱਚ ਰੱਖੇ ਦਸਤਾਵੇਜ਼ ਵੀ ਜਾਇਜ਼ ਹਨ। ਜੇ ਤੁਸੀਂ ਮੋਬਾਈਲ 'ਚ ਸੇਵ ਕੀਤੇ ਦਸਤਾਵੇਜ਼ਾਂ ਦੀਆਂ ਫੋਟੋਆਂ ਦਿਖਾਉਂਦੇ ਹੋ, ਤਾਂ ਉਹ ਅਵੈਧ ਹਨ।

1. ਰਜਿਸਟ੍ਰੇਸ਼ਨ ਸਰਟੀਫਿਕੇਟ (RC)
2. ਪ੍ਰਦੂਸ਼ਣ ਅੰਡਰ ਕੰਟਰੋਲ ਸਰਟੀਫਿਕੇਟ (PUC)
3. ਡ੍ਰਾਇਵਿੰਗ ਲਾਇਸੈਂਸ (DL)
4. ਕਾਰ ਬੀਮਾ ਪਾਲਸੀ ਦਸਤਾਵੇਜ਼

ਟ੍ਰੈਫਿਕ ਪੁਲਿਸ ਦੇ ਕੀ ਅਧਿਕਾਰ

1. ਜੇ ਟ੍ਰੈਫਿਕ ਪੁਲਿਸ ਤੁਹਾਨੂੰ ਰੋਕਦੀ ਹੈ ਤੇ ਸ਼ੱਕੀ ਲੱਗਣ 'ਤੇ ਤੁਹਾਡੇ ਤੋਂ ਉੱਪਰ ਦੱਸੇ ਦਸਤਾਵੇਜ਼ਾਂ ਦੀ ਮੰਗ ਕੀਤੀ ਜਾ ਸਕਦੀ ਹੈ।

2. ਜੇ ਤੁਸੀਂ ਨਿਯਮ ਦੀ ਉਲੰਘਣਾ ਕੀਤੀ ਹੈ ਤਾਂ ਟ੍ਰੈਫਿਕ ਕਰਮਚਾਰੀ ਤੁਹਾਡੇ ਵਾਹਨ ਨੂੰ ਜ਼ਬਤ ਕਰ ਸਕਦਾ ਹੈ।

3. ਟ੍ਰੈਫਿਕ ਪੁਲਿਸ ਅਧਿਕਾਰੀ ਨੂੰ ਤੁਹਾਡਾ ਲਾਇਸੈਂਸ ਜ਼ਬਤ ਕਰਨ ਦਾ ਅਧਿਕਾਰ ਹੈ, ਪਰ ਬਦਲੇ ਵਿੱਚ ਉਹ ਤੁਹਾਨੂੰ ਇੱਕ ਰਸੀਦ ਵੀ ਦੇਵੇਗਾ।

4. ਜੇ ਤੁਸੀਂ ਵਾਹਨ ਚਲਾਉਂਦੇ ਸਮੇਂ ਸੀਮਤ ਮਾਤਰਾ ਵਿੱਚ ਅਲਕੋਹਲ ਜਾਂ ਕਿਸੇ ਵੀ ਵਰਜਿਤ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਹੈ, ਤਾਂ ਤੁਹਾਨੂੰ ਬਗੈਰ ਵਾਰੰਟ ਗ੍ਰਿਫਤਾਰ ਕੀਤਾ ਜਾ ਸਕਦਾ ਹੈ।

ਹੁਣ ਜਾਣੋ ਤੁਹਾਡੇ ਅਧਿਕਾਰ ਕੀ ਹਨ?

ਜੇ ਟ੍ਰੈਫਿਕ ਪੁਲਿਸ ਵਾਲਾ ਤੁਹਾਨੂੰ ਰੋਕਦਾ ਹੈ, ਤਾਂ ਤੁਸੀਂ ਉਸ ਦਾ ਪਛਾਣ ਪੱਤਰ ਪੁੱਛ ਸਕਦੇ ਹੋ, ਤੁਸੀਂ ਉਸ ਦਾ ਬੈਲਟ ਨੰਬਰ ਜਾਂ ਨਾਂ ਨੋਟ ਕਰ ਸਕਦੇ ਹੋ, ਜੇ ਬੈਲਟ ਨਹੀਂ ਹੈ, ਤਾਂ ਤੁਸੀਂ ਇੱਕ ਆਈਡੀ ਕਾਰਡ ਦੀ ਮੰਗ ਕਰ ਸਕਦੇ ਹੋ। ਜੇ ਪੁਲਿਸ ਕਰਮਚਾਰੀ ਇਨ੍ਹਾਂ ਸਾਰੀਆਂ ਗੱਲਾਂ ਤੋਂ ਇਨਕਾਰ ਕਰ ਦਿੰਦਾ ਹੈ, ਤਾਂ ਤੁਹਾਨੂੰ ਦਸਤਾਵੇਜ਼ ਨਾ ਦਿਖਾਉਣ ਦਾ ਅਧਿਕਾਰ ਹੈ।

