ਪੜਚੋਲ ਕਰੋ
ਐਸ਼ੋ-ਆਰਾਮ 'ਤੇ ਮਾਂ-ਧੀ ਨੇ ਉਡਾਏ 15 ਲੱਖ, ਫਿਰ ਕਰਜ਼ਾ ਚੁਕਾਉਣ ਲਈ ਕੀਤਾ ਐਨਆਰਆਈ ਪਤੀ ਦਾ ਕਤਲ
ਨਵਾਂਸ਼ਹਿਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਾਂ-ਧੀ ਨੇ ਆਪਣੇ ਖਰਚਿਆਂ ਕਾਰਨ ਚੜ੍ਹਿਆ 15 ਲੱਖ ਦਾ ਕਰਜ਼ਾ ਉਤਾਰਨ ਲਈ ਐਨਆਰਆਈ ਪਤੀ ਦਾ ਕਤਲ ਕਰ ਦਿੱਤਾ।

ਨਵਾਂਸ਼ਹਿਰ: ਨਵਾਂਸ਼ਹਿਰ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਾਂ-ਧੀ ਨੇ ਆਪਣੇ ਖਰਚਿਆਂ ਕਾਰਨ ਚੜ੍ਹਿਆ 15 ਲੱਖ ਦਾ ਕਰਜ਼ਾ ਉਤਾਰਨ ਲਈ ਐਨਆਰਆਈ ਪਤੀ ਦਾ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਪਿੰਡ ਖਟਕੜ ਕਲਾਂ 'ਚ 16 ਜਨਵਰੀ ਦੀ ਰਾਤ ਨੂੰ ਐਨਆਰਆਈ ਬਲਬੀਰ ਸਿੰਘ ਦਾ ਕਤਲ ਹੋਇਆ ਸੀ। ਪੁਲਿਸ ਨੂੰ ਗੁੰਮਰਾਹ ਕਰਨ ਲਈ ਪਤਨੀ ਨੇ ਇਹ ਦੱਸਿਆ ਕਿ ਚੋਰੀ ਦੀ ਨੀਅਤ ਨਾਲ ਉਸ ਦੇ ਪਤੀ ਦਾ ਕਤਲ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਦੋਹਾਂ ਮਾਂ-ਧੀ ਨੇ ਚਾਰ ਹੋਰ ਲੋਕਾਂ ਨਾਲ ਸਾਜਿਸ਼ ਘੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਨ੍ਹਾਂ ਪਹਿਲਾਂ ਬਲਬੀਰ ਸਿੰਘ ਨੂੰ ਸਿਰਹਾਣੇ ਨਾਲ ਮੂੰਹ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਜਦ ਉਹ ਪਹੁੰਚ 'ਚ ਨਹੀਂ ਆਇਆ ਤਾਂ ਮੁਲਜ਼ਮਾਂ ਨੇ ਬਲਬੀਰ ਸਿੰਘ ਦੀ ਗਰਦਨ 'ਤੇ ਚਾਕੂ ਨਾਲ ਵਾਰ ਕਰ ਦਿੱਤਾ ਤੇ ਉਸ ਦੀ ਗਰਦਨ ਦੀ ਹੱਡੀ ਤੋੜ ਦਿੱਤੀ। ਇਸ ਨਾਲ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮਾਂ-ਧੀ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਬਲਬੀਰ ਸਿੰਘ ਨੇ ਫਰਵਰੀ 'ਚ ਲਿਬਨਾਨ ਵਾਪਸ ਜਾਣਾ ਸੀ। ਉਸ ਦਾ ਬੇਟਾ ਵੀ ਲਿਬਨਾਨ 'ਚ ਹੀ ਰਹਿੰਦਾ ਹੈ।
Before You Go
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
ਟ੍ਰੈਂਡਿੰਗ ਟੌਪਿਕ





















