ਪੜਚੋਲ ਕਰੋ
ਧੋਖੇਬਾਜ਼ ਕੌਣ? ਇਕੱਠੇ ਹੋਣ ਤੋਂ ਪਹਿਲਾਂ ਹੀ ਤਿੜਕੇ ਬਾਦਲਾਂ ਵਿਰੋਧੀ ਅਕਾਲੀ ਦਲ!
ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਢੀਂਡਸਾ 'ਤੇ ਧੋਖਾ ਦੇਣ ਦਾ ਇਲਜ਼ਾਮ ਲਾਇਆ ਗਿਆ ਹੈ, ਜਿਸ 'ਤੇ ਪਲਟਵਾਰ ਕਰਦਿਆਂ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਜਵਾਬ ਦਿੱਤਾ ਹੈ।
![ਧੋਖੇਬਾਜ਼ ਕੌਣ? ਇਕੱਠੇ ਹੋਣ ਤੋਂ ਪਹਿਲਾਂ ਹੀ ਤਿੜਕੇ ਬਾਦਲਾਂ ਵਿਰੋਧੀ ਅਕਾਲੀ ਦਲ! Who is the deceiver? Anti-Badal Akali Dal split before assembling! ਧੋਖੇਬਾਜ਼ ਕੌਣ? ਇਕੱਠੇ ਹੋਣ ਤੋਂ ਪਹਿਲਾਂ ਹੀ ਤਿੜਕੇ ਬਾਦਲਾਂ ਵਿਰੋਧੀ ਅਕਾਲੀ ਦਲ!](https://static.abplive.com/wp-content/uploads/sites/5/2019/02/19121442/birdavinder.jpg?impolicy=abp_cdn&imwidth=1200&height=675)
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਇਹ ਕਹਾਵਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਕਿ ਦੋ ਬਿੱਲੀਆਂ ਦੀ ਲੜਾਈ 'ਚ ਬਾਂਦਰ ਫਾਇਦਾ ਚੁੱਕ ਜਾਂਦੇ ਹਨ। ਅਜਿਹਾ ਹੁਣ ਬਾਦਲਾਂ ਦੇ ਵਿਰੋਧ 'ਚ ਸੁਖਦੇਵ ਢੀਂਡਸਾ ਦੀ ਅਗਵਾਈ ਹੇਠ ਇਕੱਠੇ ਹੋਏ ਅਕਾਲੀ ਦਲ ਦੇ ਆਗੂਆਂ ਨਾਲ ਵੀ ਹੋ ਸਕਦਾ ਹੈ। ਦਰਅਸਲ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਢੀਂਡਸਾ 'ਤੇ ਧੋਖਾ ਦੇਣ ਦਾ ਇਲਜ਼ਾਮ ਲਾਇਆ ਗਿਆ ਹੈ, ਜਿਸ 'ਤੇ ਪਲਟਵਾਰ ਕਰਦਿਆਂ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਜਵਾਬ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਬ੍ਰਹਮਾਪੁਰਾ ਪੰਥਕ ਰਾਜਨੀਤੀ 'ਚ ਵਧ ਰਹੀ ਏਕਤਾ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਢੀਂਡਸਾ 'ਤੇ ਧੋਖਾਧੜੀ ਕਰਨ ਦੇ ਬ੍ਰਹਮਾਪੁਰਾ ਦੇ ਬਿਆਨ ਪੂਰੀ ਤਰ੍ਹਾਂ ਤੱਥਹੀਣ ਹਨ। 15 ਜੂਨ ਨੂੰ ਚੰਡੀਗੜ੍ਹ ਵਿਖੇ ਬ੍ਰਹਮਪੁਰਾ ਦੀ ਰਿਹਾਇਸ਼ ਵਿਖੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਢੀਂਡਸਾ ਪਾਰਟੀ ਦੇ ਪ੍ਰਧਾਨ ਹੋਣਗੇ।
