ਨਵੀਂ ਦਿੱਲੀ: ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 2020-21 ਦਾ ਆਮ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਬਜਟ 'ਚ ਅਜਿਹਾ ਐਲਾਨ ਕੀਤਾ ਗਿਆ ਹੈ, ਜਿਸ ਨਾਲ ਰੋਜ਼ਾਨਾ ਜ਼ਰੂਰਤ ਦੀਆਂ ਕਈ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ। ਇਨ੍ਹਾਂ 'ਚੋਂ ਰਸੋਈ ਦੇ ਸਾਮਾਨ ਤੋਂ ਲੈ ਕੇ ਫਰਨੀਚਰ, ਫੁਟਵੀਅਰ ਤੇ ਬੱਚਿਆਂ ਦੇ ਖਿਡੌਣੇ ਤੱਕ ਸ਼ਾਮਲ ਹਨ। ਉੱਥੇ ਹੀ ਸਪੋਰਟਸ ਗੁੱਡਸ ਤੇ ਮਾਈਕਰੋਫੋਨ ਜਿਹੀਆਂ ਚੀਜ਼ਾਂ ਸਸਤੀਆਂ ਹੋ ਜਾਣਗੀਆਂ।


ਕਿਚਨ ਇੰਗ੍ਰੀਡਿਅੰਟਸ ਜਿਵੇਂ ਕਿ ਤੇਲ, ਬਟਰ ਘਿਓ, ਪਨੀਰ ਬਟਰ, ਮੱਕਾ, ਸੋਇਆ ਫਾਇਬਰ, ਸੋਇਆ ਪ੍ਰੋਟੀਨ, ਅਖਰੋਟ ਆਦਿ 'ਤੇ ਮਹਿੰਗਾਈ ਦਾ ਅਸਰ ਪੈਣ ਵਾਲਾ ਹੈ। ਕਿਚਨ ਅਪਲਾਇੰਸ ਜਿਨ੍ਹਾਂ 'ਚ ਵਾਟਰ ਫਿਲਟਰ, ਫੂਡ ਗ੍ਰਾਇੰਡਰ, ਅੋਵਨ, ਕੁਕਰ, ਗ੍ਰਿਲਰ, ਰੋਸਟਰ ਸ਼ਾਮਲ ਹਨ, ਜਿਹੀਆਂ ਚੀਜ਼ਾ ਵੀ ਮਹਿੰਗੀਆਂ ਹੋ ਸਕਦੀਆਂ ਹਨ।

ਇਸ ਨਾਲ ਸੱਜਣਾ ਸਵਰਨਾ ਵੀ ਮਹਿੰਗਾ ਪਵੇਗਾ। ਵਾਲਾਂ ਨਾਲ ਜੁੜੀਆਂ ਕਈ ਚੀਜ਼ਾਂ ਮਹਿੰਗੀਆਂ ਹੋਣਗੀਆਂ। ਫਰਨੀਚਰ ਦਾ ਸਾਮਾਨ ਵੀ ਮਹਿੰਗਾ ਹੋਵੇਗਾ। ਸਿਰਫ ਨਿਊਜ਼ਪ੍ਰਿੰਟ, ਸਪੋਰਟਸ ਗੁਡਸ, ਮਾਈਕ੍ਰੋਫੋਨ, ਇਲੈਕਟ੍ਰਿਕ ਵਾਹਨ, ਰਾਅ ਸ਼ੂਗਰ, ਪਲਾਸਟਿਕ ਕੈਮੀਕਲ ਆਦਿ ਸਸਤੇ ਹੋਣਗੇ।