ਉਤਰਾਖੰਡ ਦੁਖਾਂਤ 'ਚ ਹੁਣ ਤੱਕ 32 ਲੋਕਾਂ ਦੀ ਮੌਤ, ਸਰੁੰਗ 'ਚ ਫਸੇ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ
ਉਤਰਾਖੰਡ 'ਚ ਗਲੇਸ਼ੀਅਰ ਟੁੱਟਣ ਕਾਰਨ ਵਾਪਰੇ ਦੁਖਾਂਤ ਕਾਰਨ ਸੁਰੰਗ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਹੁਣ ਡਰੋਨ ਕੈਮਰੇ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਹੁਣ ਤੱਕ 32 ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਦੁਖਾਂਤ ਤੋਂ ਬਾਅਦ 175 ਲੋਕ ਲਾਪਤਾ ਹਨ।
ਤਪੋਵਨ: ਉਤਰਾਖੰਡ 'ਚ ਗਲੇਸ਼ੀਅਰ ਟੁੱਟਣ ਕਾਰਨ ਵਾਪਰੇ ਦੁਖਾਂਤ ਕਾਰਨ ਸੁਰੰਗ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਹੁਣ ਡਰੋਨ ਕੈਮਰੇ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿੱਚ ਹੁਣ ਤੱਕ 32 ਲਾਸ਼ਾਂ ਬਰਾਮਦ ਹੋਈਆਂ ਹਨ। ਏਟੀਬੀਪੀ, ਐਨਡੀਆਰਐਫ, ਐਸਡੀਆਰਐਫ ਅਤੇ ਹੋਰ ਏਜੰਸੀਆਂ ਪਿਛਲੇ ਤਿੰਨ ਦਿਨਾਂ ਤੋਂ ਸੁਰੰਗ 'ਚ ਬਚਾਅ ਕਾਰਜ ਚਲਾ ਰਹੀਆਂ ਹਨ। ਇਸ ਦੁਖਾਂਤ ਤੋਂ ਬਾਅਦ 175 ਲੋਕ ਲਾਪਤਾ ਹਨ।
ਜੇਸੀਬੀ ਦੀਆਂ ਮਸ਼ੀਨਾਂ ਲਗਾਤਾਰ ਤਪੋਵਨ ਦੀ ਸੁਰੰਗ 'ਚੋਂ ਮਿੱਟੀ ਕੱਢ ਰਹੀਆਂ ਹਨ। ਬਚਾਅ ਟੀਮ ਨੂੰ 180 ਮੀਟਰ ਤੱਕ ਮਿੱਟੀ ਨੂੰ ਹਟਾਉਣਾ ਹੈ। ਰਾਹਤ ਕਰਮਚਾਰੀ ਹੁਣ ਤੱਕ ਤਪੋਵਨ ਸੁਰੰਗ ਦੇ ਅੰਦਰ ਤਕਰੀਬਨ 120 ਮੀਟਰ ਤੱਕ ਦੇ ਮਲਬੇ ਨੂੰ ਹਟਾ ਚੁੱਕੇ ਹਨ। 60 ਮੀਟਰ ਅਤੇ ਖੁਦਾਈ ਦਾ ਕੰਮ ਬਾਕੀ ਹੈ। ਇਸ ਤੋਂ ਬਾਅਦ ਹੀ, ਮਜ਼ਦੂਰਾਂ ਦੇ ਮਿਲਣ ਦੀ ਉਮੀਦ ਹੈ।
ਦਿੱਲੀ ਪੁਲਿਸ ਨੇ ਲਾਲ ਕਿਲ੍ਹਾ ਹਿੰਸਾ ਮਾਮਲੇ 'ਚ 5 ਹੋਰ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ
ਡੈਮ ਦੇ ਨਜ਼ਦੀਕ ਛੋਟੇ ਕਸਬੇ ਦੇ ਬਹੁਤ ਸਾਰੇ ਪਰਿਵਾਰ ਸੁਰੰਗ ਦੇ ਅੰਦਰ ਫਸੇ ਆਪਣੇ ਅਜ਼ੀਜ਼ਾਂ ਬਾਰੇ ਖੁਸ਼ਖਬਰੀ ਦਾ ਇੰਤਜ਼ਾਰ ਕਰ ਰਹੇ ਹਨ। ਕੰਚੁਲਾ ਪਿੰਡ ਦੇ ਦੀਪਕ ਨਾਗਵਾਲ ਦਾ ਜੀਜਾ ਸਤੇਸ਼ਵਰ ਸਿੰਘ ਸੁਰੰਗ ਦੇ ਅੰਦਰ ਮਕੈਨਿਕ ਦਾ ਕੰਮ ਕਰਦਾ ਸੀ। ਸਤੇਸ਼ਵਰ ਸੁਰੰਗ ਦੇ ਅੰਦਰ ਸੀ ਜਦੋਂ ਗਲੇਸ਼ੀਅਰ ਟੁੱਟ ਗਿਆ। ਤਬਾਹੀ ਦੇ ਬਾਅਦ ਤੋਂ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ।