ਪੜਚੋਲ ਕਰੋ
Advertisement
ਆਖ਼ਰ ਲੱਗ ਹੀ ਗਿਆ ਪਤਾ, ਭਾਰਤੀਆਂ ਨੂੰ ਕਦੋਂ ਮਿਲੇਗੀ ਕੋਰੋਨਾ ਵੈਕਸੀਨ !
ਕੋਰੋਨਾਵਾਇਰਸ ਦੀ ਲਾਗ ਦੇ ਵਧਦੇ ਮਾਮਲਿਆਂ ’ਚ ਭਾਰਤ ਲਈ ਰਾਹਤ ਦੀ ਖ਼ਬਰ ਆਈ ਹੈ। ਸੀਰਮ ਇੰਸਟੀਚਿਊਟ (SII) ਦੇ ਸੀਈਓ ਆਦਰ ਪੂਨਾਵਾਲਾ ਨੇ ਭਾਰਤ ’ਚ ਕੋਰੋਨਾ ਵੈਕਸੀਨ ਕਦੋਂ ਆਵੇਗੀ, ਇਸ ਬਾਰੇ ਅਹਿਮ ਜਾਣਕਾਰੀ ਦਿੱਤੀ ਹੈ। ਆਦਰ ਪੂਨਾਵਾਲਾ ਮੁਤਾਬਕ ਇਸ ਵਰ੍ਹੇ ਦਸੰਬਰ ਮਹੀਨੇ ਤੱਕ ਕੋਰੋਨਾ ਵੈਕਸੀਨ ਤਿਆਰ ਕੀਤੇ ਜਾਣ ਦੀ ਸੰਭਾਵਨਾ ਹੈ।
ਨਵੀਂ ਦਿੱਲੀ: ਕੋਰੋਨਾਵਾਇਰਸ ਦੀ ਲਾਗ ਦੇ ਵਧਦੇ ਮਾਮਲਿਆਂ ’ਚ ਭਾਰਤ ਲਈ ਰਾਹਤ ਦੀ ਖ਼ਬਰ ਆਈ ਹੈ। ਸੀਰਮ ਇੰਸਟੀਚਿਊਟ (SII) ਦੇ ਸੀਈਓ ਆਦਰ ਪੂਨਾਵਾਲਾ ਨੇ ਭਾਰਤ ’ਚ ਕੋਰੋਨਾ ਵੈਕਸੀਨ ਕਦੋਂ ਆਵੇਗੀ, ਇਸ ਬਾਰੇ ਅਹਿਮ ਜਾਣਕਾਰੀ ਦਿੱਤੀ ਹੈ। ਆਦਰ ਪੂਨਾਵਾਲਾ ਮੁਤਾਬਕ ਇਸ ਵਰ੍ਹੇ ਦਸੰਬਰ ਮਹੀਨੇ ਤੱਕ ਕੋਰੋਨਾ ਵੈਕਸੀਨ ਤਿਆਰ ਕੀਤੇ ਜਾਣ ਦੀ ਸੰਭਾਵਨਾ ਹੈ। ਭਾਵੇਂ ਪੂਨਾਵਾਲਾ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਵੈਕਸੀਨ ਦਾ ਤਿਆਰ ਹੋਣਾ ਕਾਫ਼ੀ ਹੱਦ ਤੱਕ ਇੰਗਲੈਂਡ ਦੀ ਟੈਸਟਿੰਗ ਤੇ ਡੀਸੀਜੀਆਈ ਦੀ ਪ੍ਰਵਾਨਗੀ ਉੱਤੇ ਨਿਰਭਰ ਕਰੇਗਾ।
ਪੂਨਾਵਾਲਾ ਨੇ ਕਿਹਾ ਕਿ ਇੰਗਲੈਂਡ ਵਿੱਚ ਕੋਰੋਨਾ ਵੈਕਸੀਨ ਐਡਵਾਂਸ ਟ੍ਰਾਇਲ ਦੇ ਪੜਾਅ ਉੱਤੇ ਹੈ। ਜੇ ਬ੍ਰਿਟੇਨ ਡਾਟਾ ਸਾਂਝਾ ਕਰਦਾ ਹੈ, ਤਾਂ ਐਮਰਜੈਂਸੀ ਪ੍ਰੀਖਣ ਲਈ ਸਿਹਤ ਮੰਤਰਾਲੇ ਨੂੰ ਅਰਜ਼ੀ ਦਿੱਤੀ ਜਾਵੇਗੀ। ਮੰਤਰਾਲੇ ਤੋਂ ਪ੍ਰਵਾਨਗੀ ਮਿਲਦਿਆਂ ਹੀ ਟੈਸਟ ਭਾਰਤ ਵਿੱਚ ਵੀ ਕੀਤੇ ਜਾ ਸਕਦੇ ਹਨ ਤੇ ਜੇ ਇਹ ਸਭ ਸਫ਼ਲ ਰਿਹਾ, ਤਾਂ ਦਸੰਬਰ ਦੇ ਅੱਧ ਤੱਕ ਭਾਰਤ ਕੋਲ ਕੋਰੋਨਾ ਵੈਕਸੀਨ ਹੋ ਸਕਦੀ ਹੈ।
