ਪੜਚੋਲ ਕਰੋ
Advertisement
106 ਸਾਲਾ ਬੇਬੇ ਨੇ ਢਾਹਿਆ ਕੋਰੋਨਾ, ਡਾਕਟਰਾਂ ਨੇ ਤਾੜੀਆਂ ਮਾਰ ਹਸਪਤਾਲੋਂ ਦਿੱਤੀ ਛੁੱਟੀ
ਮਾਰਚ ਦੇ ਮੱਧ ਵਿੱਚ ਟਾਈਚੇਨ ਨੂੰ ਨਿਮੂਨੀਆ ਦੀ ਸ਼ਿਕਾਇਤ ਕਾਰਨ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੂੰ ਕੋਰੋਨਾ ਨਾਲ ਪੀੜਤ ਹੋਣ ਬਾਰੇ ਪਤਾ ਲੱਗਿਆ। ਉਨ੍ਹਾਂ ਦਾ ਇਲਾਜ ਤਿੰਨ ਹਫ਼ਤੇ ਚੱਲਿਆ ਤੇ ਫਿਰ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।
ਲੰਡਨ: ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ 106 ਸਾਲਾ ਬਜ਼ੁਰਗ ਔਰਤ ਨੂੰ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬਰਮਿੰਘਮ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਕੋਨੀ ਟਾਈਚੇਨ ਨਾਂ ਦੀ ਇਸ ਔਰਤ ਨੂੰ ਤਾੜੀਆਂ ਵਜਾ ਕੇ ਵਿਦਾਈ ਦਿੱਤੀ।
ਮਾਰਚ ਦੇ ਮੱਧ ਵਿੱਚ ਟਾਈਚੇਨ ਨੂੰ ਨਿਮੂਨੀਆ ਦੀ ਸ਼ਿਕਾਇਤ ਕਾਰਨ ਹਸਪਤਾਲ ਵਿੱਚ ਦਾਖ਼ਲ ਕੀਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੂੰ ਕੋਰੋਨਾ ਨਾਲ ਪੀੜਤ ਹੋਣ ਬਾਰੇ ਪਤਾ ਲੱਗਿਆ। ਉਨ੍ਹਾਂ ਦਾ ਇਲਾਜ ਤਿੰਨ ਹਫ਼ਤੇ ਚੱਲਿਆ ਤੇ ਫਿਰ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।
ਬਜ਼ੁਰਗ ਔਰਤ ਦੇ ਪੋਤੇ ਐਲੇਕਸ ਜੌਹਨਸ ਨੇ ਦੱਸਿਆ ਕਿ ਉਨ੍ਹਾਂ ਨੂੰ ਨੱਚਣ, ਸਾਈਕਲ ਚਲਾਉਣ ਤੇ ਗੌਲਫ਼ ਖੇਡਣ ਦਾ ਬਹੁਤ ਸ਼ੌਕ ਹੈ। ਉਨ੍ਹਾਂ ਦੀ ਲੰਮੀ ਉਮਰ ਦਾ ਰਾਜ਼ ਵੀ ਸਰੀਰਕ ਤੌਰ 'ਤੇ ਸਰਗਰਮ ਰਹਿਣਾ ਹੈ। ਜੌਹਨਸ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਦੇ ਚੂਲੇ ਦਾ ਆਪ੍ਰੇਸ਼ਨ ਹੋਇਆ ਸੀ ਤੇ ਉਹ ਇੱਕ ਮਹੀਨੇ ਵਿੱਚ ਹੀ ਤੁਰਨ-ਫਿਰਨ ਲੱਗੀ ਸੀ। ਅੱਠ ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ ਵਾਲੀ ਕੋਨੀ ਦੀ ਦੇਖਭਾਲ ਕਰਨ ਵਾਲੀ ਨਰਸ ਕੇਲੀ ਸਮਿੱਥ ਨੇ ਕਿਹਾ ਕਿ ਕੋਨੀ ਨੂੰ ਸਿਹਤਮੰਦ ਹੁੰਦੇ ਦੇਖਣਾ ਬਹੁਤ ਚੰਗਾ ਰਿਹਾ। ਉਨ੍ਹਾਂ ਆਸ ਕੀਤੀ ਕਿ ਟਾਈਚੇਨ ਵਾਂਗ ਕੋਰੋਨਾ ਵਾਰਡ ਦੇ ਹੋਰ ਮਰੀਜ਼ ਵੀ ਇਸ ਬਿਮਾਰੀ ਨੂੰ ਮਾਤ ਦੇ ਕੇ ਬਾਹਰ ਜਾਣ।We'd like to give our own round of applause to Connie who at 106 is heading home from City Hospital having successfully beaten #Coronavirus. She is our oldest patient to beat the virus - and may well be the oldest in the country to do so! #ClapForConniehttps://t.co/bKONIq4sTZ pic.twitter.com/zT28UPdT4A
— SWBH NHS Trust (@SWBHnhs) April 15, 2020
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਚੰਡੀਗੜ੍ਹ
ਲੁਧਿਆਣਾ
Advertisement