ਪੜਚੋਲ ਕਰੋ
Advertisement
(Source: ECI/ABP News/ABP Majha)
ਬਿਪਿਨ ਰਾਵਤ ਨੇ ਦੇਸ਼ ਦੇ ਪਹਿਲੇ ਸੀਡੀਐਸ ਦਾ ਅਹੁਦਾ ਸੰਭਾਲਦਿਆਂ ਹੀ ਕੀਤਾ ਐਲਾਨ
ਜਨਰਲ ਬਿਪਿਨ ਰਾਵਤ ਨੇ ਅੱਜ ਦੇਸ਼ ‘ਚ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ ਵਜੋਂ ਅਹੁਦਾ ਸੰਭਾਲ ਲਿਆ ਹੈ। ਕਾਰਜਕਾਰ ਸੰਭਾਲਣ ਤੋਂ ਬਾਅਦ ਬਿਪਿਨ ਨੇ ਕਿਹਾ ਕਿ ਤਿੰਨੇ ਸੈਨਾਵਾਂ ਇੱਕ ਟੀਮ ਦੇ ਤੌਰ ‘ਤੇ ਕੰਮ ਕਰਨਗੀਆਂ ਤੇ ਇਕੱਠੇ ਦੁਸ਼ਮਣ ਖਿਲਾਫ ਕਾਰਵਾਈ ਕਰਨਗੀਆਂ।
ਨਵੀਂ ਦਿੱਲੀ: ਜਨਰਲ ਬਿਪਿਨ ਰਾਵਤ ਨੇ ਅੱਜ ਦੇਸ਼ ‘ਚ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ ਵਜੋਂ ਅਹੁਦਾ ਸੰਭਾਲ ਲਿਆ ਹੈ। ਕਾਰਜਕਾਰ ਸੰਭਾਲਣ ਤੋਂ ਬਾਅਦ ਬਿਪਿਨ ਨੇ ਕਿਹਾ ਕਿ ਤਿੰਨੇ ਸੈਨਾਵਾਂ ਇੱਕ ਟੀਮ ਦੇ ਤੌਰ ‘ਤੇ ਕੰਮ ਕਰਨਗੀਆਂ ਤੇ ਇਕੱਠੇ ਦੁਸ਼ਮਣ ਖਿਲਾਫ ਕਾਰਵਾਈ ਕਰਨਗੀਆਂ। ਅਸੀਂ ਸਰੋਤਾਂ ਦਾ ਵੀ ਬਿਹਤਰ ਇਸਤੇਮਾਲ ਕਰਾਂਗੇ। ਇਸ ਤੋਂ ਪਹਿਲਾਂ ਤਿੰਨਾਂ ਸੈਨਾਵਾਂ ਨੇ ਬਿਪਿਨ ਰਾਵਤ ਨੂੰ ਗਾਰਡ ਆਫ਼ ਆਨਰ ਦਿੱਤਾ। ਰਾਵਤ ਕੱਲ੍ਹ ਸੈਨਾ ਮੁਖੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ।
ਬਿਪਿਨ ਨੇ ਕਿਹਾ, “ਸਸ਼ਸਤਰ ਬਲ ਆਪਣੇ ਆਪ ਨੂੰ ਰਾਜਨੀਤੀ ਤੋਂ ਦੂਰ ਰੱਖਦਾ ਹੈ ਤੇ ਸਰਕਾਰ ਦੇ ਹੁਕਮਾਂ ਮੁਤਾਬਕ ਕੰਮ ਕਰਦਾ ਹੈ।” ਜਨਰਲ ਰਾਵਤ ਨੇ ਇਹ ਵੀ ਕਿਹਾ ਕਿ ਸੀਡੀਐਸ ਵਜੋਂ ਉਨ੍ਹਾਂ ਦਾ ਮਕਸਦ ਤਿੰਨਾਂ ਸੈਨਾਵਾਂ ‘ਚ ਤਾਲਮੇਲ ਬਿਠਾਉਣਾ ਤੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਨਾ ਹੈ।
ਉਨ੍ਹਾਂ ਅੱਗੇ ਕਿਹਾ, “ਅਸੀਂ ਆਪਣੇ ਆਪ ਨੂੰ ਰਾਜਨੀਤੀ ਤੋਂ ਦੂਰ ਰੱਖਦੇ ਹਾਂ। ਅਸੀਂ ਮੌਜੂਦਾ ਸਰਕਾਰ ਦੇ ਹੁਕਮਾਂ ਮੁਤਾਬਕ ਕੰਮ ਕਰਦੇ ਹਾਂ।” ਜਨਰਲ ਰਾਵਤ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਇਹ ਤੈਅ ਕਰਨਾ ਹੋਵੇਗਾ ਕਿ ਤਿੰਨੇ ਸੈਨਾਵਾਂ ਨੂੰ ਮਿਲੇ ਸਰੋਤਾਂ ਦਾ ਸਭ ਤੋਂ ਵਧੀਆ ਇਸਤੇਮਾਲ ਹੋ ਸਕੇ।Delhi: Chief of Defence Staff(CDS) General Bipin Rawat receives guard of honour pic.twitter.com/Wakszy5eex
— ANI (@ANI) January 1, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਸਪੋਰਟਸ
ਪੰਜਾਬ
Advertisement