News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਦੁਨੀਆਂ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਦੂਜੀ ਟੈਲੀਵਿਜ਼ਨ ਬਹਿਸ ਵਿੱਚ ਰਿਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੇ ਮਹਿਲਾਵਾਂ ਬਾਰੇ ਅਸ਼ਲੀਲ ਟਿੱਪਣੀ ਵਾਲੇ ਵੀਡੀਓ ਮਾਮਲੇ 'ਚ ਮੁਆਫੀ ਮੰਗੀ ਹੈ। ਉਹਨਾਂ ਕਿਹਾ ਇਹ ਗੱਲਬਾਤ ਇੱਕ ਬੰਦ ਕਮਰੇ 'ਚ ਹੋਈ ਸੀ ਜਿਸਨੂੰ ਲੈ ਕੇ ਉਹ ਸ਼ਰਮਿੰਦਾ ਹਨ। ਇਹ ਵੀਡੀਓ ਸਾਲ 2005 ਦੀ ਸੀ। 2- ਦਰਅਸਲ ਵਾਸ਼ਿੰਗਟਨ ਯੁਨੀਵਰਸਿਟੀ 'ਚ ਹੋਈ ਬਹਿਸ ਦੀ ਸ਼ੁਰੂਆਤ ਵਿੱਚ ਡੈਮੋਕ੍ਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਨੇ ਵੀਡੀਓ ਮਾਮਲੇ 'ਚ ਟਰੰਪ 'ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਟਰੰਪ ਨੇ ਜੋ ਟਿੱਪਣੀ ਕੀਤੀ ਹੈ ਉਸਦੇ ਬਾਅਦ ਉਹ ਰਾਸ਼ਟਰਪਤੀ ਬਣਨ ਲਾਇਕ ਨਹੀਂ ਹਨ। ਦੂਜੇ ਪਾਸੇ ਟਰੰਪ ਨੇ ਹਿਲੇਰੀ ਦੇ ਪਤੀ ਅਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਵੀ ਬੁਰਾ ਸ਼ਖਸ ਦੱਸਿਆ। ਉਹਨਾਂ ਕਲਿੰਟਨ ਦੇ ਮਹਿਲਾਵਾਂ ਨਾਲ ਅਫੇਅਰ ਵੀ ਗਿਣਵਾ ਦਿੱਤੇ। 3- ਰਿਬਰਲਿਕਨ ਉਮੀਦਵਾਰ ਨੇ ਹਿਲੇਰੀ ਦੇ ਵਿਦੇਸ਼ ਮੰਤਰੀ ਦੇ ਕਾਰਜਕਾਲ ਦੌਰਾਨ ਹੋਏ ਈਮੇਲ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਇਸਨੂੰ ਲੈ ਕੇ ਤੂਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹਨਾਂ ਕਿਹਾ ਨਿਜੀ ਈਮੇਲ ਸਰਵਰ ਚਲਾਉਣ ਲਈ ਹਿਲੇਰੀ ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ। 4- ਇਸਤੇ ਹਿਲੇਰੀ ਨੇ ਈਮੇਲ ਮਿਟਾਉਣ ਨੂੰ ਲੈ ਕੇ ਆਪਣੀ ਭੁੱਲ ਸਵੀਕਾਰ ਕੀਤੀ। ਉਹਨਾਂ ਕਿਹਾ ਕਿ ਉਹ ਇਸਦੀ ਜ਼ਿੰਮੇਵਾਰੀ ਲੈਂਦੀ ਹੈ। ਉਹਨਾਂ ਕਿਹਾ ਕਿ ਇਸ ਨਾਲ ਕੋਈ ਵੀ ਫਾਇਲ ਜਨਤਕ ਨਹੀਂ ਹੋਈ ਅਤੇ ਕੋਈ ਵੀ ਜਾਣਕਾਰੀ ਗਲਤ ਹੱਥਾਂ 'ਚ ਨਹੀਂ ਗਈ। 5- ਸਰਜੀਕਲ ਸਟ੍ਰਾਇਕ ਦੇ ਬਾਅਦ ਕੱਲ੍ਹ ਪਹਿਲੀ ਵਾਰ ਪਾਕਿਸਤਾਨ ਸੈਨਾ ਮੁਖੀ ਰਾਹਿਲ ਸ਼ਰੀਫ ਨੇ ਐਲਓਸੀ ਦਾ ਦੌਰਾ ਕੀਤਾ ਜਿਨਾਂ ਸੈਨਾ ਦੀ ਤਿਆਰੀ ਦਾ ਜਾਇਜ਼ਾ ਲਿਆ। 