ਕਾਂਗਰਸੀ ਲੀਡਰ ਪ੍ਰਤਾਪ ਬਾਜਵਾ 'ਤੇ ਮੋਦੀ ਸਰਕਾਰ ਮਿਹਰਬਾਨ, ਪੰਜਾਬ ਦੀ ਸਿਆਸਤ 'ਚ ਨਵੀਂ ਚਰਚਾ
ਬੀਰ ਦਵਿੰਦਰ ਨੇ ਕਿਹਾ ਹੈ ਕਿ ਉਨ੍ਹਾਂ ਖੁਦ ਬ੍ਰਹਮਾਪੁਰਾ ਨੂੰ ਕਿਹਾ ਸੀ ਕਿ ਜੇ ਸਾਰੇ ਪੰਥਕ ਆਗੂ ਸਹਿਮਤ ਨਹੀਂ ਹੁੰਦੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ ਅਸਤੀਫਾ ਦੇ ਦੇਣਗੇ, ਜੋ ਉਨ੍ਹਾਂ 7 ਜੁਲਾਈ ਨੂੰ ਦੇ ਦਿੱਤਾ। ਬੀਰ ਦਵਿੰਦਰ ਨੇ ਕਿਹਾ ਕਿ ਢੀਂਡਸਾ ਨੇ ਬ੍ਰਹਮਪੁਰਾ ਨੂੰ ਉਨ੍ਹਾਂ ਨੂੰ ਬੁਲਾਉਣ ਬਾਰੇ ਦੱਸਿਆ ਸੀ। ਬ੍ਰਹਮਾਪੁਰਾ ਨੇ ਕਿਹਾ ਸੀ ਕਿ ਮੈਨੂੰ ਢੀਂਡਸਾ ਨਾਲ ਮਿਲਣਾ ਚਾਹੀਦਾ ਹੈ, ਪਰ ਉਹ ਪੰਥਕ ਏਕਤਾ ਲਈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਨਵੇਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਨਹੀਂ ਕਰਨਗੇ।
ਅਜਿਹੇ ਵਿੱਚ ਟਕਸਾਲੀ ਦਲ ਦੇ ਨੇਤਾਵਾਂ ਨੇ ਇੱਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ। ਢੀਂਡਸਾ ਵੱਲੋਂ ਬ੍ਰਹਮਪੁਰਾ ਦੀ ਪਿੱਠ 'ਤੇ ਹਮਲਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬੀਰ ਦਵਿੰਦਰ ਨੇ ਬ੍ਰਹਮਪੁਰਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਤਜ਼ਰਬੇ ਤੋਂ ਸਿੱਖ ਪੰਥ ਨੂੰ ਨਵੀਂ ਦਿਸ਼ਾ ਦਰਸਾਉਣ ਲਈ ਸਲਾਹਕਾਰੀ ਭੂਮਿਕਾ ਨਿਭਾਉਣ।
ਵੱਡੇ ਅਫਸਰਾਂ, ਮੰਤਰੀਆਂ ਤੇ ਕਾਰੋਬਾਰੀਆਂ ਨਾਲ ਜੁੜੇ ਵਿਕਾਸ ਦੂਬੇ ਦੇ ਤਾਰ, ਐਸਟੀਐਫ ਨੇ ਸੌਂਪੀ ਬਿਆਨਾਂ ਦੀ ਸੀਡੀ, ਹੁਣ ਖੁੱਲ੍ਹਣਗੇ ਰਾਜ?
ਬਾਦਲ ਵਿਰੋਧੀ ਪੰਥਕ ਦਲਾਂ 'ਚ ਇੱਕਠੇ ਹੋਣ ਤੋਂ ਪਹਿਲਾਂ ਹੀ ਤਕਰਾਰ ਸ਼ੁਰੂ ਹੋ ਗਈ। ਅਜਿਹੇ 'ਚ ਜਿਸ ਮੰਤਵ ਨਾਲ ਅਕਾਲੀ, ਬਾਦਲਾਂ ਤੋਂ ਵੱਖ ਹੋ ਇੱਕ ਵੱਖਰੇ ਸ਼੍ਰੋਮਣੀ ਅਕਾਲੀ ਦਲ ਦੀ ਨੀਂਹ ਰੱਖਣ ਬਾਰੇ ਸੋਚ ਰਹੇ ਹਨ, ਉਸ ਦਾ ਕੋਈ ਫਾਇਦਾ ਨਹੀਂ ਹੋਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)