ਮੋਟਰ ਵਹੀਕਲ ਐਕਟ ਦੀ ਧਾਰਾ 130 ਮੁਤਾਬਕ, ਜੇ ਕੋਈ ਪੁਲਿਸ ਅਧਿਕਾਰੀ ਤੁਹਾਨੂੰ ਦਸਤਾਵੇਜ਼ ਦਿਖਾਉਣ ਲਈ ਕਹਿੰਦਾ ਹੈ, ਤਾਂ ਤੁਹਾਨੂੰ ਸਿਰਫ ਲਾਇਸੈਂਸ ਦਿਖਾਉਣਾ ਪਏਗਾ। ਬਾਕੀ ਦਸਤਾਵੇਜ਼ ਦਿਖਾਉਣਾ ਤੁਹਾਡੀ ਇੱਛਾ 'ਤੇ ਨਿਰਭਰ ਕਰਦਾ ਹੈ। ਇਸ ਦੇ ਨਾਲ ਹੀ ਕਾਗਜ਼ਾਤ ਦੀ ਮੰਗ ਕਰਨ ਵਾਲਾ ਸਮਰੱਥ ਅਧਿਕਾਰੀ ਵਰਦੀ 'ਚ ਹੋਣਾ ਚਾਹੀਦਾ ਹੈ।

ਜੇ ਪੁਲਿਸ ਅਧਿਕਾਰੀ ਤੁਹਾਡਾ ਲਾਇਸੈਂਸ ਜ਼ਬਤ ਕਰ ਲੈਂਦਾ ਹੈ, ਤਾਂ ਤੁਹਾਨੂੰ ਟ੍ਰੈਫਿਕ ਪੁਲਿਸ ਵਿਭਾਗ ਤੋਂ ਰਸੀਦ ਦੀ ਮੰਗ ਕਰਨ ਦਾ ਅਧਿਕਾਰ ਹੈ।

ਜੇ ਤੁਸੀਂ ਕਾਰ ਦੇ ਅੰਦਰ ਬੈਠੇ ਹੋ, ਤਾਂ ਟ੍ਰੈਫਿਕ ਪੁਲਿਸ ਤੁਹਾਡੇ ਵਾਹਨ ਨੂੰ ਕਰੇਨ ਨਾਲ ਨਹੀਂ ਖਿੱਚ ਸਕਦੀ।

ਜੇ ਤੁਹਾਨੂੰ ਲੱਗਦਾ ਹੈ ਕਿ ਟ੍ਰੈਫਿਕ ਦੇ ਪੁਲਿਸ ਮੁਲਾਜ਼ਮਾਂ ਨੇ ਜਾਂਚ ਦੌਰਾਨ ਤੁਹਾਡੇ ਨਾਲ ਸਹੀ ਢੇਗ ਨਾਲ ਪੇਸ਼ ਨਹੀਂ ਆਇਆ, ਜਾਂ ਗਲਤ ਵਿਵਹਾਰ ਕੀਤਾ ਹੈ, ਤਾਂ ਤੁਸੀਂ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਆਨਲਾਈਨ ਸ਼ਿਕਾਇਤ ਕਰ ਸਕਦੇ ਹੋ।

ਟ੍ਰੈਫਿਕ ਪੁਲਿਸ ਕਰਮਚਾਰੀ ਸਿਰਫ ਤੁਹਾਡਾ ਚਲਾਨ ਕੱਟ ਸਕਦਾ ਹੈ ਜੇ ਉਸ ਕੋਲ ਸਰਕਾਰ ਵਲੋਂ ਜਾਰੀ ਕੀਤੀ ਗਈ ਚਲਾਨ ਦੀ ਕਿਤਾਬ ਜਾਂ ਈ-ਚਲਾਨ ਮਸ਼ੀਨ ਹੈ।

ਜੇ ਚਲਾਨ ਕੱਟਣ ਵਾਲਾ ਪੁਲਿਸ ਮੁਲਾਜ਼ਮ ਸਬ ਇੰਸਪੈਕਟਰ ਜਾਂ ਇਸ ਤੋਂ ਉੱਪਰ ਦਾ ਦਰਜਾ ਰੱਖਦਾ ਹੈ, ਤਾਂ ਤੁਸੀਂ ਚਲਾਨ ਦੀ ਰਕਮ ਮੌਕੇ 'ਤੇ ਜਮ੍ਹਾ ਕਰ ਸਕਦੇ ਹੋ।

ਪੁਲਿਸ ਅਧਿਕਾਰੀ ਤੁਹਾਨੂੰ ਜਾਂਚ ਦੇ ਦੌਰਾਨ ਕਾਰ ਤੋਂ ਬਾਹਰ ਆਉਣ ਲਈ ਮਜਬੂਰ ਨਹੀਂ ਕਰ ਸਕਦਾ ਤੇ ਨਾ ਹੀ ਜ਼ਬਰਦਸਤੀ ਤੁਹਾਡੀ ਕਾਰ ਦੀ ਚਾਬੀ ਖੋਹ ਸਕਦਾ ਹੈ।

ਇਹ ਵੀ ਪੜ੍ਹੋ: ਭਾਰਤ ਦੀਆਂ ਸੁਰੱਖਿਅਤ ਕਾਰਾਂ 'ਚ ਸ਼ੁਮਾਰ Nissan Magnite, ਬੇਹੱਦ ਘੱਟ ਕੀਮਤ ’ਚ ਵੀ ਕਮਾਲ ਦੇ ਸੇਫ਼ਟੀ ਫ਼ੀਚਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ
Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ
One Nation One Election:  ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
One Nation One Election: ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
Ambani Adani Net Worth: ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Advertisement
ABP Premium

ਵੀਡੀਓਜ਼

Jagjit Singh Dhallewal|Darshanpal|ਕਿਸਾਨਾਂ ਨੂੰ ਇਕੱਠੇ ਹੋਣ 'ਚ ਕਿਉਂ ਲੱਗ ਰਿਹਾ ਸਮਾਂ, ਦਰਸ਼ਨਪਾਲ ਨੇ ਖੌਲੇ ਰਾਜ਼Police Station Blast| ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮJagjit Singh Dhallewal | Shabad Kirtan | ਖਨੌਰੀ ਬਾਰਡਰ 'ਤੇ ਇਲਾਹੀ ਕੀਰਤਨ ਦਾ ਪ੍ਰਵਾਹSKM Meeting | Jagjit Singh Dhallewal | ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਮੀਟਿੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ
Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ
One Nation One Election:  ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
One Nation One Election: ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
Ambani Adani Net Worth: ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਖੰਨਾ ਦੇ ਨੌਜਵਾਨ ਦੀ ਹਾਦਸੇ ਤੋਂ ਇੱਕ ਦਿਨ ਪਹਿਲਾਂ ਘਰ ਹੋਈ ਸੀ ਗੱਲ਼...
ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਖੰਨਾ ਦੇ ਨੌਜਵਾਨ ਦੀ ਹਾਦਸੇ ਤੋਂ ਇੱਕ ਦਿਨ ਪਹਿਲਾਂ ਘਰ ਹੋਈ ਸੀ ਗੱਲ਼...
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ, ‘ਕੌਮੀ ਖੇਤੀ ਮਾਰਕੀਟਿੰਗ ਨੀਤੀ’ 'ਤੇ ਬਣਾਈ ਜਾਵੇਗੀ ਰਣਨੀਤੀ, ਕਿਸਾਨ ਵੀ ਹੋਏ ਚੌਕਸ
ਪੰਜਾਬ ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ, ‘ਕੌਮੀ ਖੇਤੀ ਮਾਰਕੀਟਿੰਗ ਨੀਤੀ’ 'ਤੇ ਬਣਾਈ ਜਾਵੇਗੀ ਰਣਨੀਤੀ, ਕਿਸਾਨ ਵੀ ਹੋਏ ਚੌਕਸ
Embed widget