ਪੜਚੋਲ ਕਰੋ
Advertisement
ਪੁਲਿਸ ਵਾਲੇ ਜੋੜੇ ਦੀ ਚਰਚਾ, ਪਤਨੀ ਡੀਸੀਪੀ ਨੂੰ ਸਲਿਊਟ ਠੋਕਦਾ ਏਡੀਸੀਪੀ ਪਤੀ
ਇਹ ਸ਼ਾਇਦ ਹੀ ਇੱਕ ਇਤਫਾਕ ਹੁੰਦਾ ਹੈ ਜਦੋਂ ਪਤਨੀ ਨੂੰ ਪਤੀ ਦੇ ਬੌਸ ਵਜੋਂ ਦੇਖਿਆ ਜਾਂਦਾ ਹੈ। ਇਨ੍ਹੀਂ ਦਿਨੀਂ ਨੋਇਡਾ 'ਚ ਇੱਕ ਜੋੜੀ ਦੀ ਕਾਫ਼ੀ ਚਰਚਾ ਹੋ ਰਹੀ ਹੈ। ਕੰਮ ਦੀਆਂ ਜ਼ਿੰਮੇਵਾਰੀਆਂ 'ਚ ਆਈਪੀਐਸ ਪਤਨੀ ਆਪਣੇ ਆਈਪੀਐਸ ਪਤੀ ਤੋਂ ਉਪਰ ਹੈ। ਪਤਨੀ ਡੀਸੀਪੀ ਹੈ ਤੇ ਪਤੀ ਐਡੀਸ਼ਨਲ ਡੀਸੀਪੀ ਹੈ।
ਨੋਇਡਾ: ਗੌਤਮਬੁੱਧ ਨਗਰ 'ਚ ਪੁਲਿਸ ਕਮਿਸ਼ਨਰ ਸਿਸਟਮ ਲਾਗੂ ਕੀਤੇ ਜਾਣ ਤੋਂ ਬਾਅਦ ਵਰਿੰਦਾ ਸ਼ੁਕਲਾ ਨੂੰ ਪੁਲਿਸ ਡਿਪਟੀ ਕਮਿਸ਼ਨਰ (ਡੀਸੀਪੀ) ਬਣਾਇਆ ਗਿਆ ਹੈ। ਜਦੋਂਕਿ ਉਸ ਦਾ ਪਤੀ ਅੰਕੁਰ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਐਡੀਸ਼ਨਲ ਡੀਸੀਪੀ) ਸੀ। ਨੋਇਡਾ ਆਉਣ ਤੋਂ ਪਹਿਲਾਂ, ਵਰਿੰਦਾ ਪੁਲਿਸ ਹੈੱਡਕੁਆਟਰ, ਲਖਨਉ ਵਿੱਚ ਤਾਇਨਾਤ ਸੀ। ਜਦੋਂਕਿ ਅੰਕੁਰ ਮਥੁਰਾ 'ਚ ਏਐਸਪੀ ਦੀ ਭੂਮਿਕਾ ਨਿਭਾਅ ਰਿਹਾ ਸੀ। ਇੱਕ ਮਹੀਨਾ ਪਹਿਲਾਂ ਅੰਕੁਰ ਨੂੰ ਨੋਇਡਾ ਦੇ ਐਸਪੀ ਸਿਟੀ ਵਜੋਂ ਭੇਜਿਆ ਗਿਆ ਸੀ।
ਦਿਲਚਸਪ ਗੱਲ ਇਹ ਹੈ ਕਿ ਆਈਪੀਐਸ ਜੋੜਾ ਬਚਪਨ ਦੇ ਦੋਸਤ ਰਹੇ ਹਨ ਤੇ ਉਸੇ ਜਗ੍ਹਾ ਦੇ ਵਸਨੀਕ ਹਨ। ਅੰਬਾਲਾ ਦੇ ਵਰਿੰਦਾ ਸ਼ੁਕਲਾ ਤੇ ਅੰਕੁਰ ਅਗਰਵਾਲ ਇਕੱਠੇ ਖੇਡੇ ਤੇ ਵੱਡੇ ਹੋਏ। ਦੋਵਾਂ ਨੇ 10ਵੀਂ ਤੱਕ ਅੰਬਾਲਾ ਕਾਨਵੈਂਟ ਜੀਸਸ ਤੇ ਮੈਰੀ ਸਕੂਲ ਤੋਂ ਪੜ੍ਹਾਈ ਕੀਤੀ। ਇਸ ਤੋਂ ਬਾਅਦ ਦੋਵੇਂ ਪੜ੍ਹਾਈ ਲਈ ਵੱਖ-ਵੱਖ ਥਾਵਾਂ ‘ਤੇ ਗਏ।
ਅਮਰੀਕਾ ‘ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਵਰਿੰਦਾ ਸ਼ੁਕਲਾ ਨੇ ਉਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸੇ ਸਮੇਂ ਅੰਕੁਰ ਨੂੰ ਭਾਰਤ ਤੋਂ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਨੌਕਰੀ ਮਿਲੀ ਤੇ ਉਸ ਤੋਂ ਬਾਅਦ ਅਮਰੀਕਾ ਚਲਾ ਗਿਆ। ਦੋਵਾਂ ਨੇ ਉਥੇ ਆਪਣੀ ਨੌਕਰੀ ਦੌਰਾਨ ਸਿਵਲ ਸੇਵਾ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਸਾਲ 2014 ‘ਚ ਵਰਿੰਦਾ ਨੇ ਆਪਣੀ ਦੂਜੀ ਕੋਸ਼ਿਸ਼ ‘ਚ ਸਿਵਲ ਸੇਵਾ ਦੀ ਪ੍ਰੀਖਿਆ ਪਾਸ ਕੀਤੀ। ਜਦੋਂਕਿ 2016 ਵਿੱਚ ਅੰਕੁਰ ਨੂੰ ਪਹਿਲੀ ਪ੍ਰੀਖਿਆ ਵਿੱਚ ਸਿਵਲ ਸੇਵਾ ਲਈ ਚੁਣਿਆ ਗਿਆ ਸੀ। 9 ਫਰਵਰੀ 2019 ਨੂੰ, ਦੋਹਾਂ ਨੇ ਪਿਆਰ ਨੂੰ ਵਿਆਹ ‘ਚ ਤਬਦੀਲ ਕਰਨ ਦਾ ਫੈਸਲਾ ਕੀਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਬਾਲੀਵੁੱਡ
Advertisement