ਪੜਚੋਲ ਕਰੋ
Advertisement
ਅਕਾਲੀ ਲੀਡਰ ਰਵੀਕਰਨ ਕਾਹਲੋਂ ਦੇ ਘਰ ਨੇੜਿਓਂ ਮਿਲਿਆ ਹਥਿਆਰਾਂ ਦਾ ਜ਼ਖ਼ੀਰਾ, ਦੋ ਏਕੇ 47 ਵੀ ਸ਼ਾਮਲ
ਪਿੰਡ ਦਾਦੂਯੋਦ ਦੀਆਂ ਝਾੜੀਆਂ ਵਿੱਚੋਂ ਮਿੱਟੀ ਵਿੱਚ ਦੱਬੇ ਲਿਫਾਫੇ ਵਿੱਚੋਂ ਹਥਿਆਰ ਮਿਲੇ ਹਨ। ਇਨ੍ਹਾਂ ਵਿੱਚ 30 ਬੋਰ ਦਾ ਪਿਸਟਲ, ਇੱਕ ਮੈਗਜੀਨ, 9 ਰੌਂਦ, 2 ਏਕੇ 47 ਦੇ ਮੈਗਜੀਨ ਤੇ 60 ਏਕੇ 47 ਦੇ ਰੌਂਦ ਮਿਲੇ ਹਨ।
ਗੁਰਦਾਸਪੁਰ: ਪਿੰਡ ਦਾਦੂਯੋਦ ਦੀਆਂ ਝਾੜੀਆਂ ਵਿੱਚੋਂ ਮਿੱਟੀ ਵਿੱਚ ਦੱਬੇ ਲਿਫਾਫੇ ਵਿੱਚੋਂ ਹਥਿਆਰ ਮਿਲੇ ਹਨ। ਇਨ੍ਹਾਂ ਵਿੱਚ 30 ਬੋਰ ਦਾ ਪਿਸਟਲ, ਇੱਕ ਮੈਗਜੀਨ, 9 ਰੌਂਦ, 2 ਏਕੇ 47 ਦੇ ਮੈਗਜੀਨ ਤੇ 60 ਏਕੇ 47 ਦੇ ਰੌਂਦ ਮਿਲੇ ਹਨ। ਦਾਦੂਯੋਦ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਤੇ ਗੁਰਦਾਸਪੁਰ ਦੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਇੰਚਾਰਜ਼ ਰਵੀਕਰਨ ਸਿੰਘ ਕਾਹਲੋਂ ਦੇ ਜੱਦੀ ਪਿੰਡ ਹੈ।
ਰਵੀਕਰਨ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਵਾਲੇ ਪਾਸੇ ਵਾਲੀ ਪੰਚਾਇਤੀ ਜਗ੍ਹਾ ਉਪਰ ਝਾੜੀਆਂ ਦੀ ਸਾਫ ਸਫਾਈ ਲਈ ਮਜ਼ਦੂਰ ਕੰਮ ਕਰ ਰਿਹਾ ਸੀ। ਇਸ ਦੌਰਾਨ ਮਜ਼ਦੂਰ ਨੂੰ ਇੱਕ ਸ਼ੱਕੀ ਹਾਲਤ ’ਚ ਬੰਦ ਪੈਕ ਹੋਇਆ ਕਾਲਾ ਲਿਫਾਫਾ ਮਿਲਿਆ। ਮਜ਼ਦੂਰ ਵੱਲੋਂ ਉਨ੍ਹਾਂ ਨੂੰ ਕਾਲੇ ਲਿਫਾਫੇ ਬਾਰੇ ਦੱਸਿਆ।
ਰਵੀਰਕਨ ਕਾਹਲੋਂ ਨੇ ਦੱਸਿਆ ਕਿ ਇਸ ਬਾਬਤ ਉਨ੍ਹਾਂ ਵੱਲੋਂ ਤੁਰੰਤ ਸੂਚਨਾ ਐਸਐਸਪੀ ਬਟਾਲਾ ਰਸ਼ਪਾਲ ਸਿੰਘ ਨੂੰ ਦਿੱਤੀ। ਪੁਲਿਸ ਤੁਰੰਤ ਹਰਕਤ ’ਚ ਆਈ ਤੇ ਬਟਾਲਾ ਦੇ ਐਸਪੀ, ਫਤਿਹਗੜ੍ਹ ਚੂੜੀਆਂ ਦੇ ਐਸਐਚਓ ਸੁਖਵਿੰਦਰ ਸਿੰਘ, ਸੀਈਏ ਸਟਾਫ ਦੇ ਇੰਚਾਰਜ ਦਲਜੀਤ ਸਿੰਘ ਪੱਡਾ ਸਮੇਤ ਵੱਡੀ ਗਿੱਣਤੀ ’ਚ ਪੁਲਿਸ ਮੌਕੇ ਤੇ ਪਹੁੰਚ ਗਈ।
ਪੁਲਿਸ ਨੇ ਲਿਫਾਫੇ ਨੂੰ ਕਬਜੇ ’ਚ ਲੈ ਲਿਆ ਜਿਸ ਵਿੱਚੋਂ 30 ਬੋਰ ਦਾ ਪਿਸਟਲ, ਇੱਕ ਮੈਗਜੀਨ, 9 ਰੌਂਦ, 2 ਏਕੇ 47 ਦੇ ਮੈਗਜੀਨ ਤੇ 60 ਏ.ਕੇ 47 ਦੇ ਰੌਂਦ ਮਿਲੇ। ਇਸ ਸਬੰਧੀ ਫਤਿਹਗੜ੍ਹ ਚੂੜੀਆਂ ਦੇ ਐਸਐਚਓ ਸੁਖਵਿੰਦਰ ਸਿੰਘ, ਦਲਜੀਤ ਸਿੰਘ ਪੱਡਾ ਨੇ ਦੱਸਿਆ ਕਿ ਉਕਤ ਮਿਲੇ ਹਥਿਆਰਾਂ ਨੂੰ ਕਬਜੇ ’ਚ ਲੈ ਕੇ ਮੁਢਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਪੰਜਾਬ
ਦੇਸ਼
ਸਿਹਤ
Advertisement