ਪੜਚੋਲ ਕਰੋ
ਸ੍ਰੀਲੰਕਾ ‘ਚ ਅੱਤਵਾਦੀਆਂ ਨੇ ਖੁਦ ਨੂੰ ਉਡਾਇਆ, 6 ਬੱਚਿਆਂ ਸਮੇਤ 15 ਦੀ ਮੌਤ
ਸ੍ਰੀਲੰਕਾ ਦੇ ਪੂਰਬੀ ਖੇਤਰ ‘ਚ ਸੁਰਖੀਆਬੱਲਾਂ ਨਾਲ ਮੁਕਾਬਲੇ ਦੌਰਾਨ ਆਤਮਘਾਤੀ ਹਮਲਾਵਰਾਂ ਨੇ ਖੁਦ ਨੂੰ ਉੱਡਾ ਲਿਆ, ਜਿਸ ‘ਚ ਛੇ ਬੱਚਿਆਂ ਅਤੇ ਤਿੰਨ ਮਹਿਲਾਵਾਂ ਸਮੇਤ 15 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਕੋਲੰਬੋ: ਸ੍ਰੀਲੰਕਾ ਦੇ ਪੂਰਬੀ ਖੇਤਰ ‘ਚ ਸੁਰਖੀਆਬੱਲਾਂ ਨਾਲ ਮੁਕਾਬਲੇ ਦੌਰਾਨ ਆਤਮਘਾਤੀ ਹਮਲਾਵਰਾਂ ਨੇ ਖੁਦ ਨੂੰ ਉੱਡਾ ਲਿਆ, ਜਿਸ ‘ਚ ਛੇ ਬੱਚਿਆਂ ਅਤੇ ਤਿੰਨ ਮਹਿਲਾਵਾਂ ਸਮੇਤ 15 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ, “ਕੁਲ 15 ਲਾਸ਼ਾਂ ਬਰਾਮਦ ਹੋਇਆਂ ਹਨ ਜਿਨ੍ਹਾਂ ‘ਚ ਛੇ ਆਦਮੀ, ਤਿੰਨ ਔਰਤਾਂ ਅਤੇ ਛੇ ਬੱਚੇ ਹਨ। ਘੱਟੋ ਘੱਟ ਚਾਰ ਸ਼ੱਕੀ ਆਤਮਘਾਤੀ ਹਮਲਾਵਰ ਮਾਰੇ ਗਏ ਅਤੇ ਤਿੰਨ ਹੋ ਜ਼ਖ਼ਮੀ ਹਸਪਤਾਲ ‘ਚ ਭਤਰੀ ਹਂ”। ਬੀਤੀ ਰਾਤ ਸੁਰੱਖੀਆ ਕੌਂਸਲ ਦੀ ਬੈਠਕ ਹੋਈ ਜਿਸ ‘ਚ ਇਹ ਫੈਸਲਾ ਲਿਆ ਗਿਆ ਕਿ ਅੱਤਵਾਦੀਆਂ ‘ਤੇ ਕਾਰਵਾਈ ਲਈ ਸਰਚ ਆਪ੍ਰੈਸ਼ਨ ਉਦੋਂ ਤਕ ਜਾਰੀ ਰਹਿਣਾ ਚਾਹਿਦਾ ਹੈ ਜਦੋਂ ਤਕ ਉਨ੍ਹਾਂ ਦਾ ਪੂਰੀ ਤਰ੍ਹਾਂ ਖ਼ਾਤਮਾ ਨਾ ਹੋ ਜਾਵੇ। ਸੁਰਖੀਆਬੱਲਰ ਈਸਟਰ ‘ਤੇ ਹੋਏ ਧਮਾਕਿਆ ਲਈ ਜ਼ਿੰਮੇਦਾਰ ਐਨਟੀਜੇ ਦੇ ਮੈਂਬਰਾਂ ਦੀ ਭਾਲ ਕਰ ਰਹੇ ਹਨ। ਇਸ ਹਮਲੇ ‘ਚ 300 ਤੋਂ ਜ਼ਿਆਦਾ ਲੋਕ ਮਾਰੇ ਗਏ ਸੀ ਅਤੇ ਹਮਲੇ ਦੀ ਜ਼ਿੰਮੇਦਾਰੀ ਇਸਲਾਮਿਕ ਸਟੇਟ ਨੇ ਲਈ ਸੀ।
Before You Go
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
ਟ੍ਰੈਂਡਿੰਗ ਟੌਪਿਕ


