6- ਕੈਨੇਡਾ ‘ਚ ਇੱਕ ਪੰਜਾਬਣ ਦੇ ਕਾਤਲ ਪਤੀ ਨੂੰ ਸਾਥੀਆਂ ਸਮੇਤ ਉਮਰ ਕੈਦ ਦੀ ਸਜ਼ਾ ਮਿਲੀ ਹੈ। 33 ਸਾਲਾ ਅਮਨਪ੍ਰੀਤ ਕੌਰ ਦਾ ਕਤਲ ਕੈਨੇਡਾ ‘ਚ ਸਰੀ ਦੇ ਨਿਊਟਨ ਇਲਾਕੇ ‘ਚ ਸਾਲ 2007 ‘ਚ ਕੀਤਾ ਗਿਆ ਸੀ। ਮਾਮਲੇ ਦੀ ਜਾਂਚ ਦੌਰਾਨ ਮ੍ਰਿਤਕ ਦੇ ਪਤੀ ਬਲਜਿੰਦਰ ਸਿੰਘ ਬਾਹੀਆ ਅਤੇ ਉਸ ਦੀ ਪ੍ਰੇਮਿਕਾ ਤਨਪ੍ਰੀਤ ਕੌਰ ਅਟਵਾਲ ਅਤੇ ਸੁਪਾਰੀ ਕਿਲਰ ਬਾਰਾਨੇਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 7- ਮਨੀਲਾ ‘ਚ ਪੰਜਾਬੀਆਂ ਦੇ ਕਤਲਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜਾ ਘਟਨਾ ‘ਚ ਮੋਗਾ ਜਿਲ੍ਹੇ ਦੇ ਪਿੰਡ ਬੌਡੇ ਦੇ ਰਹਿਣ ਵਾਲੇ ਗੁਰਦੇਵ ਸਿੰਘ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਨੂੰ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ। 68 ਸਾਲਾ ਮ੍ਰਿਤਕ ਗੁਰਦੇਵ ਸਿੰਘ ਫਾਇਨੈਂਸਰ ਸੀ ਜੋ ਪਿਛਲੇ 27 ਸਾਲ ਤੋਂ ਮਨੀਲਾ ‘ਚ ਰਹਿ ਰਿਹਾ ਸੀ। 8- ਕੋਲੰਬੀਆ ਦੇ ਰਾਸ਼ਟਰਪਤੀ ਮੈਨੂਅਲ ਸਾਂਤੋਸ ਨੇ ਐਲਾਨ ਕੀਤਾ ਹੈ ਕਿ ਉਹ ਨੋਬਲ ਪੁਰਸਕਾਰ ਤੋਂ ਮਿਲਣ ਵਾਲੀ ਰਕਮ ਨੂੰ ਸੰਘਰਸ਼ ਪੀਡ਼ਤਾਂ ਦੀ ਮਦਦ ਲਈ ਦਾਨ ਕਰਨਗੇ। ਬੀਬੀਸੀ ਦੀ ਖਬਰ ਮੁਤਾਬਕ ਨੋਬਲ ਪੁਰਸਕਾਰ ਦੇ ਰੂਪ 'ਚ ਉਹਨਾਂ ਨੂੰ 9 ਲੱਖ 25 ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ। 9- ਅਮਰੀਕਾ ਦੇ ਉਤਰੀ ਕੈਰੋਲੀਨਾ ਵਿੱਚ 'ਮੈਥਿਊ' ਤੂਫਾਨ ਪਹੁੰਚ ਗਿਆ । ਅਮਰੀਕਾ ਵਿੱਚ ਮੈਥਿਊ ਨਾਲ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁਕੀ ਹੈ । ਜਦਕਿ ਕਾਫੀ ਮਾਲੀ ਨੁਕਸਾਨ ਵੀ ਹੋਇਆ ਹੈ। ਕੈਰੋਲੀਨਾ ਵਿੱਚ 'ਮੈਥਿਊ' ਦੀ ਤਬਾਹੀ ਮਗਰੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਹੁਣ ਤੱਕ ਬਚਾਅ ਦਲਾਮ ਨੇ 200 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ।
Published at : 10 Oct 2016 12:33 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Israel-Hezbollah War: ਇੱਕ ਹਫ਼ਤਾ ਵੀ ਕਮਾਂਡ ਨਹੀਂ ਸੰਭਾਲ ਸਕਿਆ ਹਿਜ਼ਬੁੱਲਾ ਦਾ ਨਵਾਂ ਮੁਖੀ ਸੈਫੂਦੀਨ , ਇਜ਼ਰਾਇਲੀ ਹਮਲੇ 'ਚ ਹੋਇਆ ਢੇਰ

Israel-Hezbollah War: ਇੱਕ ਹਫ਼ਤਾ ਵੀ ਕਮਾਂਡ ਨਹੀਂ ਸੰਭਾਲ ਸਕਿਆ ਹਿਜ਼ਬੁੱਲਾ ਦਾ ਨਵਾਂ ਮੁਖੀ ਸੈਫੂਦੀਨ , ਇਜ਼ਰਾਇਲੀ ਹਮਲੇ 'ਚ ਹੋਇਆ ਢੇਰ

ਪਾਕਿਸਤਾਨ 'ਚ ਜ਼ਬਰਦਸਤ ਹੰਗਾਮਾ, ਇਮਰਾਨ ਖ਼ਾਨ ਦੇ ਸਮਰਥਕਾਂ ਨੇ ਘੇਰੀ ਸੰਸਦ, ਸੁਰੱਖਿਆ ਬਲਾਂ ਨੇ ਚਲਾਈਆਂ ਗੋਲੀਆਂ, ਧਾਰਾ 144 ਲਾਗੂ

ਪਾਕਿਸਤਾਨ 'ਚ ਜ਼ਬਰਦਸਤ ਹੰਗਾਮਾ, ਇਮਰਾਨ ਖ਼ਾਨ ਦੇ ਸਮਰਥਕਾਂ ਨੇ ਘੇਰੀ ਸੰਸਦ, ਸੁਰੱਖਿਆ ਬਲਾਂ ਨੇ ਚਲਾਈਆਂ ਗੋਲੀਆਂ, ਧਾਰਾ 144 ਲਾਗੂ

US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?

US Presidential Election: ਅਮਰੀਕੀ ਰਾਸ਼ਟਰਪਤੀ ਚੋਣ ਨੂੰ ਲੈ ਕੇ ਆਈ ਸਭ ਤੋਂ ਵੱਡੀ ਭਵਿੱਖਬਾਣੀ, ਕੌਣ ਜਿੱਤੇਗਾ ਕਮਲਾ ਜਾਂ ਟਰੰਪ?

ਕੈਨੇਡਾ 'ਚ ਭਾਰਤ ਨਾਲੋ ਵੀ ਬੁਰਾ ਹਾਲ, ਵੇਟਰ ਤੇ ਰਸੋਈਏ ਦੀ ਨੌਕਰੀ ਲੈਣ ਲਈ ਹਜ਼ਾਰਾਂ ਭਾਰਤੀ ਨੌਜਵਾਨ ਲਾਈਨਾਂ 'ਚ ਖੜ੍ਹੇ, ਵੀਡੀਓ ਵਾਇਰਲ

ਕੈਨੇਡਾ 'ਚ ਭਾਰਤ ਨਾਲੋ ਵੀ ਬੁਰਾ ਹਾਲ, ਵੇਟਰ ਤੇ ਰਸੋਈਏ ਦੀ ਨੌਕਰੀ ਲੈਣ ਲਈ ਹਜ਼ਾਰਾਂ ਭਾਰਤੀ ਨੌਜਵਾਨ ਲਾਈਨਾਂ 'ਚ ਖੜ੍ਹੇ, ਵੀਡੀਓ ਵਾਇਰਲ

