1- ਯੂ.ਕੇ. ਦੇ ਲਮਿੰਗਟਨ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਲੰਡਨ ਦੇ ਲਮਿੰਗਟਨ ਸਥਿਤ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ 55 ਤੋਂ ਵੱਧ ਲੋਕ ਹਿਰਾਸਤ ਵਿੱਚ ਲਏ ਹਨ। ਐਤਵਾਰ ਸਵੇਰੇ ਇੱਕ ਵਿਆਹ ਸਮਾਗਮ ਦੌਰਾਨ ਕਰੀਬ 30 ਹਥਿਆਰਬੰਦ ਲੋਕ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ ਸਨ।
2- ਝਗੜੇ ਮਗਰੋਂ ਪੁਲਿਸ ਨੂੰ ਬੁਲਾਇਆ ਗਿਆ ਅਤੇ ਪੁਲਿਸ ਨੇ ਗੁਰਦੁਆਰਾ ਸਾਹਿਬ ਬਾਹਰ ਸੁਰੱਖਿਆ ਸਖਤ ਕੀਤੀ। ਪੁਲਿਸ ਨੇ ਦੱਸਿਆ ਕਿ ਦੋ ਸਿੱਖ ਤੇ ਗੈਰ ਸਿੱਖ ਪਰਿਵਾਰਾਂ ਦੇ ਵਿਆਹ ਦੌਰਾਨ ਲੜਾਈ ਹੋਣ ਦਾ ਖਦਸ਼ਾ ਹੈ।
3- ਬੀਤੇ ਦਿਨ ਅਮਰੀਕਾ ਦੇ ਪੇਟਾਂਗਨ 'ਚ 9/11 ਹਮਲੇ ਦੀ ਬਰਸੀ ਮੌਕੇ ਇੱਕ ਪ੍ਰੋਗਰਾਮ ਕਰਵਾਇਆ ਗਿਆ। ਜਿਥੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਮਲੇ ਦੇ ਮ੍ਰਿਤਕਾ ਨੂੰ ਸ਼ਰਧਂਜਲੀ ਦਿੱਤੀ। ਇਸ ਮੌਕੇ ਡੈਮੋਕਰੇਟਿਕ ਅਤੇ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਅਤੇ ਹਿਲੇਰੀ ਵੀ ਪਹੁੰਚੇ ।
4- ਪ੍ਰੋਗਰਾਮ ਦੌਰਾਨ ਤਬੀਅਤ ਖਰਾਬ ਹੋਣ 'ਤੇ ਹਿਲੇਰੀ ਕਲਿੰਟਨ ਪਹਿਲਾਂ ਹੀ ਵਾਪਸ ਚਲੀ ਗਈ। ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਨਿਮੋਨੀਆ ਹੋ ਗਿਆ ਹੈ। ਜਿਸ ਮਗਰੋਂ ਹਿਲੇਰੀ ਨੇ ਕੈਲੀਫੋਰਨੀਆ 'ਚ ਆਪਣੇ ਪ੍ਰਚਾਰ ਪ੍ਰੋਗਰਾਮ ਰੱਦ ਕਰ ਦਿੱਤੇ। ਬੀਤੇ ਦਿਨੀਂ ਹੀ ਹਿਲੇਰੀ ਨੇ ਟਰੰਪ ਦੇ ਸਮਰਥਕਾਂ ਨੂੰ ਖੋਟੇ ਸਿੱਕੇ ਕਹਿਣ ਲਈ ਮੁਆਫੀ ਮੰਗੀ ਸੀ।
5- ਭਾਰਤ ਨਾਲ ਵਪਾਰ ਵਿੱਚ ਅੜਿੱਕਾ ਪਾਏ ਜਾਣ ਉੱਤੇ ਅਫ਼ਗ਼ਾਨਿਸਤਾਨ ਨੇ ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਨੇ ਆਖਿਆ ਹੈ ਕਿ ਜੇਕਰ ਪਾਕਿਸਤਾਨ ਸਾਨੂੰ ਵਾਹਗਾ ਸਰਹੱਦ ਤੋਂ ਭਾਰਤ ਨਾਲ ਵਪਾਰ ਕਰਨ ਤੋਂ ਰੋਕੇਗਾ ਤਾਂ ਸੈਂਟਰਲ ਏਸ਼ੀਆ ਸਟੇਟਸ (CAS) ਨੂੰ ਜਾਣ ਵਾਲੇ ਸਾਰੇ ਰਸਤੇ ਰੋਕ ਦਿੱਤੇ ਜਾਣਗੇ। ਅਸ਼ਰਫ਼ ਗ਼ਨੀ 14 ਸਤੰਬਰ ਤੋਂ ਦੋ ਦਿਨ ਦੇ ਭਾਰਤ ਦੌਰੇ ਉੱਤੇ ਆਉਣ ਵਾਲੇ ਹਨ।
