Earthquke: ਭੂਚਾਲ ਨੇ ਫਿਰ ਹਿਲਾਈ ਧਰਤੀ, ਦੋ ਦਿਨ ਪਹਿਲਾਂ ਹੀ 126 ਲੋਕਾਂ ਦੀ ਹੋਈ ਮੌਤ; ਜਾਣੋ ਤਾਜ਼ਾ ਸਥਿਤੀ
China Earthquke: ਚੀਨ ਦੇ ਜੀਜਾਂਗ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.3 ਰਹੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੀ ਰਿਪੋਰਟ ਅਨੁਸਾਰ, ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ
China Earthquke: ਚੀਨ ਦੇ ਜੀਜਾਂਗ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.3 ਰਹੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੀ ਰਿਪੋਰਟ ਅਨੁਸਾਰ, ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਐਕਸ (ਪਹਿਲਾਂ ਟਵਿੱਟਰ) 'ਤੇ ਪੋਸਟ ਕਰਦੇ ਹੋਏ ਲਿਖਿਆ ਗਿਆ ਸੀ ਕਿ ਭੂਚਾਲ ਦੀ ਡੂੰਘਾਈ ਧਰਤੀ ਤੋਂ ਹੇਠਾਂ 50 ਕਿਲੋਮੀਟਰ ਅੰਦਰ ਸੀ।
ਅੱਜ ਤੋਂ ਦੋ ਦਿਨ ਪਹਿਲਾਂ, 7 ਜਨਵਰੀ ਨੂੰ, ਜੀਜਾਂਗ ਵਿੱਚ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਸੀ, ਜਿਸ ਵਿੱਚ 126 ਲੋਕਾਂ ਦੀ ਮੌਤ ਹੋ ਗਈ ਸੀ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਦੇ ਅਨੁਸਾਰ, ਜ਼ੀਜ਼ਾਂਗ ਖੇਤਰ ਇੱਕ ਸੰਵੇਦਨਸ਼ੀਲ ਖੇਤਰ ਹੈ, ਜਿੱਥੇ ਭੂਚਾਲ ਆਉਣ ਦੀ ਸੰਭਾਵਨਾ ਹੈ।
ਤਿੱਬਤ ਵਿੱਚ 6.8 ਤੀਬਰਤਾ ਦਾ ਭੂਚਾਲ
ਪਿਛਲੇ ਮੰਗਲਵਾਰ (7 ਜਨਵਰੀ) ਨੂੰ, ਤਿੱਬਤ ਦੇ ਸ਼ਿਗਾਤਸੇ ਵਿੱਚ 6.8 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ ਘੱਟੋ-ਘੱਟ 126 ਲੋਕ ਮਾਰੇ ਗਏ ਅਤੇ 188 ਹੋਰ ਜ਼ਖਮੀ ਹੋ ਗਏ। ਗੁਆਂਢੀ ਦੇਸ਼ ਨੇਪਾਲ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਇਮਾਰਤਾਂ ਹਿੱਲਣ ਲੱਗ ਪਈਆਂ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ।
EQ of M: 4.3, On: 09/01/2025 06:04:21 IST, Lat: 32.86 N, Long: 88.48 E, Depth: 50 Km, Location: Xizang.
— National Center for Seismology (@NCS_Earthquake) January 9, 2025
For more information Download the BhooKamp App https://t.co/5gCOtjdtw0 @DrJitendraSingh @OfficeOfDrJS @Ravi_MoES @Dr_Mishra1966 @ndmaindia pic.twitter.com/feZTfzHouV
ਤਿੱਬਤ ਦੇ ਸਭ ਤੋਂ ਪਵਿੱਤਰ ਸ਼ਹਿਰਾਂ ਵਿੱਚੋਂ ਇੱਕ
ਸ਼ਿਗਾਜੇ ਨੂੰ ਸ਼ਿਗਾਸਤੇ ਦੇ ਨਾਂਅ ਤੋਂ ਵੀ ਜਾਣਿਆ ਜਾਂਦਾ ਹੈ ਜੋ ਭਾਰਤ ਦੀ ਸਰਹੱਦ ਦੇ ਨੇੜੇ ਹੈ। ਸ਼ਿਗਾਤਸੇ ਨੂੰ ਤਿੱਬਤ ਦੇ ਸਭ ਤੋਂ ਪਵਿੱਤਰ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਤਿੱਬਤੀ ਬੁੱਧ ਧਰਮ ਦੀ ਇੱਕ ਪ੍ਰਮੁੱਖ ਹਸਤੀ, ਪੰਚੇਨ ਲਾਮਾ ਦਾ ਰਵਾਇਤੀ ਟਿਕਾਣਾ ਹੈ। ਤਿੱਬਤ ਵਿੱਚ, ਪੰਚੇਨ ਲਾਮਾ ਅਧਿਆਤਮਿਕ ਗੁਰੂ ਦਲਾਈ ਲਾਮਾ ਤੋਂ ਬਾਅਦ ਦੂਜੇ ਸਭ ਤੋਂ ਸ਼ਕਤੀਸ਼ਾਲੀ ਰੁਤਬਾ ਰੱਖਦੇ ਹਨ। ਭੂਚਾਲ ਦਾ ਕੇਂਦਰ ਡਿੰਗਰੀ ਕਾਉਂਟੀ ਦਾ ਤਸੋਗੋ ਕਸਬੇ ਵਿੱਚ ਸੀ, ਜਿਸਦੀ ਆਬਾਦੀ 20 ਕਿਲੋਮੀਟਰ ਦੇ ਘੇਰੇ ਵਿੱਚ ਲਗਭਗ 6,900 ਲੋਕ ਹਨ। ਇਸ ਇਲਾਕੇ ਵਿੱਚ 27 ਪਿੰਡ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।