ਪੜਚੋਲ ਕਰੋ
ਕੋਰੋਨਾ ਦੇ ਕਹਿਰ 'ਚ ਅਮਰੀਕਾ ਦਾ ਵੱਡਾ ਐਲਾਨ, ਟਰੰਪ ਨੇ ਘੜੀ ਨਵੀਂ ਯੋਜਨਾ
ਕੋਰੋਨਾਵਾਇਰਸ ਤੋਂ ਪ੍ਰਭਾਵਿਤ ਦੇਸ਼ਾਂ ‘ਚ ਅਮਰੀਕਾ ਸਭ ਤੋਂ ਅੱਗੇ ਹੈ। ਅਜਿਹੀ ਸਥਿਤੀ ‘ਚ ਟਰੰਪ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਬੰਦ ਰਹਿਣ ਨਾਲ ਅਰਥ ਵਿਵਸਥਾ ਖ਼ਰਾਬ ਹੋ ਜਾਵੇਗੀ। ਟਰੰਪ ਨੇ ਗਵਰਨਰਾਂ ਨੂੰ ਆਪਣੇ ਰਾਜਾਂ ਤੋਂ ਲੌਕਡਾਊਨ ਹਟਾਉਣ ਬਾਰੇ ਫੈਸਲਾ ਲੈਣ ਲਈ ਕਿਹਾ ਹੈ।
ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਲੋਬਲ ਕੋਰੋਨਾਵਾਇਰਸ ਮਹਾਮਾਰੀ ਨਾਲ ਪ੍ਰਭਾਵਿਤ ਦੇਸ਼ ਦੀ ਆਰਥਿਕਤਾ ਨੂੰ ਦੁਬਾਰਾ ਖੋਲ੍ਹਣ ਲਈ ਨਵੀਂ ਪੜਾਅ ਯੋਜਨਾ ਪੇਸ਼ ਕੀਤੀ ਹੈ। ਉਨ੍ਹਾਂ ਨੇ ਰਾਜਪਾਲਾਂ ਨੂੰ ਆਪਣੇ ਰਾਜਾਂ ‘ਚ ਪਾਬੰਦੀਆਂ ਹਟਾਉਣ ਬਾਰੇ ਫੈਸਲਾ ਕਰਨ ਦੀ ਇਜਾਜ਼ਤ ਦਿੱਤੀ ਹੈ। ਅਮਰੀਕਾ ਦੀ 95 ਪ੍ਰਤੀਸ਼ਤ ਤੋਂ ਵੱਧ ਆਬਾਦੀ ਇਸ ਸਮੇਂ ਉਨ੍ਹਾਂ ਦੇ ਘਰਾਂ ‘ਚ ਬੰਦ ਹੈ ਤੇ 2.2 ਕਰੋੜ ਤੋਂ ਵੱਧ ਅਮਰੀਕੀ ਬੇਰੁਜ਼ਗਾਰੀ ਭੱਤੇ ਲਈ ਬਿਨੈ ਕਰ ਚੁੱਕੇ ਹਨ। ਅਮਰੀਕਾ ਵਿੱਚ 6,40,000 ਤੋਂ ਵੱਧ ਅਮਰੀਕੀ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਤੇ 31,000 ਤੋਂ ਵੱਧ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ।
ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਰਥਿਕ ਦਬਾਅ ਹੇਠ ਲੰਬੇ ਸਮੇਂ ਤੋਂ ਲਟਕਣ ਦਾ ਜਨਤਕ ਸਿਹਤ ‘ਤੇ ਡੂੰਘਾ ਅਸਰ ਪਏਗਾ। ਉਨ੍ਹਾਂ ਕਿਹਾ ਕਿ ਜੇਕਰ ਜ਼ਮੀਨੀ ਹਾਲਾਤ ਠੀਕ ਰਹੇ ਤਾਂ ਤੰਦਰੁਸਤ ਅਮਰੀਕੀ ਕੰਮ ‘ਤੇ ਵਾਪਸ ਆਉਣ ਦੇ ਯੋਗ ਹੋਣਗੇ। ਉਨ੍ਹਾਂ ਕਿਹਾ, “ਪੂਰੀ ਤਰ੍ਹਾਂ ਬੰਦ ਕਰਨ ਦੀ ਬਜਾਏ ਅਸੀਂ ਉੱਚ ਜੋਖਮ ਵਾਲੇ ਲੋਕਾਂ ਨੂੰ ਵੱਖ ਕਰਨ ‘ਤੇ ਧਿਆਨ ਕੇਂਦਰਤ ਕਰਾਂਗੇ।“ ਰਾਸ਼ਟਰਪਤੀ ਨੇ ਕਿਹਾ, “ਕੁਝ ਵਿਗਿਆਨੀ ਮੰਨਦੇ ਹਨ ਜੇ ਵਾਇਰਸ ਵਾਪਸ ਆ ਜਾਂਦੇ ਹਨ, ਤਾਂ ਇਹ ਦਿਸ਼ਾ ਨਿਰਦੇਸ਼ ਦੇਸ਼ ਨੂੰ ਇਹ ਯਕੀਨੀ ਬਣਾਉਣਗੇ ਕਿ ਇਹ ਜਾਰੀ ਰਹੇ ਤਾਂ ਜੋ ਅਸੀਂ ਜਲਦੀ ਇਸ ਚੋਂ ਬਾਹਰ ਆ ਸਕੀਏ।“