6- ਪਾਕਿਸਤਾਨੀ ਜੁਲਮਾਂ ਨਾਲ ਜੂਝ ਰਹੇ ਬਲੋਚਿਸਤਾਨ ਨੇ ਆਜ਼ਾਦੀ ਦੀ ਮੰਗ ਤੇਜ਼ ਕਰ ਦਿੱਤੀ ਹੈ। ਆਸਟ੍ਰੇਲੀਆ ਦੇ ਮੈਲਬੌਰਨ ਤੇ ਦਖਣੀ ਕੋਰੀਆ ਦੇ ਬੁਸਾਨ ਵਿੱਚ ਵੀ ਬਲੂਚਾਂ ਨੇ ਪਾਕਿਸਤਾਨ ਵਿਰੁਧ ਪ੍ਰਦਰਸ਼ਨ ਕੀਤਾ ਨਾਲ ਹੀ ਪ੍ਰਧਾਨਮੰਤਰੀ ਮੋਦੀ ਨੂੰ ਬਲੋਚਿਸਤਾਨ ਦੇ ਲਈ ਆਵਾਜ਼ ਚੁਕਣ ਵਾਸਤੇ ਧੰਨਵਾਦ ਕਿਹਾ।
7- ਤੁਰਕੀ ਦੀ ਸੈਨਾ ਨੇ ਕਿਹਾ ਕਿ ਉਤਰੀ ਸੀਰੀਆ 'ਚ ਉਹਨਾਂ ਦੇ ਫਾਈਟਰ ਪਲੇਨ ਦੇ ਹਮਲੇ 'ਚ ਆਈਐਸ ਦੇ 20 ਲੜਾਕੇ ਮਾਰੇ ਗਏ। ਸੈਨਾ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਈਐਸ ਨਾਲ ਜੁੜੀਆਂ ਤਿੰਨ ਇਮਾਰਤਾਂ ਦੀ ਪਹਿਚਾਣ ਮਗਰੋਂ ਹੀ ਹਮਲੇ ਕੀਤੇ ਗਏ।
8- ਬੰਗਲਾਦੇਸ਼ ਦੀ ਇੱਕ ਪੈਕੇਜਿੰਗ ਫੈਕਟਰੀ 'ਚ ਧਮਾਕਾ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ 4 ਹੋਰ ਲਾਸ਼ਾਂ ਮਿਲਣ ਮਗਰੋ ਵਧ ਕੇ 29 ਹੋ ਗਈ ਹੈ। ਜਦਕਿ ਕਈ ਹੋਰ ਲੋਕ ਜ਼ਖਮੀ ਹੋਏ ਨੇ ਇਹ ਧਮਾਕੇ ਫੈਕਟਰੀ 'ਚ ਬੌਇਲਰ ਫਟਣ ਨਾਲ ਹੋਇਆ ਸੀ। ਜਿਸ ਮਗਰੋ ਢਹਿ ਗਈ ਇਮਾਰਤ ਦੇ ਮਲਬੇ ਹੇਠ ਦਬੇ ਲੋਕਾਂ ਦੀ ਤਲਾਸ਼ ਹਾਲੇਵੀ ਜਾਰੀ ਹੈ।
9- ਸਾਊਦੀ ਅਰਬ 'ਚ ਪਹੁੰਚੇ ਲੱਖਾਂ ਮੁਸਲਮਾਨਾ ਨੇ ਹੱਜ ਕੀਤਾ। ਅੱਤ ਦੀ ਗਰਮੀ ਦੇ ਬਾਵਜੂਦ ਅਰਾਫਾਤ ਮੈਦਾਨ ਵਿੱਚ ਵੱਡੀ ਗਿਣਤੀ 'ਚ ਹੱਜ ਯਾਤਰੀ ਜਮਾ ਹੋਏ। ਹਜ ਯਾਤਰਾ ਦਾ ਇਸਲਾਮ ਵਿੱਚ ਵਿਸ਼ੇਸ਼ ਮਹੱਤਵ ਹੈ।
10- ਗ੍ਰੀਸ ਦੇ ਆਈਲੈਂਡ ਨੂੰ ਭਿਆਨਕ ਅੱਗ ਨੇ ਆਪਣੀ ਚਪੇਟ 'ਚ ਲੈ ਲਿਆ ਜਿਸਨੂੰ ਬੁਝਾਉਣ ਲਈ ਕੋਸ਼ਿਸ਼ਾਂ ਜਾਰੀ ਹਨ। 15 ਜਹਾਜ਼ਾ ਨੂੰ ਵੀ ਅੱਗ ਬੁਝਾਉਣ ਦੇ ਕੰਮ 'ਚ ਲਗਾਇਆ ਗਿਆ ਹੈ।