News
News
ਟੀਵੀabp shortsABP ਸ਼ੌਰਟਸਵੀਡੀਓ
X

ਦੁਨੀਆਂ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਭਾਰਤੀ ਜਲ ਸੈਨਾ ਨੇ ਪਾਕਿਸਤਾਨ ਦੇ ਉਹਨਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ ਜਿਸ ਵਿੱਚ ਪਾਕਿਸਤਾਨ ਨੇ ਆਪਣੀ ਸਰਹੱਦ ਨੇੜੇ ਭਾਰਤੀ ਪਨਡੂਬੀ ਦੀ ਨਿਸ਼ਾਨਦੇਹੀ ਅਤੇ ਉਸਨੂੰ ਖਦੇੜਨ ਦਾ ਦਾਅਵਾ ਕੀਤਾ ਸੀ। ਭਾਰਤ ਮੁਤਾਬਕ ਕੋਈ ਵੀ ਪਨਡੁੱਬੀ ਪਾਕਿਸਤਾਨ ਵੱਲ ਨਹੀਂ ਹੈ। 2- ਅਮਰੀਕਾ ਦੇ ਰਾਸ਼ਟਰਪਤੀ ਦੀ ਰਿਹਾਇਸ਼ ਵਾਈਟ ਹਾਊਸ ‘ਚ ਸਿੱਖ ਕੌਮ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਾਈਟ ਹਾਊਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਪੀਟੀਆਈ ਮੁਤਾਬਕ ਰਾਸ਼ਟਰਪਤੀ ਬਰਾਕ ਓਬਾਮਾ ਵੀ ਪਤਨੀ ਸਮੇਤ ਸ਼ਾਮਲ ਹੋਏ। 3- ਚੀਨ ਨੇ ਕਿਹਾ ਹੈ ਕਿ ਜਾਪਾਨ ਨੂੰ ਦੱਖਣੀ ਚੀਨ ਸਾਗਰ ਮੁੱਦੇ ਤੇ ਤਣਾਅ ਪੈਦਾ ਕਰਨ ਤੋਂ ਬੱਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਟਿੱਪਣੀ ਜਾਪਾਨ ਦੀ ਰੱਖਿਆ ਮੰਤਰੀ ਦੇ ਬਿਆਨ ਦੇ ਮਗਰੋਂ ਕੀਤੀ ਹੈ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਦੱਖਣੀ ਚੀਨ ਸਾਗਰ ਦੇ ਹਾਲਾਤ ਨੇ ਉਹਨਾਂ ਨੂੰ ਪੂਰਵੀ ਚੀਨ ਸਾਗਰ ਦੀ ਸੁਰੱਖਿਆ ਲਈ ਵੀ ਪਰੇਸ਼ਾਨ ਕਰ ਦਿੱਤਾ ਹੈ। 4- ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦਾ ਧਿਆਨ ਭਾਰਤ ਦੀਆਂ ਕਾਰਵਾਈਆਂ ਵੱਲ ਖਿੱਚਦੇ ਹੋਏ ਕਿਹਾ ਕਿ ਇਸ ਨਾਲ ਤਣਾਅ ਪੈਦਾ ਹੋ ਰਿਹਾ ਹੈ ਅਤੇ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਲੱਧ ਰਿਹੈ। ਜੀਓ ਨਿਊਜ਼ ਮੁਤਾਬਕ ਪਾਕਿਸਤਾਨ ਨੇ ਇਸ ਸਬੰਧੀ ਪੱਤਰ ਲਿਖਿਆ ਹੈ। 5- ਬੀਬੀਸੀ ਦੀ ਖਬਰ ਮੁਤਾਬਕ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ 2 ਕੱਟੜ ਰਿਪਬਲਿਕਨ ਨੇਤਾਵਾਂ ਨੂੰ ਅਹਿਮ ਅਹੁਦਿਆਂ ਲਈ ਚੁਣਿਆ ਹੈ। ਜੇਫ ਸੇਸ਼ਨਸ ਨੂੰ ਅਟਾਰਨੀ ਜਨਰਲ ਅਤੇ ਮਾਇਕ ਪੋਂਪੇ ਨੂੰ ਸੀਆਈਏ ਮੁਖੀ ਦੇ ਤੌਰ ਤੇ ਚੁਣਿਆ ਗਿਆ ਹੈ। ਇਸਤੋਂ ਪਹਿਲਾਂ ਸੇਵਾਮੁਕਤ ਜਨਰਲ ਮਾਇਕਲ ਫਿਲਨ ਦੀ ਚੋਣ ਰਾਸ਼ਟਰੀ ਸੁਰਖਿਆ ਸਲਾਹਕਰ ਵਜੋਂ ਕੀਤੀ।
Published at : 19 Nov 2016 01:15 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਸੁਨੀਤਾ ਵਿਲੀਅਮਜ਼ ਨੂੰ ਪੁਲਾੜ 'ਚ 'ਫਸੀ' ਦੇਖ ਕੇ ਮਚ ਗਈ ਤਰਥੱਲੀ! ਬੋਲੀ-ਸਾਡੇ ਸਰੀਰ 'ਚ ਥੋੜਾ...