ਇਨ੍ਹਾਂ ਦਿਸ਼ਾ-ਨਿਰਦੇਸ਼ਾਂ ‘ਚ ਹਸਪਤਾਲਾਂ ਦੇ ਨਵੇਂ ਸਰੋਤਾਂ, ਜਾਂਚਾਂ ਅਤੇ ਰਾਜਾਂ ਦੇ ਸੰਪੂਰਨ ਹੋਣ ਬਾਰੇ ਸਪਸ਼ਟ ਮਾਪਦੰਡ ਹਨ। ਪਹਿਲੇ ਪੜਾਅ ਲਈ ਦਿਸ਼ਾ ਨਿਰਦੇਸ਼ ਸਿਫਾਰਸ਼ ਕਰਦੇ ਹਨ ਕਿ ਜੇ ਫਲੂ ਵਰਗੇ ਲੱਛਣਾਂ ਅਤੇ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ 14 ਦਿਨਾਂ ਤੱਕ ਘੱਟ ਜਾਂਦੀ ਹੈ, ਤਾਂ ਸ਼ਹਿਰ, ਘਰਾਂ ‘ਚ ਰਹਿਣ ਦੇ ਹੁਕਮ ਤੇ ਹੋਰ ਪਾਬੰਦੀਆਂ ਹਟਾ ਸਕਦਾ ਹੈ।
ਦੂਜੇ ਪੜਾਅ ‘ਚ ਇੱਕ ਥਾਂ ‘ਤੇ ਸੰਵੇਦਨਸ਼ੀਲ ਲੋਕਾਂ ਨੂੰ ਪਨਾਹ ਦੇਣਾ, ਉਨ੍ਹਾਂ ਨੂੰ ਘਰਾਂ ਤੋਂ ਕੰਮ ਕਰਨ ਲਈ ਪ੍ਰੇਰਿਤ ਕਰਨਾ, ਅਤੇ ਜਨਤਕ ਥਾਂਵਾਂ ਨੂੰ ਵਾਇਰਸ ਲਈ ਬੰਦ ਰੱਖਣਾ ਸ਼ਾਮਲ ਹੈ।
ਤੀਜਾ ਪੜਾਅ ਹੈ ਸਫਾਈ ਬਣਾਈ ਰੱਖਣ ਦੇ ਨਾਲ-ਨਾਲ ਸਧਾਰਣਤਾ ਨੂੰ ਬਹਾਲ ਕਰਨਾ। ਸਫਾਈ ਦੇ ਇਨ੍ਹਾਂ ਨਿਯਮਾਂ ‘ਚ ਲੋਕਾਂ ਵਿਚਕਾਰ ਦੂਰੀ ਬਣਾਈ ਰੱਖਣਾ ਸ਼ਾਮਲ ਹੈ ਕਿਉਂਕਿ ਬਿਨਾਂ ਕਿਸੇ ਲੱਛਣਾਂ ਦੇ ਲੋਕਾਂ ‘ਚ ਇਹ ਬਿਮਾਰੀ ਫੈਲਾਉਣ ਦੇ ਮੁੱਦੇ ਅਜੇ ਵੀ ਬਾਕੀ ਹਨ।
ਟਰੰਪ ਨੇ ਵ੍ਹਾਈਟ ਹਾਊਸ ਦੀ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ, “ਸਾਡੇ ਕੋਲ ਵਿਸ਼ਵ ਦੇ ਇਤਿਹਾਸ ਦੀ ਸਭ ਤੋਂ ਵੱਡੀ ਆਰਥਿਕਤਾ ਹੈ। ਅਸੀਂ ਇਸ ਯੁੱਧ ਨੂੰ ਜਿੱਤਣ ਲਈ ਇਸਨੂੰ ਬੰਦ ਕਰ ਦਿੱਤਾ ਹੈ ਅਤੇ ਹੁਣ ਅਸੀਂ ਇਸ ਨੂੰ ਜਿੱਤਣ ਦੇ ਪੱਖ ਵਿੱਚ ਹਾਂ। ਸਾਡਾ ਦਰਸ਼ਣ ਅਰਥਚਾਰੇ ਨੂੰ ਤਿੰਨ ਪੜਾਵਾਂ ‘ਚ ਖੋਲ੍ਹਣਾ ਹੈ। ਅਸੀਂ ਸਭ ਕੁਝ ਇਕੋ ਵੇਲੇ ਨਹੀਂ ਖੋਲ੍ਹ ਰਹੇ, ਪਰ ਇੱਕ ਸਮੇਂ ‘ਚ ਸਾਵਧਾਨੀ ਨਾਲ ਕਦਮ ਚੁੱਕ ਰਹੇ ਹਾਂ ਅਤੇ ਕੁਝ ਰਾਜ ਦੂਜਿਆਂ ਨਾਲੋਂ ਤੇਜ਼ੀ ਨਾਲ ਖੋਲ੍ਹ ਸਕਣਗੇ।“
(ਸ੍ਰੋਤ: ਕੌਮਾਂਤਰੀ ਖਬਰ ਏਜੰਸੀਆਂ)
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਬਾਲੀਵੁੱਡ
ਤਕਨਾਲੌਜੀ
Advertisement