ਪੜਚੋਲ ਕਰੋ
Advertisement
(Source: ECI/ABP News/ABP Majha)
ਜੁਮੇ ਦੀ ਨਮਾਜ ਨੂੰ ਲੈ ਕੇ ਯੂਪੀ ‘ਚ ਸੁਰੱਖਿਆਬਲ ਚੌਕਸ, ਸੋਸ਼ਲ ਮੀਡੀਆ ‘ਤੇ ਰੱਖੀ ਜਾ ਰਹੀ ਨਜ਼ਰ
ਨਾਗਰਿਕਤਾ ਕਾਨੂੰਨ ਨੂੰ ਲੈ ਕੇ ਪਿਛਲੇ ਹਫਤੇ ਹੋਈ ਹਿੰਸਾ ਤੋਂ ਬਾਅਦ ਅੱਜ ਫੇਰ ਤੋਂ ਇੱਕ ਚੁਣੌਤੀ ਭਰੀਆ ਦਿਨ ਹੈ। ਸ਼ੁਕੱਰਵਾਰ ਹੋਣ ਕਰਕੇ ਅੱਜ ਮਸਜ਼ਿਦਾਂ ‘ਚ ਜੁਮੇ ਦੀ ਨਮਾਜ਼ ਪੜ੍ਹੀ ਜਾਵੇਗੀ। ਜਿਸ ‘ਚ ਹਜ਼ਾਰਾਂ ਦੀ ਭੀੜ ਇੱਕਠਾ ਹੋ ਸਕਦੀ ਹੈ।
ਲਖਨਊ: ਨਾਗਰਿਕਤਾ ਕਾਨੂੰਨ ਨੂੰ ਲੈ ਕੇ ਪਿਛਲੇ ਹਫਤੇ ਹੋਈ ਹਿੰਸਾ ਤੋਂ ਬਾਅਦ ਅੱਜ ਫੇਰ ਤੋਂ ਇੱਕ ਚੁਣੌਤੀ ਭਰੀਆ ਦਿਨ ਹੈ। ਸ਼ੁਕੱਰਵਾਰ ਹੋਣ ਕਰਕੇ ਅੱਜ ਮਸਜ਼ਿਦਾਂ ‘ਚ ਜੁਮੇ ਦੀ ਨਮਾਜ਼ ਪੜ੍ਹੀ ਜਾਵੇਗੀ। ਜਿਸ ‘ਚ ਹਜ਼ਾਰਾਂ ਦੀ ਭੀੜ ਇੱਕਠਾ ਹੋ ਸਕਦੀ ਹੈ। ਪਿਛਲੇ ਹਫਤੇ ਉੱਤਰ ਪ੍ਰਦੇਸ਼ ‘ਚ ਹਿੰਸਾ ਹੋਈ ਸੀ। ਅਜਿਹੇ ‘ਚ ਜੁਮੇ ਦੀ ਨਮਾਜ਼ ਪ੍ਰਸਾਸ਼ਨ ਲਈ ਚੁਣੌਤੀ ਦਾ ਸਮਾਂ ਹੈ।
ਸੂਬੇ ‘ਚ ਸਰੱਖਿਆ ਦੇ ਮੱਦੇਨਜ਼ਰ ਕਈ ਜ਼ਿਿਲ੍ਹਆਂ ‘ਚ ਇੰਟਰਨੈੱਟ ਸੇਵਾ ਨੂੰ ਬੰਦ ਕੀਤਾ ਗਿਆ ਹੈ। ਸੰਵੇਦਨਸ਼ੀਲ ਖੇਤਰਾਂ ‘ਚ ਸੁਰੱਖਿਆ ਵਧਾਈ ਜਾ ਰਹੀ ਹੈ। ਥਾਂ-ਥਾਂ ਫਲਲੈਗ ਮਾਰਚ ਕੀਤਾ ਜਾ ਰਿਹਾ ਹੈ। ਜ਼ਿਿਲ੍ਹਆਂ ਦੇ ਸੀਨੀਅਰ ਅਧਿਕਾਰੀ, ਮੌਲਾਨਾ ਅਤੇ ਮੁਸਲਿਮ ਸੰਗਠਨਾਂ ਦੇ ਨੇਤਾਵਾਂ ਨਾਲ ਮਿਲਕੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰ ਰਹੇ ਹਨ।
ਯੂਪੀ ‘ਚ ਹੋਈ ਹਿੰਸਾ ਨੂੰ ਲੈ ਕੇ ਹੁਣ ਤਕ ਕੁਲ 1113 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 5500 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਿੰਸਕ ਪ੍ਰਦਰਸ਼ਨਾਂ ਦੀ ਅੇਸਆਈਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਡੀਜੀਪੀ ਓਪੀ ਸਿੰਘ ਨੇ ਐਸਆਈਟੀ ਜਾਂਚ ਦੇ ਹੁਕਮ ਦਿੱਤੇ ਹਨ।
ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਸਬੂਤਾਂ ਦੇ ਆਧਾਰ ‘ਤੇ ਹੀ ਕਿਸੇ ਦੀ ਗ੍ਰਿਫ਼ਤਾਰੀ ਕੀਤੀ ਜਾਵੇ ਬੇਕਸੂਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਜ਼ਿਿਲ੍ਹਆਂ ‘ਚ ਸ਼ਰਾਰਤੀ ਅੰਸਰਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਜਿਸ ਦੇ ਲਈ ਪੁਸਿਲ ਨੇ ਵੱਖ-ਵੱਖ ਵਿਕਲਪਾਂ ਦੀ ਮਦਦ ਲਈ ਹੈ। ਪੁਲਿਸ ਵੱਲੋਂ ਸੋਸ਼ਲ ਮੀਡੀਆ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਨੇ ਭੜਕਾਊ ਪੋਸਟਰਾਂ ਅਤੇ ਅਫਵਾਹਾਂ ਤੋਂ ਲੋਕਾਂ ਨੂੰ ਦੂਰੀ ਰੱਖਣ ਦੀ ਸਲਾਹ ਦਿੱਤੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement