ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਟਰੰਪ, ਦਿੱਲੀ ਅਤੇ ਅਹਿਮਦਾਬਾਦ ਦਾ ਕਰਨਗੇ ਦੌਰਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24-25 ਫਰਵਰੀ 2020 ਨੂੰ ਭਾਰਤ ਦੌਰੇ 'ਤੇ ਹੋਣਗੇ। ਪ੍ਰਧਾਨ ਮੰਤਰੀ ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਤੇ ਅਮਰੀਕਾ ਦੀ ਪਹਿਲੀ ਮਹਿਲਾ ਮੇਲੇਨਿਆ ਟਰੰਪ ਵੀ ਹੋਣਗੇ।
![ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਟਰੰਪ, ਦਿੱਲੀ ਅਤੇ ਅਹਿਮਦਾਬਾਦ ਦਾ ਕਰਨਗੇ ਦੌਰਾ US President Donald Trump to visit India on February 24-25 ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਟਰੰਪ, ਦਿੱਲੀ ਅਤੇ ਅਹਿਮਦਾਬਾਦ ਦਾ ਕਰਨਗੇ ਦੌਰਾ](https://static.abplive.com/wp-content/uploads/sites/5/2020/02/11214440/modi-trumph.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24-25 ਫਰਵਰੀ 2020 ਨੂੰ ਭਾਰਤ ਦੌਰੇ 'ਤੇ ਹੋਣਗੇ। ਪ੍ਰਧਾਨ ਮੰਤਰੀ ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਤੇ ਅਮਰੀਕਾ ਦੀ ਪਹਿਲੀ ਮਹਿਲਾ ਮੇਲੇਨਿਆ ਟਰੰਪ ਵੀ ਹੋਣਗੇ। ਇਸ ਯਾਤਰਾ 'ਚ ਅਮਰੀਕੀ ਰਾਸ਼ਟਰਪਤੀ ਨਵੀਂ ਦਿੱਲੀ ਦੇ ਨਾਲ-ਨਾਲ ਪੀਐਮ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਅਹਿਮਦਾਬਾਦ ਵੀ ਜਾਣਗੇ।
ਵਾਈਟ ਹਾਉਸ ਵਲੋਂ ਇਸ ਦੌਰੇ ਨੂੰ ਲੈ ਕੇ ਜਾਰੀ ਬਿਆਨ ਮੁਤਾਬਕ ਪਿਛਲੇ ਹਫ਼ਤੇ ਇੱਕ ਫੋਨ ਕਾਲ ਦੌਰਾਨ, ਰਾਸ਼ਟਰਪਤੀ ਟਰੰਪ ਤੇ ਪ੍ਰਧਾਨਮੰਤਰੀ ਮੋਦੀ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਕਿ ਇਹ ਯਾਤਰਾ ਅਮਰੀਕਾ ਅਤੇ ਭਾਰਤ ਦੀ ਰਣਨੀਤੀਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ। ਨਾਲ ਹੀ ਅਮਰੀਕਾ ਤੇ ਭਾਰਤੀ ਲੋਕਾਂ ਦੇ ਵਿੱਚ ਮਜ਼ਬੂਤ ਤੇ ਸਥਾਈ ਰਿਸ਼ਤੇ ਬਣਨਗੇ।
ਟਰੰਪ ਦੀ ਇਹ ਯਾਤਰਾ ਛੋਟਾ ਦੌਰਾ ਕਰੀਬ 48 ਘੰਟੇ ਦਾ ਹੀ ਹੈ। ਪਰ ਇਸ ਦੌਰਾਨ ਤਿਆਰੀ ਚੱਲ ਰਹੀ ਹੈ ਕਿ ਉਨ੍ਹਾਂ ਦਾ ਸਵਾਗਤ 'ਕੇਮ ਛੋ ਟਰੰਪ' ਜਿਹੇ ਵੱਡਾ ਸਮਾਗਮ ਨਾਲ ਕੀਤਾ ਜਾਵੇ। ਕਾਫੀ ਹੱਦ ਤੱਕ ਉਸ ਤਰ੍ਹਾਂ ਦਾ ਆਯੋਜਨ ਹੋਵੇਗਾ ਜਿਵੇਂ ਪੀਐਮ ਮੋਦੀ ਦੇ ਲਈ ਅਮਰੀਕਾ ਦੇ ਹਿਊਸਟਨ ਦੇ ਐਨਆਰਜੀ ਸਟੇਡੀਅਮ 'ਚ ਆਯੋਜਿਤ ਕੀਤਾ 'ਹਾਊਡੀ ਮੋਦੀ' ਕੀਤਾ ਗਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)