ਪੜਚੋਲ ਕਰੋ
Advertisement
ਟੀਚਰ ਨੇ ਬੱਚਿਆਂ ਨੂੰ ਸ਼ਾਨਦਾਰ ਅੰਦਾਜ਼ 'ਚ ਸਿਖਾਇਆ 9 ਦਾ ਪਹਾੜਾ, ਅਨੰਦ ਮਹਿੰਦਰਾ ਵੀ ਰਹਿ ਗਏ ਹੈਰਾਨ
ਕਾਰੋਬਾਰੀ ਆਨੰਦ ਮਹਿੰਦਰਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹਨ। ਉਸ ਦੀ ਹਰ ਪੋਸਟ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਉਹ ਟਵਿੱਟਰ 'ਤੇ ਮਜ਼ਾਕੀਆ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਦੇ ਵ੍ਹੱਟਸਐਪ ਅੰਡਰ ਬਾਕਸ ਤੋਂ ਮਜ਼ੇਦਾਰ ਵੀਡੀਓ ਸਾਹਮਣੇ ਆਈ ਹੈ।
ਨਵੀਂ ਦਿੱਲੀ: ਕਾਰੋਬਾਰੀ ਆਨੰਦ ਮਹਿੰਦਰਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹਨ। ਉਸ ਦੀ ਹਰ ਪੋਸਟ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਉਹ ਟਵਿੱਟਰ 'ਤੇ ਮਜ਼ਾਕੀਆ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਦੇ ਵ੍ਹੱਟਸਐਪ ਅੰਡਰ ਬਾਕਸ ਤੋਂ ਮਜ਼ੇਦਾਰ ਵੀਡੀਓ ਸਾਹਮਣੇ ਆਈ ਹੈ। ਇੱਕ ਅਧਿਆਪਕ ਨੇ ਬੱਚਿਆਂ ਨੂੰ ਵਧੀਆ ਤਰੀਕੇ ਨਾਲ 9 ਦਾ ਪਹਾੜਾ ਸਿਖਾਇਆ। ਆਨੰਦ ਮਹਿੰਦਰਾ ਵੀ ਅਧਿਆਪਕ ਦੇ ਇਸ ਸ਼ਾਰਟਕੱਟ ਨੂੰ ਵੇਖ ਕੇ ਹੈਰਾਨ ਰਹਿ ਗਏ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਧਿਆਪਕ ਬੱਚਿਆਂ ਨੂੰ 9 ਦਾ ਟੇਬਲ ਸਿਖਾਉਣ ਲਈ ਇੱਕ ਬੱਚੇ ਨੂੰ ਖੜ੍ਹਾ ਕਰਦੀ ਹੈ। ਬੋਰਡ 'ਤੇ ਲਿਖਿਆ ਹੋਇਆ ਹੈ, "ਸਾਡਾ ਹੱਥ ਕੈਲਕੁਲੇਟਰ" ਅਧਿਆਪਕ ਬੱਚਿਆਂ ਨੂੰ ਉਂਗਲੀਆਂ ਨਾਲ 9 ਦਾ ਪਹਾੜਾ ਸਿਖਾਉਂਦੀ ਹੈ। ਪਹਾੜਿਆਂ ਨੂੰ ਯਾਦ ਕਰਨ ਲਈ ਤੁਸੀਂ ਕਦੇ ਅਜਿਹਾ ਮਜ਼ੇਦਾਰ ਤਰੀਕਾ ਨਹੀਂ ਵੇਖਿਆ ਹੋਵੇਗਾ।
ਵੀਡੀਓ ਨੂੰ ਟਵੀਟ ਕਰਦਿਆਂ ਅਨੰਦ ਮਹਿੰਦਰਾ ਨੇ ਲਿਖਿਆ, “ਕੀ? ਮੈਨੂੰ ਇਸ ਸ਼ਾਰਟ-ਕੱਟ ਬਾਰੇ ਬਿਲਕੁਲ ਨਹੀਂ ਪਤਾ ਸੀ। ਕਾਸ਼ ਮੇਰਾ ਗਣਿਤ ਦਾ ਅਧਿਆਪਕ ਵੀ ਇਸ ਤਰਾਂ ਦਾ ਹੁੰਦਾ। ਮੈਂ ਵੀ ਇਸ ਵਿਸ਼ੇ 'ਚ ਬਿਹਤਰ ਹੋ ਸਕਦਾ ਸੀ।''Whaaaat? I didn’t know about this clever shortcut. Wish she had been MY math teacher. I probably would have been a lot better at the subject! #whatsappwonderbox pic.twitter.com/MtS2QjhNy3
— anand mahindra (@anandmahindra) January 22, 2020
22 ਜਨਵਰੀ ਨੂੰ ਸ਼ੇਅਰ ਕੀਤੇ ਇਸ ਵੀਡੀਓ ਨੂੰ ਹੁਣ ਤੱਕ 13 ਹਜ਼ਾਰ ਤੋਂ ਵੱਧ ਵਿਯੂਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ 'ਚ ਇਸ ਵੀਡੀਓ ਦੇ 3 ਹਜ਼ਾਰ ਤੋਂ ਜ਼ਿਆਦਾ ਲਾਈਕ ਤੇ ਹਜ਼ਾਰ ਤੋਂ ਵੱਧ ਰੀ-ਟਵੀਟ ਮਿਲੇ ਹਨ।Whaaaat? I didn’t know about this clever shortcut. Wish she had been MY math teacher. I probably would have been a lot better at the subject! #whatsappwonderbox pic.twitter.com/MtS2QjhNy3
— anand mahindra (@anandmahindra) January 22, 2020
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement