ਨਵੀਂ ਦਿੱਲੀ: ਦੁਨੀਆ ਦੇ ਦੂਜੇ ਸਭ ਤੋਂ ਅਮੀਰ ਆਦਮੀ ਬਿੱਲ ਗੇਟਸ ਦੀ ਬੇਟੀ ਜੈਨੀਫ਼ਰ ਗੇਟਸ ਨੇ ਆਪਣੇ ਬੁਆਏਫ੍ਰੈਂਡ ਨਾਲ ਮੰਗਣੀ ਕਰ ਲਈ ਹੈ। ਜੈਨੀਫ਼ਰ ਗੇਟਸ ਨੇ ਜਿਸ ਵਿਅਕਤੀ ਨਾਲ ਮੰਗਣੀ ਕੀਤੀ ਹੈ ਉਹ ਨਾਇਲ ਨਸਾਰ ਹੈ। ਨਸਾਲ ਵੀ ਕੋਈ ਆਮ ਆਦਮੀ ਨਹੀਂ, ਉਹ ਅਰਬਪਤੀਆਂ ਦੇ ਪਰਿਵਾਰ ਨਾਲ ਸਬੰਧਤ ਹੈ।

ਨਸਾਰ ਮਿਸਰ ਦੀ ਸਭ ਤੋਂ ਘੱਟ ਉਮਰ ਦੇ ਰਿਆਸਤਾਂ ਵਿੱਚੋਂ ਇੱਕ ਹੈ। ਜੈਨੀਫਰ ਤੇ ਨਾਇਲ ਪਿਛਲੇ 4 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ। ਜੈਨੀਫਰ ਬਿਲ ਤੇ ਮੇਲਿੰਡਾ ਗੇਟਸ ਦੀ ਵੱਡੀ ਬੇਟੀ ਹੈ। ਬਿੱਲ ਗੇਟਸ ਦੀ ਬੇਟੀ ਜੈਨੀਫਰ ਗੇਟਸ 23 ਸਾਲਾ ਤੇ ਨਾਇਲ ਨਸਾਰ 28 ਸਾਲਾ ਦੀ ਹੈ।


ਨਾਈਲ ਨਸਾਰ, ਘੋੜ ਸਵਾਰੀ ਦਾ ਬਹੁਤ ਸ਼ੌਕੀਨ ਹੈ। ਨਾਇਲ ਮਿਸਰੀ ਮੂਲ ਦਾ ਹੈ ਤੇ ਉਸ ਦੀ ਮੁੱਢਲੀ ਜ਼ਿੰਦਗੀ ਕੁਵੈਤ 'ਚ ਬਤੀਤ ਹੋਈ। ਜਦਕਿ, ਨਾਇਲ ਦਾ ਪਰਿਵਾਰ 2009 'ਚ ਕੈਲੀਫੋਰਨੀਆ 'ਚ ਸੈਟਲ ਹੋਇਆ ਸੀ। ਨਾਇਲ ਤੇ ਜੈਨੀਫਰ ਦੋਵੇਂ ਘੋੜ ਸਵਾਰੀ ਦਾ ਬਹੁਤ ਸ਼ੌਕੀਨ ਹਨ ਤੇ ਇਸੇ ਕਾਰਨ ਦੋਵੇਂ ਇੱਕ ਦੂਜੇ ਦੇ ਨੇੜੇ ਆਏ।


ਜੈਨੀਫਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਫੋਟੋ ਸ਼ੇਅਰ ਕਰਕੇ ਆਪਣੀ ਮੰਗਣੀ ਦੀ ਜਾਣਕਾਰੀ ਸ਼ੇਅਰ ਕੀਤੀ। ਇੱਕ ਪਿਆਰੀ ਫੋਟੋ ਸ਼ੇਅਰ ਕਰਦਿਆਂ, ਉਸਨੇ ਲਿਖਿਆ, "ਨਾਈਲ ਨਸਾਰ... ਤੁਸੀਂ ਆਪਣੇ ਜਿਹੇ ਇਕੱਲੇ ਹੋ ... ਕਰੋੜਾਂ ਵਾਰ ਹਾਂ।" ਇਸਦੇ ਨਾਲ, ਨਸਾਲ ਨੇ ਆਪਣੀ ਪੋਸਟ 'ਚ ਲਿਖਿਆ, "ਉਸਨੇ ਹਾਂ ਕਿਹਾ।"