ਪਰਾਲੀ ਸਾੜਨ ਖਿਲਾਫ ਮੋਦੀ ਸਰਕਾਰ ਲਿਆਏਗੀ ਆਰਡੀਨੈਂਸ, ਸੁਪਰੀਮ ਕੋਰਟ ਨੂੰ ਦਿੱਤੀ ਜਾਣਕਾਰੀ
ਚੈਨਲਾਂ ਨਾਲ ਗੱਲਬਾਤ ਦੌਰਾਨ ਆਦਰ ਪੂਨਾਵਾਲਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਆਕਸਫ਼ੋਰਡ ਕੋਰੋਨਾ ਵਾਇਰਸ ਵੈਕਸੀਨ ਦੀਆਂ 10 ਕਰੋੜ ਖ਼ੁਰਾਕਾਂ ਦਾ ਪਹਿਲਾ ਬੈਚ ਸਾਲ 2021 ਦੀ ਦੂਜੀ ਜਾਂ ਤੀਜੀ ਤਿਮਾਹੀ ਤੱਕ ਉਪਲਬਧ ਕਰਵਾ ਸਕੇਗਾ। ਪੂਨਾਵਾਲਾ ਨੇ ਇਹ ਵੀ ਕਿਹਾ ਕਿ ਆਕਸਫ਼ੋਰਡ ਦੀ ਕੋਰੋਨਾ ਵੈਕਸੀਨ ਕਾਫ਼ੀ ਕਫ਼ਾਇਤੀ ਹੋਵੇਗੀ। ਇੱਥੇ ਵਰਨਣਯੋਗ ਹੈ ਕਿ ਸੀਰਮ ਇੰਸਟੀਚਿਊਟ ਆਕਸਫ਼ੋਰਡ ਦੀ ਕੋਰੋਨਾ ਵੈਕਸੀਨ ਨੂੰ ਵਿਕਸਤ ਕਰ ਰਿਹਾ ਹੈ।
ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਥਪੱਥ ਮਿਲੀਆਂ ਲਾਸ਼ਾਂ
ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੁਣੇ ਦੇ ਸੀਰਮ ਇੰਸਟੀਚਿਊਟ ਵਿੱਚ ਐਸਟ੍ਰਾਜੇਨੇਕਾ ਆਕਸਫ਼ੋਰਡ ਯੂਨੀਵਰਸਿਟੀ ਦੀ ਵੈਕਸੀਨ ਦੇ ਉਤਪਾਦਨ ਨਾਲ ਹੀ ਕਈ ਹੋਰ ਵੈਕਸੀਨਜ਼ ਉੱਤੇ ਵੀ ਕੰਮ ਜਾਰੀ ਹੈ। ਉੱਧਰ SII ਆਪਣੀ ਵੈਕਸੀਨ ਉੱਤੇ ਵੀ ਕੰਮ ਕਰ ਰਿਹਾ ਹੈ।
ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਸਮੁੱਚੇ ਵਿਸ਼ਵ ਵਿੱਚ 150 ਤੋਂ ਵੱਧ ਸੰਭਾਵੀ ਕੋਰੋਨਾ ਟੀਕੇ ਵਿਕਸਤ ਕਰਨ ਤੇ ਟੈਸਟਿੰਗ ਦਾ ਕੰਮ ਜਾਰੀ ਹੈ; ਜਿਨ੍ਹਾਂ ਵਿੱਚੋਂ 38 ਤੀਜੇ ਪੜਾਅ ਦੇ ਪ੍ਰੀਖਣ ਵਿੱਚ ਚੁੱਕੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement