ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ‘ਡੌਂਕੀ’ ਮਾਰਕੇ ਜਾ ਰਹੇ ਨੇ ਅਮਰੀਕਾ, ਪੰਜਾਬ ਤੋਂ ਬਣਾਏ ਜਾ ਰਹੇ ਨੇ ਜਾਅਲੀ ਪਾਸਪੋਰਟ, ਜਾਣੋ ਕਿਵੇਂ ਹੋਇਆ ਖੁਲਾਸਾ ?
ਗੋਲਡੀ ਬਰਾੜ, ਅਨਮੋਲ ਬਿਸ਼ਨੋਈ, ਰੋਹਿਤ ਗੋਦਾਰਾ, ਮੌਂਟੀ ਮਾਨ, ਪਵਨ ਬਿਸ਼ਨੋਈ ਤੇ ਇੱਥੋਂ ਤੱਕ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਐਂਟੀ ਗੈਂਗ ਗੈਂਗਸਟਰ ਹਿਮਾਂਸ਼ੂ ਭਾਊ ਸਮੇਤ ਕਈ ਲੋੜੀਂਦੇ ਅਪਰਾਧੀ, ਜੋ ਇਸ ਸਮੇਂ ਅਮਰੀਕਾ ਵਿੱਚ ਬੈਠੇ ਹਨ।
lawrence Bishnoi: ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਗੈਂਗਸਟਰਾਂ ਨੇ ਹੁਣ ਇੱਕ ਨਵਾਂ ਛੁਪਣਗਾਹ ਲੱਭ ਲਿਆ ਹੈ। ਹੁਣ ਤੱਕ ਜ਼ਿਆਦਾਤਰ ਭਾਰਤੀ ਗੈਂਗਸਟਰ ਕੈਨੇਡਾ ਤੇ ਖਾੜੀ ਦੇਸ਼ਾਂ 'ਚ ਸਰਗਰਮ ਸਨ ਪਰ ਹੁਣ ਉਹ ਆਪਣੇ ਟਿਕਾਣੇ ਬਦਲ ਰਹੇ ਹਨ। ਦੁਬਈ ਤੋਂ ਡਿਪੋਰਟ ਕੀਤੇ ਗਏ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਨੇ ਪੁਲਿਸ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਅਮਰੀਕਾ ਹੁਣ ਲਾਰੈਂਸ ਬਿਸ਼ਨੋਈ ਗੈਂਗ ਸਮੇਤ ਭਾਰਤ ਤੋਂ ਲੋੜੀਂਦੇ ਅਪਰਾਧੀਆਂ ਦਾ ਨਵਾਂ ਟਿਕਾਣਾ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਤੋਂ ਫਰਾਰ ਹੋਏ ਗੈਂਗਸਟਰ ਫਰਜ਼ੀ ਪਾਸਪੋਰਟਾਂ 'ਤੇ ਡੌਂਕੀ ਰੂਟ ਰਾਹੀਂ ਅਮਰੀਕਾ 'ਚ ਦਾਖਲ ਹੋ ਰਹੇ ਹਨ।
ਦਿੱਲੀ ਦੇ ਨਜਫਗੜ੍ਹ 'ਚ ਦੋਹਰੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਲਾਰੈਂਸ ਗੈਂਗ ਦੇ ਸ਼ਾਰਪ ਸ਼ੂਟਰ ਹਰਸ਼ ਉਰਫ਼ ਚਿੰਟੂ ਨੇ ਪੰਜਾਬ ਦਾ ਜਾਅਲੀ ਪਾਸਪੋਰਟ ਬਣਾਇਆ ਸੀ। ਇਹ ਪਾਸਪੋਰਟ 26 ਮਾਰਚ ਨੂੰ ਪੰਜਾਬ ਦੇ ਜਲੰਧਰ ਤੋਂ ਜਾਰੀ ਕੀਤਾ ਗਿਆ ਸੀ। ਹਰਸ਼ ਦਾ ਨਾਮ ਪਾਸਪੋਰਟ ਵਿੱਚ ਪ੍ਰਦੀਪ ਕੁਮਾਰ ਲਿਖਿਆ ਗਿਆ ਹੈ। ਹਰਸ਼ ਨੇ ਦੱਸਿਆ ਕਿ ਅਜਿਹੇ ਕਈ ਹੋਰ ਗੈਂਗਸਟਰ ਵੀ ਅਮਰੀਕਾ ਜਾਣ ਲਈ ਜਾਅਲੀ ਪਾਸਪੋਰਟ ਬਣਵਾ ਰਹੇ ਹਨ।
ਹਰਸ਼ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਪਹਿਲਾਂ ਉਸ ਨੂੰ ਪੰਜਾਬ ਦਾ ਜਾਅਲੀ ਪਾਸਪੋਰਟ ਮਿਲਿਆ, ਫਿਰ ਉਸ ਤੋਂ ਬਾਅਦ ਉਹ ਭਾਰਤ ਤੋਂ ਸ਼ਾਰਜਾਹ ਚਲਾ ਗਿਆ। ਸ਼ਾਰਜਹਾਨ ਤੋਂ ਉਹ ਫਿਰ ਬਾਕੂ ਚਲਾ ਗਿਆ ਤੇ ਇੱਥੋਂ ਯੂਰਪ ਦੇ ਕਿਸੇ ਦੇਸ਼ ਵਿੱਚ ਗਿਆ। ਇਸ ਤੋਂ ਬਾਅਦ ਉਸ ਦੀ ਯੋਜਨਾ ਡੌਂਕੀ ਦੇ ਰਸਤੇ ਅਮਰੀਕਾ ਵਿਚ ਦਾਖਲ ਹੋਣ ਦੀ ਸੀ।
ਗੋਲਡੀ ਬਰਾੜ, ਅਨਮੋਲ ਬਿਸ਼ਨੋਈ, ਰੋਹਿਤ ਗੋਦਾਰਾ, ਮੌਂਟੀ ਮਾਨ, ਪਵਨ ਬਿਸ਼ਨੋਈ ਤੇ ਇੱਥੋਂ ਤੱਕ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਐਂਟੀ ਗੈਂਗ ਗੈਂਗਸਟਰ ਹਿਮਾਂਸ਼ੂ ਭਾਊ ਸਮੇਤ ਕਈ ਲੋੜੀਂਦੇ ਅਪਰਾਧੀ, ਜੋ ਇਸ ਸਮੇਂ ਅਮਰੀਕਾ ਵਿੱਚ ਬੈਠੇ ਹਨ, ਇਹ ਸਾਰੇ ਡੌਂਕੀ ਰੂਟ ਰਾਹੀਂ ਅਮਰੀਕਾ ਪੁੱਜੇ ਸਨ। ਹੁਣ ਅਮਰੀਕਾ ਵਿੱਚ ਬੈਠੇ ਇਹ ਸਾਰੇ ਗੈਂਗਸਟਰ ਭਾਰਤ ਵਿੱਚ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਭਾਰਤੀ ਏਜੰਸੀਆਂ ਲਈ ਸਮੱਸਿਆ ਇਹ ਹੈ ਕਿ ਅਮਰੀਕਾ ਕਿਸੇ ਵੀ ਲੋੜੀਂਦੇ ਅਪਰਾਧੀ ਨੂੰ ਆਸਾਨੀ ਨਾਲ ਭਾਰਤ ਨੂੰ ਸੌਂਪਣ ਲਈ ਤਿਆਰ ਨਹੀਂ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ।