ਪੜਚੋਲ ਕਰੋ
Advertisement
ਉਨਾਓ ਬਲਾਤਕਾਰ ਕੇਸ: ਪੀੜਤਾ ਦੇ ਪਿਓ ਦੀ ਮੌਤ ਦੇ ਮਾਮਲੇ 'ਚ ਕੁਲਦੀਪ ਸਿੰਘ ਸੇਂਗਰ ਦੋਸ਼ੀ ਸਣੇ 7 ਦੋਸ਼ੀ, 4 ਬਰੀ
ਸੱਤ ਲੋਕਾਂ ਨੂੰ ਗੈਰ-ਇਦਾਤਨ ਕਤਲ ਦੇ ਮਾਮਲੇ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੋਸ਼ੀਆਂ ਦੀ ਸਜ਼ਾ ‘ਤੇ 12 ਮਾਰਚ ਨੂੰ ਬਹਿਸ ਹੋਵੇਗੀ।
ਨਵੀਂ ਦਿੱਲੀ: ਕੁਲਦੀਪ ਸਿੰਘ ਸੇਂਗਰ ਨੂੰ ਤੀਸ ਹਜ਼ਾਰੀ ਅਦਾਲਤ ਨੇ ਉਨਾਓ ਬਲਾਤਕਾਰ ਪੀੜਤਾ ਦੇ ਪਿਤਾ ਦੀ ਕਸਟਡੀ 'ਚ ਮੌਤ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ। 11 ਵਿੱਚੋਂ 4 ਮੁਲਜ਼ਮ ਬਰੀ ਹੋ ਗਏ, ਜਦੋਂਕਿ ਕੁਲਦੀਪ ਸੇਂਗਰ ਸਮੇਤ 7 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਉਸ ਨੂੰ ਦੋਸ਼ੀ ਗੈਰ-ਇਦਾਤਨ ਕਤਲ ਦੇ ਕੇਸ ਤਹਿਤ ਦੋਸ਼ੀ ਠਹਿਰਾਇਆ ਗਿਆ। ਦੋਸ਼ੀਆਂ ਦੀ ਸਜ਼ਾ ‘ਤੇ 12 ਮਾਰਚ ਨੂੰ ਬਹਿਸ ਹੋਵੇਗੀ।
ਅਦਾਲਤ ਨੇ ਕਿਹਾ ਕਿ ਮਾਰਨ ਦਾ ਕੋਈ ਇਰਾਦਾ ਨਹੀਂ ਸੀ, ਪਰ ਮ੍ਰਿਤਕਾ ਦੇ ਪਿਤਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਹ ਅਜ਼ਮਾਇਸ਼ ਚੁਣੌਤੀਪੂਰਨ ਸੀ। ਕੁਲਦੀਪ ਸਿੰਘ ਸੇਂਗਰ ਨੇ ਆਪਣੀ ਰੱਖਿਆ ਲਈ ਤਕਨੀਕ ਦੀ ਪੂਰੀ ਵਰਤੋਂ ਕੀਤੀ, ਪਰ ਚੁਣੌਤੀ ਭਰੇ ਮਾਹੌਲ 'ਚ ਸੀਬੀਆਈ ਨੇ ਚੰਗਾ ਕੰਮ ਕੀਤਾ। ਸੱਤ ਵਿਅਕਤੀਆਂ ਵਿਚ ਜਿਨ੍ਹਾਂ ਨੂੰ ਇਸ ਕੇਸ 'ਚ ਦੋਸ਼ੀ ਠਹਿਰਾਇਆ ਗਿਆ ਹੈ, ਵਿੱਚ ਸੇਂਗਰ ਤੋਂ ਇਲਾਵਾ ਦੋ ਯੂਪੀ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ, ਇਨ੍ਹਾਂ ਵਿੱਚੋਂ ਇੱਕ ਐਸਐਚਓ ਤੇ ਇੱਕ ਸਬ ਇੰਸਪੈਕਟਰ ਹੈ।
ਜਾਣੋ ਕੌਣ ਹੈ ਦੋਸ਼ੀ:Delhi's Tis Hazari Court holds guilty the 7 accused including expelled BJP MLA Kuldeep Singh Senger (who is already convicted in rape case) for the custodial death of Unnao rape victim's father; 4 other acquitted by the Court pic.twitter.com/XJtEw9UDQV
— ANI (@ANI) March 4, 2020
- ਕੁਲਦੀਪ ਸਿੰਘ ਸੇਂਗਰ
- ਕਾਮਤਾ ਪ੍ਰਸਾਦ, ਸਬ ਇੰਸਪੈਕਟਰ
- ਅਸ਼ੋਕ ਸਿੰਘ ਭਦੌਰੀਆ, ਐਸਐਚਓ
- ਵਿਨੀਤ ਮਿਸ਼ਰਾ ਉਰਫ ਵਿਨੈ ਮਿਸ਼ਰਾ
- ਬੀਰੇਂਦਰ ਸਿੰਘ ਉਰਫ ਬਉਆ ਸਿੰਘ
- ਸ਼ਸ਼ੀ ਪ੍ਰਤਾਪ ਸਿੰਘ ਉਰਫ ਸੁਮਨ ਸਿੰਘ
- ਜੈਦੀਪ ਸਿੰਘ ਉਰਫ ਅਤੁੱਲ ਸਿੰਘ
- ਸ਼ਰਦਵੀਰ ਸਿੰਘ
- ਸ਼ੈਲੇਂਦਰ ਸਿੰਘ ਉਰਫ ਟਿੰਕੂ ਸਿੰਘ
- ਰਾਮ ਸ਼ਰਨ ਸਿੰਘ ਉਰਫ ਸੋਨੂੰ ਸਿੰਘ
- ਅਮੀਰ ਖ਼ਾਨ, ਕਾਂਸਟੇਬਲ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement