ਪੜਚੋਲ ਕਰੋ
Advertisement
ਅਣਮਨੁੱਖੀ ਕਾਰਾ: ਜਰਮਨ ਸ਼ੈਫਰਡ ਨੂੰ ਮਾਰਦੀ ਇੱਕ ਔਰਤ ਦਾ ਵੀਡੀਓ ਵਾਇਰਲ, ਇੰਟਰਨੈੱਟ ‘ਤੇ ਮਚਿਆ ਹੰਗਾਮਾ
ਜਾਨਵਰਾਂ ਦੀ ਬੇਰਹਿਮੀ ਦਾ ਇੱਕ ਵੀਡੀਓ ਇੰਟਰਨੈਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਸ ਔਰਤ ਦੇ ਅਣਮਨੁੱਖੀ ਵਿਵਹਾਰ ਤੋਂ ਨਾਰਾਜ਼ ਹਨ।
ਨਵੀਂ ਦਿੱਲੀ: ਜਰਮਨ ਸ਼ੈਫਰਡ (german shepherd) ਨੂੰ ਮੁੱਕੇਬਾਜ਼ੀ ਦੇ ਪੰਚ (Boxing) ਮਾਰਦੇ ਹੋਏ ਇੱਕ ਔਰਤ ਦਾ ਵੀਡੀਓ (horrifying video) ਵਾਇਰਲ ਹੋ ਰਿਹਾ ਹੈ। ਜਿਸ ਤੋਂ ਬਾਅਦ ਦੋਸ਼ੀ ਔਰਤ ਖਿਲਾਫ ਸੋਸ਼ਲ ਮੀਡੀਆ (Social Media) ‘ਤੇ ਹੰਗਾਮਾ ਹੋ ਗਿਆ। ਲੋਕਾਂ ਨੇ ਇਦਾਹੋ ਹਿਊਮਨ ਸੁਸਾਇਟੀ ਕੋਲ ਸ਼ਿਕਾਇਤਾਂ ਕੀਤੀਆਂ। ਸੰਸਥਾ ਕੋਲ ਮੇਲ, ਕਾਲਸ ਅਤੇ ਮੈਸੇਜ ਭੇਜ ਕਾਰਵਾਈ ਦੀ ਮੰਗ ਕੀਤੀ।
ਕੁੱਤੇ ਨੂੰ ਮਾਰਨ ਦੀ ਵੀਡੀਓ ਵਾਇਰਲ:
ਵਾਇਰਲ ਹੋਈ ਵੀਡੀਓ ਵਿੱਚ ਇੱਕ ਔਰਤ ਕੁੱਤੇ ਨੂੰ ਅਣਮਨੁੱਖੀ ਢੰਗ ਨਾਲ ਮਾਰਦੀ ਹੋਈ ਦਿਖ ਰਹੀ ਹੈ। ਔਰਤ ਨੇ ਵਰਕਆਉਟ ਗੀਅਰ ਅਤੇ ਬੌਕਸਿੰਗ ਗਲਵਜ਼ ਪਾਏ ਹੋਏ ਹਨ। ਇਸ ਦੌਰਾਨ ਔਰਤ ਵਾਰ-ਵਾਰ ਕੁੱਤੇ ਦੇ ਸਿਰ ‘ਤੇ ਮੁੱਕੇ ਮਾਰ ਰਹੀ ਹੈ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਤਰ੍ਹਾਂ ਆਪਣਾ ਗੁੱਸਾ ਜ਼ਾਹਰ ਕੀਤਾ। ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਲਿਖਿਆ ਕਿ ਔਰਤ ਨੂੰ ਕੁੱਤੇ ਦੀ ਥਾਂ ‘ਤੇ ਮੁੱਕੇ ਮਾਰੇ ਜਾਣੇ ਚਾਹੀਦੇ ਹਨ।
ਲੋਕਾਂ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ:
ਜਾਨਵਰਾਂ ਦੀ ਬੇਰਹਿਮੀ ਦੀਆਂ ਵੱਡੀ ਗਿਣਤੀ ਸ਼ਿਕਾਇਤਾਂ ਦੇ ਬਾਅਦ ਆਈਡਾਹੋ ਹਿਊਮਨ ਸੁਸਾਇਟੀ ਨੇ ਕਿਹਾ ਕਿ ਕਾਰਵਾਈ ਤੇਜ਼ ਹੋ ਗਈ ਹੈ। ਦੋਸ਼ੀ ਔਰਤ ਨਾਲ ਸੰਪਰਕ ਕੀਤਾ ਗਿਆ ਹੈ। ਫਿਲਹਾਲ ਉਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ ਹੈ। ਪਰ ਉਸ ਦੇ ਕੇਸ ਦੀ ਜਾਂਚ ਚੱਲ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਜਲੰਧਰ
ਪੰਜਾਬ
Advertisement