Israel-Hezbollah War: ਲੇਬਨਾਨ ਦੇ ਅਸਮਾਨ ਵਿੱਚ ਚੱਕਰ ਲਾ ਰਹੇ ਨੇ ਇਜ਼ਰਾਈਲੀ ਡਰੋਨ ... ਮੁੜ ਤੋਂ ਹੋਣ ਵਾਲਾ ਹੈ ਹਮਲਾ ? ਦੇਖੋ ਗ੍ਰਰਾਊਂਡ ਜ਼ੀਰੋ ਤੋਂ ਰਿਪੋਰਟ

Israel-Hezbollah War: ਲੇਬਨਾਨ ਦੇ ਅਸਮਾਨ ਵਿੱਚ ਚੱਕਰ ਲਾ ਰਹੇ ਨੇ ਇਜ਼ਰਾਈਲੀ ਡਰੋਨ ... ਮੁੜ ਤੋਂ ਹੋਣ ਵਾਲਾ ਹੈ ਹਮਲਾ ? ਦੇਖੋ ਗ੍ਰਰਾਊਂਡ ਜ਼ੀਰੋ ਤੋਂ ਰਿਪੋਰਟ

ਪ੍ਰਮੁੱਖ ਖ਼ਬਰਾਂ

Exit Poll 'ਚ ਹਰਿਆਣਾ 'ਚ ਕਾਂਗਰਸ ਦਾ ਦਬਦਬਾ, ਪਰ ਕੌਣ ਹੋਵੇਗਾ ਮੁੱਖ ਮੰਤਰੀ ਦੀ ਕੁਰਸੀ ਦਾ ਹੱਕਦਾਰ, ਇੱਥੇ ਸਮਝੋ ਪੂਰਾ ਮਸਲਾ

Exit Poll 'ਚ ਹਰਿਆਣਾ 'ਚ ਕਾਂਗਰਸ ਦਾ ਦਬਦਬਾ, ਪਰ ਕੌਣ ਹੋਵੇਗਾ ਮੁੱਖ ਮੰਤਰੀ ਦੀ ਕੁਰਸੀ ਦਾ ਹੱਕਦਾਰ, ਇੱਥੇ ਸਮਝੋ ਪੂਰਾ ਮਸਲਾ

Poll Of Polls Result 2024: ਹਰਿਆਣਾ ਤੋਂ ਭਾਜਪਾ ਦੀ ਵਿਦਾਈ, ਜੰਮੂ-ਕਸ਼ਮੀਰ ਵਿੱਚ ਲਟਕੀ ਹੋਈ ਵਿਧਾਨ ਸਭਾ, ਜਾਣੋ ਕੀ ਕਹਿ ਰਹੇ Poll Of Polls

Poll Of Polls Result 2024: ਹਰਿਆਣਾ ਤੋਂ ਭਾਜਪਾ ਦੀ ਵਿਦਾਈ, ਜੰਮੂ-ਕਸ਼ਮੀਰ ਵਿੱਚ ਲਟਕੀ ਹੋਈ ਵਿਧਾਨ ਸਭਾ, ਜਾਣੋ ਕੀ ਕਹਿ ਰਹੇ Poll Of Polls

ਸੈਨੇਟਰੀ ਪੈਡ ਨਾਲ ਹੋ ਸਕਦਾ ਕੈਂਸਰ? ਜ਼ਰੂਰ ਜਾਣ ਲਓ ਆਪਣੀ ਸਿਹਤ ਨਾਲ ਜੁੜੀਆਂ ਆਹ ਖਾਸ ਗੱਲਾਂ

ਸੈਨੇਟਰੀ ਪੈਡ ਨਾਲ ਹੋ ਸਕਦਾ ਕੈਂਸਰ? ਜ਼ਰੂਰ ਜਾਣ ਲਓ ਆਪਣੀ ਸਿਹਤ ਨਾਲ ਜੁੜੀਆਂ ਆਹ ਖਾਸ ਗੱਲਾਂ

ਤੁਸੀਂ ਵੀ ਬਵਾਸੀਰ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗੀ ਰਾਹਤ

ਤੁਸੀਂ ਵੀ ਬਵਾਸੀਰ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਤਰੀਕੇ, ਤੁਰੰਤ ਮਿਲੇਗੀ ਰਾਹਤ