ਸੁਨੀਤਾ ਵਿਲੀਅਮਜ਼ ਨੂੰ ਪੁਲਾੜ 'ਚ 'ਫਸੀ' ਦੇਖ ਕੇ ਮਚ ਗਈ ਤਰਥੱਲੀ! ਬੋਲੀ-ਸਾਡੇ ਸਰੀਰ 'ਚ ਥੋੜਾ...

ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ‘ਡੌਂਕੀ’ ਮਾਰਕੇ ਜਾ ਰਹੇ ਨੇ ਅਮਰੀਕਾ, ਪੰਜਾਬ ਤੋਂ ਬਣਾਏ ਜਾ ਰਹੇ ਨੇ ਜਾਅਲੀ ਪਾਸਪੋਰਟ, ਜਾਣੋ ਕਿਵੇਂ ਹੋਇਆ ਖੁਲਾਸਾ ?

ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ‘ਡੌਂਕੀ’ ਮਾਰਕੇ ਜਾ ਰਹੇ ਨੇ ਅਮਰੀਕਾ, ਪੰਜਾਬ ਤੋਂ ਬਣਾਏ ਜਾ ਰਹੇ ਨੇ ਜਾਅਲੀ ਪਾਸਪੋਰਟ, ਜਾਣੋ ਕਿਵੇਂ ਹੋਇਆ ਖੁਲਾਸਾ ?

Ban On Social Media: ਸੋਸ਼ਲ ਮੀਡੀਆ 'ਤੇ ਲੱਗਾ ਬੈਨ!16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਖੋਲ੍ਹ ਸਕਣਗੇ ਅਕਾਊਂਟ

Ban On Social Media: ਸੋਸ਼ਲ ਮੀਡੀਆ 'ਤੇ ਲੱਗਾ ਬੈਨ!16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਖੋਲ੍ਹ ਸਕਣਗੇ ਅਕਾਊਂਟ

ਪੂਰੀ ਰਾਤ ਰੂਸ ਨੇ ਕੀਤਾ ਹਮਲਾ, ਯੂਕਰੇਨ 'ਚ ਹੋਇਆ ਬਲੈਕਆਊਟ! ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਤੋਂ ਮੰਗੀ ਮਦਦ

ਪੂਰੀ ਰਾਤ ਰੂਸ ਨੇ ਕੀਤਾ ਹਮਲਾ, ਯੂਕਰੇਨ 'ਚ ਹੋਇਆ ਬਲੈਕਆਊਟ! ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਤੋਂ ਮੰਗੀ ਮਦਦ

Women Killing: ਯੂਐਨ ਦੀ ਰਿਪੋਰਟ 'ਚ ਰੂਹ ਕੰਬਾਊ ਖੁਲਾਸਾ! ਰੋਜ਼ਾਨਾ 140 ਔਰਤਾਂ ਤੇ ਲੜਕੀਆਂ ਦਾ ਕਤਲ

Women Killing: ਯੂਐਨ ਦੀ ਰਿਪੋਰਟ 'ਚ ਰੂਹ ਕੰਬਾਊ ਖੁਲਾਸਾ! ਰੋਜ਼ਾਨਾ 140 ਔਰਤਾਂ ਤੇ ਲੜਕੀਆਂ ਦਾ ਕਤਲ

ਪ੍ਰਮੁੱਖ ਖ਼ਬਰਾਂ

Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ

Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ

ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼

ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼

Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ

Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ  ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ

Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ

Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