Viral Photo: ਹਵਾ 'ਚ ਉਲਟਾ ਲਟਕ ਕੇ ਅਜਗਰ ਨੇ ਤੋਤੇ ਨੂੰ ਬਣਾਇਆ ਸ਼ਿਕਾਰ
ਕੋਈ ਵੀ ਜ਼ਹਿਰੀਲੇ ਸੱਪ ਅਤੇ ਕਿਸੇ ਵੀ ਜੀਵ ਨੂੰ ਜ਼ਿਉਂਦਾ ਨਿਗਲ ਜਾਣ ਵਾਲੇ ਅਜਗਰ ਦੇ ਸਾਹਮਣੇ ਨਹੀਂ ਆਉਣਾ ਚਾਹੁੰਦਾ। ਆਮ ਤੌਰ 'ਤੇ ਕੋਈ ਵੀ ਵਿਅਕਤੀ ਆਪਣੇ ਸੁਪਨੇ 'ਚ ਵੀ ਸੱਪ ਜਾਂ ਅਜਗਰ ਨੂੰ ਨਹੀਂ ਦੇਖਣਾ ਚਾਹੁੰਦਾ। ਅਜਿਹਾ ਇਸ ਲਈ ਕਿਉਂਕਿ ਜ਼ਹਿਰੀਲੇ ਸੱਪ ਦੇ ਜ਼ਹਿਰ ਦੀ ਇੱਕ ਬੂੰਦ ਵੀ ਮਨੁੱਖੀ ਸਰੀਰ ਵਿੱਚ ਜਾ ਕੇ ਉਸ ਨੂੰ ਮਾਰ ਸਕਦੀ ਹੈ।
Trending News: ਕੋਈ ਵੀ ਜ਼ਹਿਰੀਲੇ ਸੱਪ ਅਤੇ ਕਿਸੇ ਵੀ ਜੀਵ ਨੂੰ ਜ਼ਿਉਂਦਾ ਨਿਗਲ ਜਾਣ ਵਾਲੇ ਅਜਗਰ ਦੇ ਸਾਹਮਣੇ ਨਹੀਂ ਆਉਣਾ ਚਾਹੁੰਦਾ। ਆਮ ਤੌਰ 'ਤੇ ਕੋਈ ਵੀ ਵਿਅਕਤੀ ਆਪਣੇ ਸੁਪਨੇ 'ਚ ਵੀ ਸੱਪ ਜਾਂ ਅਜਗਰ ਨੂੰ ਨਹੀਂ ਦੇਖਣਾ ਚਾਹੁੰਦਾ। ਅਜਿਹਾ ਇਸ ਲਈ ਕਿਉਂਕਿ ਜ਼ਹਿਰੀਲੇ ਸੱਪ ਦੇ ਜ਼ਹਿਰ ਦੀ ਇੱਕ ਬੂੰਦ ਵੀ ਮਨੁੱਖੀ ਸਰੀਰ ਵਿੱਚ ਜਾ ਕੇ ਉਸ ਨੂੰ ਮਾਰ ਸਕਦੀ ਹੈ।
ਇਸ ਸਮੇਂ ਕਈ ਦੇਸ਼ ਅਜਿਹੇ ਹਨ ਜਿੱਥੇ ਇਨ੍ਹਾਂ ਜ਼ਹਿਰੀਲੇ ਜੀਵਾਂ ਦੀ ਗਿਣਤੀ ਮਨੁੱਖਾਂ ਨਾਲੋਂ ਵੱਧ ਪਾਈ ਜਾਂਦੀ ਹੈ। ਅਜਿਹੇ 'ਚ ਹਰ ਰੋਜ਼ ਲੋਕਾਂ ਨੂੰ ਸੱਪਾਂ ਅਤੇ ਅਜਗਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਵਿਸ਼ਾਲ ਅਜਗਰ ਘਰ ਦੀ ਛੱਤ ਨਾਲ ਲਟਕ ਤੋਤੇ ਨੂੰ ਆਪਣਾ ਸ਼ਿਕਾਰ ਬਣਾਉਂਦਿਆਂ ਵੇਖਿਆ ਜਾ ਸਕਦਾ ਹੈ।
ਇਹ ਤਸਵੀਰ ਆਸਟ੍ਰੇਲੀਆ ਵਿੱਚ ਸੱਪਾਂ ਨੂੰ ਬਚਾਉਣ ਵਾਲੇ ਸਨਸ਼ਾਈਨ ਕੋਸਟ ਸਨੇਕ ਕੈਚਰਜ਼ ਵਿਚ ਕੰਮ ਕਰਦੇ ਸਟੂਅਰਟ ਮੈਕੇਂਜੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇੱਥੇ ਇੱਕ ਅਜਗਰ ਘਰ ਦੀ ਛੱਤ ਤੋਂ ਉਲਟਾ ਲਟਕ ਕੇ ਇੱਕ ਤੋਤੇ ਨੂੰ ਜ਼ਿਉਂਦਾ ਨਿਗਲ ਰਿਹਾ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਤਸਵੀਰ ਸ਼ੇਅਰ ਕਰਨ ਦੇ ਨਾਲ, ਸਟੂਅਰਟ ਮੈਕੇਂਜੀ ਨੇ ਇਸ ਨੂੰ ਕੈਪਸ਼ਨ ਦਿੰਦਿਆਂ ਲਿਖਿਆ ਕਿ ਕੁਦਰਤ ਇੱਕੋ ਸਮੇਂ ਅਵਿਸ਼ਵਾਸ਼ਯੋਗ ਅਤੇ ਬੇਰਹਿਮ ਰੂਪ ਲੈ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੱਪ ਸਾਨੂੰ ਨੁਕਸਾਨ ਪਹੁੰਚਾਉਣ ਤੋਂ ਇਲਾਵਾ ਸਾਡੇ ਵਾਤਾਵਰਨ ਲਈ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਤਸਵੀਰ 'ਤੇ ਯੂਜ਼ਰਸ ਦੀਆਂ ਲਗਾਤਾਰ ਪ੍ਰਤੀਕਿਰਿਆਵਾਂ ਆ ਰਹੀਆਂ ਹਨ, ਇੱਕ ਯੂਜ਼ਰ ਦਾ ਕਹਿਣਾ ਹੈ ਕਿ ਸੱਪ ਸਿਰਫ ਉਹੀ ਕਰ ਰਿਹਾ ਹੈ ਜੋ ਜ਼ਿੰਦਾ ਰਹਿਣ ਲਈ ਕਰਨਾ ਚਾਹੀਦਾ ਹੈ।