ਪੜਚੋਲ ਕਰੋ
96 ਹਜ਼ਾਰ ਤੋਂ ਵੱਧ ਮੌਤਾਂ ਮਗਰੋਂ ਝੁਕ ਗਿਆ ਅਮਰੀਕੀ ਰਾਸ਼ਟਰੀ ਝੰਡਾ
ਪ੍ਰਤੀਨਿਧ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਅਤੇ ਸੈਨੇਟਰ ਚੱਕ ਸ਼ੂਮਰ ਨੇ ਟਰੰਪ ਨੂੰ ਚਿੱਠੀ ਲਿੱਖ ਅਪੀਲ ਕੀਤੀ ਸੀ।

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਕਿਹਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ (coronavirus epidemic) ਦੇ ਬਾਅਦ ਦੇਸ਼ ‘ਚ 95,000 ਤੋਂ ਵੱਧ ਲੋਕਾਂ ਦੀ ਮੌਤ ਹੋਈ। ਇਸ ਤੋਂ ਬਾਅਦ ਸੋਗ ਵਿਚ ਅਗਲੇ 3 ਦਿਨਾਂ ਤਕ ਯੂਐਸ (America) ਦਾ ਰਾਸ਼ਟਰੀ ਝੰਡਾ (national flag) ਅੱਧਾ ਝੁਕਿਆ ਰਹੇਗਾ। ਉਨ੍ਹਾਂ ਕਿਹਾ ਕਿ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਦੀ ਯਾਦ ਵਿਚ ਮਨਾਏ ਜਾਣ ਵਾਲੇ ਯਾਦਗਾਰੀ ਦਿਵਸ ਤਕ ਝੰਡਾ ਅੱਧਾ ਝੁਕਿਆ ਰਹੇਗਾ। ਦੱਸ ਦਈਏ ਕਿ ਡੈਮੋਕਰੇਟਿਕ ਨੇਤਾਵਾਂ ਨੇ ਬੇਨਤੀ ਕੀਤੀ ਸੀ ਕਿ ਸੰਕਰਮਣ ਕਾਰਨ ਇੱਕ ਲੱਖ ਲੋਕਾਂ ਦੀ ਮੌਤ ਤੋਂ ਬਾਅਦ ਸੋਗ ਦਿਵਸ ਮਨਾਇਆ ਜਾਵੇ। ਦੱਸ ਦੇਈਏ ਕਿ ਚੀਨ ਤੋਂ ਫੈਲਿਆ ਕੋਰੋਨਾ ਨੇ ਪੂਰੀ ਦੁਨੀਆ ਵਿੱਚ ਆਪਣਾ ਪ੍ਰਕੋਪ ਵਿਖਾਇਆ ਹੈ। ਕੋਰੋਨਾਵਾਇਰਸ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਅਮਰੀਕਾ ਹੈ। ਅਮਰੀਕਾ ਵਿਚ 1,620,902 ਲੋਕ ਵਾਇਰਸ ਦਾ ਸ਼ਿਕਾਰ ਹੋਏ, ਜਦੋਂ ਕਿ ਇਸ ਮਹਾਮਾਰੀ ਕਾਰਨ 96,354 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
" ਮੈਂ ਕੋਰੋਨਾਵਾਇਰਸ ਨਾਲ ਮਾਰੇ ਅਮਰੀਕੀਆਂ ਦੀ ਯਾਦ ਵਿੱਚ ਸਾਰੀਆਂ ਸੰਘੀ ਇਮਾਰਤਾਂ ਤੇ ਰਾਸ਼ਟਰੀ ਸਮਾਰਕਾਂ ਵਿੱਚ 3 ਦਿਨਾਂ ਲਈ ਅੱਧੇ ਝੰਡੇ ਨੂੰ ਝੰਡਾ ਲਾਉਣ ਦਾ ਹੁਕਮ ਦੇ ਰਿਹਾ ਹਾਂ। "
-ਡੋਨਾਲਡ ਟਰੰਪ, ਅਮਰੀਕੀ ਰਾਸ਼ਟਰਪਤੀ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















